ਯੂਪੀ 'ਚ ਕਾਂਗਰਸ ਦਫ਼ਤਰ ਮੂਹਰੇ 1 ਲੱਖ ਰੁਪਏ ਲਈ ਲੱਗੀ ਲੋਕਾਂ ਦੀ ਕਤਾਰ... ਭੀੜ ਨੂੰ ਕੱਢਿਆ ਜਾ ਰਿਹਾ ਬਾਹਰ, PM ਮੋਦੀ ਨੇ NDA ਦੀ ਬੈਠਕ 'ਚ ਕੱਸਿਆ ਤੰਜ
NDA Meeting: ਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਦੀ ਬੈਠਕ 'ਚ ਕਾਂਗਰਸ ਦੀ ਗਾਰੰਟੀ 'ਤੇ ਚੁਟਕੀ ਲੈਂਦੇ ਹੋਏ ਇਸ ਨੂੰ ਧੋਖਾ ਕਰਾਰ ਦਿੱਤਾ।
ਲੋਕ ਸਭਾ ਚੋਣਾਂ 2024 ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ, ਕਾਂਗਰਸ ਦੁਆਰਾ ਔਰਤਾਂ ਨੂੰ ਦਿੱਤੀ ਗਈ ਗਾਰੰਟੀ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਔਰਤਾਂ ਕਥਿਤ ਤੌਰ 'ਤੇ ਯੂਪੀ ਕਾਂਗਰਸ ਦਫਤਰ ਪਹੁੰਚੀਆਂ ਸਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਦੀ ਬੈਠਕ 'ਚ ਕਾਂਗਰਸ ਦੀ ਗਾਰੰਟੀ 'ਤੇ ਚੁਟਕੀ ਲੈਂਦੇ ਹੋਏ ਇਸ ਨੂੰ ਧੋਖਾ ਕਰਾਰ ਦਿੱਤਾ।
ਐਨਡੀਏ ਦੀ ਮੀਟਿੰਗ ਵਿੱਚ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਧਿਰ ਦੇ ਲੋਕ ਬਹੁਤ ਝੂਠ ਬੋਲ ਰਹੇ ਹਨ। ਤੁਸੀਂ ਦੇਖੋ, ਚੋਣਾਂ ਦੇ ਸਮੇਂ ਉਨ੍ਹਾਂ ਨੇ ਦੇਸ਼ ਦੇ ਆਮ ਨਾਗਰਿਕਾਂ ਨੂੰ ਗੁੰਮਰਾਹ ਕਰਨ ਲਈ ਪਰਚੀਆਂ ਵੰਡੀਆਂ ਕਿ ਕਾਂਗਰਸ ਲੱਖ ਰੁਪਏ ਦੇਵੇਗੀ। ਪਿਛਲੇ ਦੋ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਕਾਂਗਰਸ ਦੇ ਦਫ਼ਤਰ ਬਾਹਰ ਕਤਾਰਾਂ ਵਿੱਚ ਖੜ੍ਹੇ ਲੋਕ ਇਹ ਕਹਿ ਰਹੇ ਹਨ ਕਿ ਇਹ ਇੱਕ ਲੱਖ ਰੁਪਏ ਦੀ ਪਰਚੀ ਹੈ, ਲਿਆਓ ਭਾਈ ਸਾਡੇ 1 ਲਖ... ਲੋਕ ਇਹ ਮੰਗ ਰਹੇ ਹਨ... ਯਾਨੀ ਤੁਸੀਂ ਉਨ੍ਹਾਂ ਦੀਆਂ ਅੱਖਾਂ ਚ ਮਿੱਟੀ ਸੁੱਟ ਦਿੱਤੀ ਹੈ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ 4 ਜੂਨ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਮਿਲ ਜਾਣਗੇ। ਹੁਣ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਜਾ ਰਹੀ ਹੈ। ਬਾਹਰ ਕੱਢਿਆ ਜਾ ਰਿਹਾ ਹੈ। ਦੇਸ਼ ਅਜਿਹੀਆਂ ਕਾਰਵਾਈਆਂ ਨੂੰ ਨਾ ਤਾਂ ਭੁੱਲਦਾ ਹੈ ਅਤੇ ਨਾ ਹੀ ਮੁਆਫ਼ ਕਰਦਾ ਹੈ।
खटाखट स्कीम से कांग्रेस ने देश को भ्रमित किया, लोग पर्ची लेकर खड़े है! pic.twitter.com/6y53zoffZ9
— Political Kida (@PoliticalKida) June 7, 2024
ਉਨ੍ਹਾਂ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਦੇਸ਼ ਦਾ ਭਰੋਸਾ ਸਿਰਫ਼ ਐਨ.ਡੀ.ਏ. ਉਤੇ ਹੈ। ਜਦੋਂ ਇੰਨਾ ਭਰੋਸਾ ਹੁੰਦਾ ਹੈ, ਤਾਂ ਉਮੀਦਾਂ ਕੁਦਰਤੀ ਤੌਰ 'ਤੇ ਵਧਣਗੀਆਂ। ਮੈਂ ਇਸਨੂੰ ਚੰਗਾ ਸਮਝਦਾ ਹਾਂ। ਮੈਂ ਪਹਿਲਾਂ ਹੀ ਕਿਹਾ ਸੀ ਕਿ ਦਸ ਸਾਲ ਦਾ ਕਾਰਜਕਾਲ ਸਿਰਫ਼ ਇੱਕ ਟ੍ਰੇਲਰ ਹੈ। ਅਤੇ ਇਹ ਮੇਰੀ ਵਚਨਬੱਧਤਾ ਹੈ...ਸਾਨੂੰ ਹੋਰ ਤੇਜ਼ੀ ਨਾਲ, ਵਧੇਰੇ ਭਰੋਸੇ ਨਾਲ ਅਤੇ ਵਧੇਰੇ ਵਿਆਪਕਤਾ ਨਾਲ ਕੰਮ ਕਰਨਾ ਚਾਹੀਦਾ ਹੈ...ਦੇਸ਼ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਇੱਕ ਮਿੰਟ ਵੀ ਦੇਰੀ ਨਹੀਂ ਹੋਣੀ ਚਾਹੀਦੀ।
PM ਮੋਦੀ ਨੂੰ NDA ਦੀ ਬੈਠਕ 'ਚ ਨੇਤਾ ਚੁਣਿਆ ਗਿਆ
ਸ਼ੁੱਕਰਵਾਰ ਨੂੰ NDA ਦੇ ਸਹਿਜੋਗੀ ਦਲਾਂ ਦੀ ਬੈਠਕ 'ਚ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਨੇਤਾ ਚੁਣ ਲਿਆ ਗਿਆ। ਨੇਤਾ ਚੁਣੇ ਜਾਣ ਤੋਂ ਬਾਅਦ, ਐਨਡੀਏ ਨੇ 7 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ ਐਨਡੀਏ ਆਗੂਆਂ ਨੇ ਰਾਸ਼ਟਰਪਤੀ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਨ ਦੇ ਪੱਤਰ ਵੀ ਸੌਂਪੇ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਐਨਡੀਏ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਮੋਦੀ 3.0 ਕੈਬਨਿਟ ਲਈ 9 ਜੂਨ ਨੂੰ ਸਹੁੰ ਚੁੱਕੀ ਜਾਵੇਗੀ।