ਪੜਚੋਲ ਕਰੋ
(Source: ECI/ABP News)
Punjab News: ਪਾਕਿਸਤਾਨ 'ਚ 3 ਹਿੰਦੂ ਕੁੜੀਆਂ ਨੂੰ ਅਗਵਾ ਕਰ ਇਸਲਾਮ ਕਬੂਲ ਕਰਵਾਇਆ, ਮਨਜਿੰਦਰ ਸਿਰਸਾ ਨੇ ਮੰਗਿਆ ਭਾਰਤ ਸਰਕਾਰ ਦਾ ਦਖਲ
ਪਾਕਿਸਤਾਨ ਵਿੱਚ ਘੱਟ-ਗਿਣਤੀ ਸਮੂਹਾਂ ਵਿਰੁੱਧ ਅਪਰਾਧ ਬੇਰੋਕ ਜਾਰੀ ਹਨ। ਪਿਛਲੇ ਦਿਨੀਂ ਕਰੋੜਾਂ ਰੁਪਏ ਦੀ ਜਾਇਦਾਦ ਲਈ ਮੰਦਰ ਨੂੰ ਢਾਹ ਦਿੱਤਾ ਗਿਆ। ਹਿੰਦੂ ਤੇ ਸਿੱਖ ਕੁੜੀਆਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।

image source twitter
Punjab News: ਪਾਕਿਸਤਾਨ ਵਿੱਚ ਘੱਟ-ਗਿਣਤੀ ਸਮੂਹਾਂ ਵਿਰੁੱਧ ਅਪਰਾਧ ਬੇਰੋਕ ਜਾਰੀ ਹਨ। ਪਿਛਲੇ ਦਿਨੀਂ ਕਰੋੜਾਂ ਰੁਪਏ ਦੀ ਜਾਇਦਾਦ ਲਈ ਮੰਦਰ ਨੂੰ ਢਾਹ ਦਿੱਤਾ ਗਿਆ। ਹਿੰਦੂ ਤੇ ਸਿੱਖ ਕੁੜੀਆਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਘੱਟ ਗਿਣਤੀ ਵਰਗ ਦੇ ਪੀੜਤ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ ਲਈ ਕਿਹਾ ਹੈ।
पाकिस्तान में कभी मंदिरों पर हमले… और कभी अल्पसंख्यक समुदाय की बच्चियों का जबरन धर्म परिवर्तन और निकाह!
— Manjinder Singh Sirsa (@mssirsa) July 22, 2023
जिला रहीम यार ख़ान, Punjab के सादिकाबाद के हिन्दू लेहलाराम पन्हवर की तीन बच्चियां 16 साल और कम उम्र की परमेश, रोशनी और चांदनी हुई अगवा, 60 km दूर डहरकी में पीर मियां जावेद… pic.twitter.com/RVqq6Pm2a7
ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਕਦੇ ਪਾਕਿਸਤਾਨ 'ਚ ਮੰਦਰਾਂ 'ਤੇ ਹਮਲੇ...ਤੇ ਕਦੇ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਤੇ ਵਿਆਹ! ਜ਼ਿਲ੍ਹਾ ਰਹੀਮ ਯਾਰ ਖਾਨ, ਪੰਜਾਬ ਦੇ ਸਾਦਿਕਾਬਾਦ ਦੇ ਹਿੰਦੂ ਲੇਹਲਾਰਾਮ ਪੰਨਵਾਰ ਦੀਆਂ ਤਿੰਨ ਲੜਕੀਆਂ ਪਰਮੀਸ਼, ਰੋਸ਼ਨੀ ਤੇ ਚਾਂਦਨੀ, ਜਿਨ੍ਹਾਂ ਦੀ ਉਮਰ 16 ਸਾਲ ਤੇ ਇਸ ਤੋਂ ਘੱਟ ਹੈ, ਨੂੰ 60 ਕਿਲੋਮੀਟਰ ਦੂਰ ਡਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਵਿੱਚ ਕੈਦ ਕਰ ਲਿਆ ਗਿਆ ਤੇ ਜ਼ਬਰਦਸਤੀ ਇਸਲਾਮ ਕਬੂਲ ਰਵਾਇਆ ਗਿਆ।ਇਨ੍ਹਾਂ ਲੜਕੀਆਂ ਦੇ ਪਰਿਵਾਰ ਵਾਰ-ਵਾਰ ਮੇਰੇ ਨਾਲ ਸੰਪਰਕ ਕਰ ਰਹੇ ਹਨ ਤੇ ਮਦਦ ਲਈ ਬੇਨਤੀ ਕਰ ਰਹੇ ਹਨ। ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਇਨ੍ਹਾਂ ਘੱਟ ਗਿਣਤੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਪਵੇਗਾ।
ਹਾਸਲ ਜਾਣਕਾਰੀ ਅਨੁਸਾਰ ਧਰਮ ਪਰਿਵਰਤਨ ਦੀ ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੀ ਹੈ। ਪੰਜਾਬ ਸੂਬੇ ਦੇ ਸਾਦਿਕਾਬਾਦ ਵਿੱਚ ਰਹਿਣ ਵਾਲੇ ਹਿੰਦੂ ਲਹਿਲਾਰਾਮ ਪੰਹਵਾਰ ਦੀਆਂ 16 ਸਾਲ ਤੋਂ ਘੱਟ ਉਮਰ ਦੀਆਂ 3 ਲੜਕੀਆਂ ਪਰਮੀਸ਼, ਰੋਸ਼ਨੀ ਤੇ ਚਾਂਦਨੀ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਸ ਦੀਆਂ ਧੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਵੇਗਾ।
ਪਰਿਵਾਰ ਨੇ ਪੁਲਿਸ ਦਾ ਸਹਿਯੋਗ ਮੰਗਿਆ, ਪਰ ਕੋਈ ਮਦਦ ਨਹੀਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਤਿੰਨੇ ਲੜਕੀਆਂ ਉਨ੍ਹਾਂ ਦੇ ਜ਼ਿਲ੍ਹੇ ਤੋਂ 60 ਕਿਲੋਮੀਟਰ ਦੂਰ ਡੇਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਕੈਦ ਹਨ। ਉਸ ਦੀਆਂ ਧੀਆਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਉਸ ਦੀਆਂ ਧੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ।
ਪਾਕਿਸਤਾਨ 'ਚ ਪੁਲਿਸ ਪ੍ਰਸ਼ਾਸਨ ਤੋਂ ਮਦਦ ਮੰਗਣ ਤੋਂ ਬਾਅਦ ਵੀ ਇਨਸਾਫ਼ ਨਾ ਮਿਲਣ ਨੂੰ ਦੇਖਦੇ ਹੋਏ ਲਹਿਲਾਰਾਮ ਪੰਹਵਾਰ ਨੇ ਹੁਣ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਰਿਵਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨ ਦੇ ਇਨ੍ਹਾਂ ਘੱਟ ਗਿਣਤੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
