ਪੜਚੋਲ ਕਰੋ

ਪੰਜਾਬ ਸਰਕਾਰ ਵਲੋਂ ਓਲੰਪਿਕ ਮੈਡਲ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ 

ਪੰਜਾਬ ਸਰਕਾਰ ਵਲੋਂ ਓਲੰਪਿਕ ਤਮਗੇ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਨੂੰ  10 ਸਰਕਾਰੀ ਸਕੂਲਾਂ ਦੇ ਨਾਮ ਸਮਰਪਿਤ ਕੀਤੇ ਗਏ ਹਨ।

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਓਲੰਪਿਕ ਤਮਗੇ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਨੂੰ  10 ਸਰਕਾਰੀ ਸਕੂਲਾਂ ਦੇ ਨਾਮ ਸਮਰਪਿਤ ਕੀਤੇ ਗਏ ਹਨ। ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਸਬੰਧਤ ਖੇਤਰਾਂ ਦੇ ਸਕੂਲਾਂ ਦਾ ਨਾਂ ਇਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੇ ਹਨ। ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਂ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
 
ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ। ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੰਮੋਵਾਲ, ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ ਜੋ ਓਲੰਪਿਕ ਵਿੱਚ ਭਾਰਤ ਲਈ ਸਭ ਤੋਂ ਵੱਧ ਛੇ ਗੋਲ ਦਾਗਣ ਵਾਲਾ ਭਾਰਤੀ ਖਿਡਾਰੀ ਹੈ। 
 
ਉਨਾਂ ਕਿਹਾ ਕਿ ਹੁਣ ਇਹ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਿੰਮੋਵਾਲ ਵਜੋਂ ਜਾਣਿਆ ਜਾਵੇਗਾ। ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਓਲੰਪੀਅਨ ਮਨਦੀਪ ਸਿੰਘ ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਅਤੇ ਡਿਫੈਂਸ ਖਿਡਾਰੀ ਵਜੋਂ ਓਲੰਪਿਕ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। 
 
ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ, ਜਿਸ ਨੇ ਟੂਰਨਾਮੈਂਟ ਦੌਰਾਨ ਇੱਕ ਸਫਲ ਮਿਡਫੀਲਡਰ ਵਜੋਂ ਬਿਹਤਰੀਨ ਭੂਮਿਕਾ ਨਿਭਾਈ । ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ ਫਰੀਦਕੋਟ ਦਾ ਨਾਮ ਦਿੱਤਾ ਗਿਆ ਹੈ। ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿੱਚ 4 ਗੋਲ ਕੀਤੇ ਸਨ। 
 
ਉਨਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਹਾਰਦਿਕ ਨੇ ਨਾਕ ਆਉਟ ਪੜਾਅ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਉਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। 
 
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਦਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਰੱਖਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਗੁਰਜੰਟ ਅਤੇ ਦਿਲਪ੍ਰੀਤ ਦੋਵੇਂ ਭਾਰਤੀ ਹਾਕੀ ਟੀਮ ਵਿੱਚ ਸਟਰਾਈਕਰ ਵਜੋਂ ਖੇਡ ਰਹੇ ਸਨ। ਉਨਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਮ ਦਿੱਤਾ ਗਿਆ ਹੈ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਿਮਰਨਜੀਤ ਨੇ ਦੋ ਬਹੁਤ ਅਹਿਮ ਗੋਲ ਦਾਗੇ ਸਨ।
 
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰਸੀਐਫ, ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰਸੀਐਫ, ਕਪੂਰਥਲਾ ਦਾ ਨਾਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿੱਚ ਰਾਖਵੇਂ ਗੋਲਕੀਪਰ ਵਜੋਂ ਸ਼ਾਮਲ ਸਨ। ਸਿੰਗਲਾ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਹੈ ਅਤੇ ਇਸ ਨੇ ਦੇਸ਼ ਵਿੱਚ ਓਲੰਪਿਕ ਲਈ ਦੂਜੀ ਸਭ ਤੋਂ ਵੱਡੀ ਟੀਮ ਭੇਜੀ ਸੀ ਕਿਉਂਕਿ ਕੁੱਲ 124 ਖਿਡਾਰੀਆਂ ਵਿੱਚੋਂ 20 ਪੰਜਾਬ ਦੇ ਸਨ।
 
ਸਿੰਗਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ, ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂ ਵੀ ਉਨਾਂ ਖਿਡਾਰੀਆਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨਾਂ ਦੀਆਂ ਮਨਪਸੰਦ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Advertisement
ABP Premium

ਵੀਡੀਓਜ਼

65 ਲੱਖ ਪਰਿਵਾਰਾਂ ਦੀ ਸਿਹਤ ਲਈ ਬਜਟ 'ਚ ਵੱਡਾ ਐਲਾਨKhanauri Morcha 'ਤੇ ਐਕਸ਼ਨ ਸਮੇਂ ਪੁਲਿਸ ਨੇ ਕੀਤੀ ਬੇਅਦਬੀ? ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾਖਨੌਰੀ ਬਾਰਡਰ 'ਤੇ ਅਖੰਡ ਜਾਪ ਦੀ ਬੇਅਦਬੀ ? ਗ੍ਰੰਥੀ ਬੀਬੀ ਨੇ ਦੱਸੀ ਅੱਖੀਂ ਦੇਖੀ ਹਕੀਕਤਸਾਬਕਾ ਜਥੇਦਾਰਾਂ ਨੂੰ ਮਿਲੇਗਾ ਸੇਵਾ ਮੁਕਤੀ ਸਨਮਾਨ! SGPC ਦਾ ਵੱਡਾ ਫੈਸਲਾ !|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
Embed widget