ਪੜਚੋਲ ਕਰੋ
(Source: ECI/ABP News)
ਹੁਣ ਕਾਂਗੜਾ ਤੋਂ ਚੰਡੀਗੜ੍ਹ ਦਾ ਸਫਰ ਹੋਈ ਇੱਕ ਘੰਟੇ ਜਾ, ਸ਼ੁਰੂ ਹੋਈ ਸਿੱਧੀ ਫਲਾਈਟ
ਏਅਰ ਇੰਡੀਆ ਨੇ ਸ਼ਨੀਵਾਰ ਨੂੰ ਕਾਂਗੜਾ ਅਤੇ ਚੰਡੀਗੜ੍ਹ ਦਰਮਿਆਨ ਸਿੱਧੀ ਉਡਾਣ ਸ਼ੁਰੂ ਕੀਤੀ ਜਿਸ 'ਚ ਸਿਰਫ ਇੱਕ ਘੰਟਾ ਲੱਗੇਗਾ। ਸੜਕ ਰਾਹੀਂ ਇਸ ਦੂਰੀ ਨੂੰ ਪੂਰਾ ਕਰਨ ਲਈ ਅਜੇ ਛੇ ਘੰਟੇ ਲੱਗਦੇ ਹਨ।

ਚੰਡੀਗੜ੍ਹ: ਏਅਰ ਇੰਡੀਆ ਨੇ ਸ਼ਨੀਵਾਰ ਨੂੰ ਕਾਂਗੜਾ ਅਤੇ ਚੰਡੀਗੜ੍ਹ ਦਰਮਿਆਨ ਸਿੱਧੀ ਉਡਾਣ ਸ਼ੁਰੂ ਕੀਤੀ ਜਿਸ 'ਚ ਸਿਰਫ ਇੱਕ ਘੰਟਾ ਲੱਗੇਗਾ। ਸੜਕ ਰਾਹੀਂ ਇਸ ਦੂਰੀ ਨੂੰ ਪੂਰਾ ਕਰਨ ਲਈ ਅਜੇ ਛੇ ਘੰਟੇ ਲੱਗਦੇ ਹਨ। ਪਰ ਹੁਣ 70 ਸੀਟਾਂ ਵਾਲਾ ਏਅਰ ਇੰਡੀਆ ਦਾ ਜਹਾਜ਼ ਸੋਮਵਾਰ ਤੋਂ ਸ਼ਨੀਵਾਰ ਤੱਕ ਹਫਤੇ 'ਚ ਛੇ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗਾ।
ਕਾਂਗੜਾ ਦੇ ਜ਼ਿਲ੍ਹਾ ਹੈਡਕੁਆਰਟਰ ਧਰਮਸ਼ਾਲਾ ਦੇ ਗੱਗਲ ਹਵਾਈ ਅੱਡੇ ਤੋਂ ਪਹਿਲੀ ਉਡਾਣ ਸ਼ਨੀਵਾਰ ਨੂੰ ਸਵੇਰੇ 8 ਵਜੇ ਭਰੀ ਗਈ ਅਤੇ ਸਵੇਰੇ 9.30 ਵਜੇ ਤੈਅ ਸਮੇਂ ਤੋਂ ਪਹਿਲਾਂ ਸਵੇਰੇ 9.19 ਵਜੇ ਚੰਡੀਗੜ੍ਹ ਏਅਰਪੋਰਟ ਪਹੁੰਚੀ। ਧਰਮਸ਼ਾਲਾ ਲਈ ਉਡਾਣ ਸਵੇਰੇ 9.38 ਵਜੇ ਭਰੀ ਜਿਸ 'ਚ 32 ਯਾਤਰੀ ਸਵਾਰ ਹੋਏ।
ਚੰਡੀਗੜ੍ਹ ਅਤੇ ਕਾਂਗੜਾ ਦਰਮਿਆਨ ਉਡਾਣ ਦਾ ਕਿਰਾਇਆ 1,712 ਰੁਪਏ ਰੱਖੀਆ ਗਿਆ ਹੈ। ਇਹ ਉਡਾਣ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਖੇਤਰਾਂ ਦੇ ਲੋਕਾਂ, ਖ਼ਾਸਕਰ ਮਰੀਜ਼ਾਂ ਲਈ ਵਰਦਾਨ ਸਿੱਧ ਹੋਵੇਗੀ। ਚੰਬਾ ਤੋਂ ਚੰਡੀਗੜ੍ਹ ਜਾਣ ਲਈ ਸੜਕ ਨੂੰ ਨੌਂ ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ।
ਇਹ ਉਡਾਣ ਧਰਮਸ਼ਾਲਾ ਦੀ ਪਹਾੜੀ ਮੰਜ਼ਿਲ 'ਚ ਸੈਰ ਸਪਾਟੇ ਨੂੰ ਉਤਸ਼ਾਹਤ ਕਰੇਗੀ ਕਿਉਂਕਿ ਭਾਰਤ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ਦੇ ਤਹਿਤ ਇਹ ਪਹਿਲੀ ਵਾਰ ਹਵਾਈ ਜ਼ਰੀਏ ਚੰਡੀਗੜ੍ਹ ਨਾਲ ਜੁੜ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
