ਨਵੇਂ ਨਿਯਮਾਂ ਮਗਰੋਂ ਡ੍ਰਾਇਵਿੰਗ ਲਾਇਸੰਸ ਬਣਾਉਣਾ ਹੋਇਆ ਸੌਖਾ, ਨਾਲ ਨਹੀਂ ਰੱਖਣੇ ਪੈਣਗੇ ਗੱਡੀ ਦੇ ਕਾਗਜ਼
ਪਹਿਲੀ ਅਕਤੂਬਰ ਤੋਂ ਆਧਾਰ ਕਾਰਡ ਦੇ ਮਾਧਿਆਮ ਨਾਲ ਆਨਲਾਈਨ ਡ੍ਰਾਇਵਿੰਗ ਲਾਇਸੰਸ, ਲਾਇਸੰਸ ਦਾ ਰੀਨੀਊ ਕਰਾਉਣਾ, ਰਜਿਸਟ੍ਰੇਸ਼ਨ ਜਿਹੀਆਂ ਸੇਵਾਵਾਂ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਆਪਣੇ ਦਸਤਾਵੇਜ਼ ਸਰਕਾਰੀ ਵੈਬ ਪੋਰਟਲ 'ਤੇ ਸੰਭਾਲ ਕੇ ਰੱਖ ਸਕੋਗੇ।
ਚੰਡੀਗੜ੍ਹ: ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਮੋਟਰ ਵਾਹਨ ਨਿਯਮ 1989 'ਚ ਕਈ ਸੋਧਾਂ ਕੀਤੀਆਂ ਹਨ। ਇਸ ਤੋਂ ਬਾਅਦ ਹੁਣ ਡ੍ਰਾਇਵਿੰਗ ਲਾਇਸੈਂਸ ਬਣਵਾਉਣਾ ਸੌਖਾ ਹੋ ਜਾਵੇਗਾ। ਲਾਇਸੈਂਸ ਲਈ ਹੁਣ ਜ਼ਿਆਦਾ ਦਸਤਾਵੇਜ਼ਾਂ ਦੀ ਲੋੜ ਨਹੀਂ ਪਵੇਗੀ। ਸਿਰਫ ਆਧਾਰ ਕਾਰਡ ਜ਼ਰੀਏ ਹੀ ਹੁਣ ਆਨਲਾਈਨ ਡ੍ਰਾਇਵਿੰਗ ਲਾਇਸੰਸ ਬਣਵਾਇਆ ਜਾ ਸਕੇਗਾ।
ਪਹਿਲੀ ਅਕਤੂਬਰ ਤੋਂ ਆਧਾਰ ਕਾਰਡ ਦੇ ਮਾਧਿਆਮ ਨਾਲ ਆਨਲਾਈਨ ਡ੍ਰਾਇਵਿੰਗ ਲਾਇਸੰਸ, ਲਾਇਸੰਸ ਦਾ ਰੀਨੀਊ ਕਰਾਉਣਾ, ਰਜਿਸਟ੍ਰੇਸ਼ਨ ਜਿਹੀਆਂ ਸੇਵਾਵਾਂ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਆਪਣੇ ਦਸਤਾਵੇਜ਼ ਸਰਕਾਰੀ ਵੈਬ ਪੋਰਟਲ 'ਤੇ ਸੰਭਾਲ ਕੇ ਰੱਖ ਸਕੋਗੇ।
ਨਵੇਂ ਨਿਯਮਾਂ ਤਹਿਤ ਹੁਣ ਤਹਾਨੂੰ ਗੱਡੀ ਦੇ ਪੇਪਰ ਤੇ ਡ੍ਰਾਇਵਿੰਗ ਲਾਇਸੰਸ, ਰਜਿਸਟ੍ਰੇਸ਼ਨ ਦਸਤਾਵੇਜ਼, ਫਿਟਨੈਸ ਸਰਟੀਫਿਕੇਟ, ਪਰਮਿਟ ਜਿਹੇ ਦਸਤਾਵੇਜ਼ ਆਪਣੇ ਨਾਲ ਰੱਖਣ ਦੀ ਨਹੀਂ ਲੋੜ ਹੋਵੇਗੀ। ਹੁਣ ਤੁਸੀਂ ਟ੍ਰੈਫਿਕ ਪੁਲਿਸ ਨੂੰ ਡਿਜ਼ੀਟਲ ਕਾਪੀ ਦਿਖਾ ਸਕਦੇ ਹੋ।
ਹੁਣ ਸਰਕਾਰੀ ਪੋਰਟਲ 'ਤੇ ਤੁਹਾਡੇ ਵਾਹਨ ਨਾਲ ਜੁੜੇ ਦਸਤਾਵੇਜ਼ ਤੁਸੀਂ ਸੁਰੱਖਿਅਤ ਰੱਖ ਸਕਦੇ ਹੋ ਤੇ ਦਸਤਾਵੇਜ਼ਾਂ ਦੀ ਡਿਜ਼ੀਟਲ ਕਾਪੀ ਦਿਖਾ ਕੇ ਆਪਣੇ ਨਾਂਅ ਕੱਢ ਸਕੋਗੇ। ਇਨ੍ਹਾਂ ਨਵੇਂ ਨਿਯਮਾਂ ਤੋਂ ਬਾਅਦ ਹੁਣ ਗੱਡੀ ਦੇ ਕਾਗਜ਼ ਨਾਲ ਰੱਖਣ ਦੀ ਲੋੜ ਨਹੀਂ ਪਵੇਗੀ।
ਮੋਟਰ ਵਾਹਨ ਨਿਯਮ 1989 'ਚ ਸੋਧ ਮੁਤਾਬਕ ਹੁਣ ਗੱਡੀ ਚਲਾਉਂਦੇ ਸਮੇਂ ਮੋਬਾਇਲ ਵਰਤ ਸਕੋਗੇ। ਹਾਲਾਂਕਿ ਇਸ ਦੀ ਵਰਤੋਂ ਸਿਰਫ ਰੂਟ ਨੈਵੀਗੇਸ਼ਨ ਲਈ ਕੀਤੀ ਜਾ ਸਕੇਗੀ। ਜੇਕਰ ਕੋਈ ਡ੍ਰਾਇਵਿੰਗ ਕਰਦੇ ਸਮੇਂ ਫੋਨ 'ਤੇ ਗੱਲ ਕਰਦਾ ਫੜਿਆ ਗਿਆ ਤਾਂ ਉਸ ਨੂੰ ਇਕ ਹਜ਼ਾਰ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤਕ ਜ਼ੁਰਮਾਨਾ ਹੋ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ