ਪੜਚੋਲ ਕਰੋ

ਭਗਵੰਤ ਮਾਨ ਨੇ ਲਾਏ ਗੰਭੀਰ ਦੋਸ਼, ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੇਚੀ

ਪੰਜਾਬ ਦੇ ਬਿਜਲੀ ਸੰਕਟ ਅਤੇ ਪੀਪੀਏ ਸਮਝੌਤਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਮੁੜ ਘੇਰਿਆ ਹੈ।

ਚੰਡੀਗੜ੍ਹ: ਪੰਜਾਬ ਦੇ ਬਿਜਲੀ ਸੰਕਟ ਅਤੇ ਪੀਪੀਏ ਸਮਝੌਤਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਮੁੜ ਘੇਰਿਆ ਹੈ।ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੀ ਵੇਚ ਦਿੱਤੀ ਹੈ।

ਮਾਨ ਨੇ ਕਿਹਾ, "ਪੰਜਾਬ ਵਿੱਚ ਬਿਜਲੀ ਪਲਾਂਟ ਲਾਉਣ ਵਾਲੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਾਂਗਰਸ (ਇੰਡੀਅਨ ਨੈਸ਼ਨਲ) ਪਾਰਟੀ ਨੇ ਕਰੋੜਾਂ ਰੁਪਏ ਫੰਡ ਵਜੋਂ ਲਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਪਲਾਂਟਾਂ 'ਚ ਹਿਸੇਦਾਰੀ ਪਾਈ ਹੈ, ਇਸੇ ਲਈ ਪੰਜਾਬ ਵਾਸੀਆਂ ਨੂੰ ਦੇਸ਼ ਭਰ ਤੋਂ ਸਭ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ।"

ਸੋਮਵਾਰ ਨੂੰ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਬਿਜਲੀ ਪਲਾਂਟ ਸਥਾਪਤ ਕੀਤੇ ਹਨ ਅਤੇ ਕਾਂਗਰਸ ਪਾਰਟੀ ਨੇ ਇਨਾਂ ਸਾਰੀਆਂ ਕੰਪਨੀਆਂ ਤੋਂ 15.35 ਕਰੋੜ ਰੁਪਏ ਲਏ ਹਨ।

ਇਸ ਸੰਬੰਧੀ ਵੇਰਵਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ, "ਕਾਂਗਰਸ ਪਾਰਟੀ ਨੇ ਤਲਵੰਡੀ ਸਾਬੋ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਐਲ ਐਂਡ ਟੀ ਕੰਪਨੀ ਤੋਂ ਪਹਿਲਾਂ ਇੱਕ ਕਰੋੜ, ਫਿਰ 2 ਕਰੋੜ 25 ਲੱਖ ਅਤੇ ਤੀਜੀ ਵਾਰ 5 ਕਰੋੜ ਫੰਡ ਵਜੋਂ ਲਏ ਹਨ। ਇਸੇ ਤਰਾਂ ਰਾਜਪੁਰਾ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਕੰਪਨੀ ਤੋਂ ਪਹਿਲਾਂ 5 ਕਰੋੜ ਅਤੇ ਫਿਰ 2 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜਦੋਂ ਕਿ ਜੀਬੀਕੇ ਕੰਪਨੀ ਤੋਂ 10 ਲੱਖ ਰੁਪਏ ਫੰਡ ਵਜੋਂ ਹਾਸਲ ਕੀਤੇ ਹਨ।"

ਮਾਨ ਨੇ ਦੱਸਿਆ ਕਿ ਇਹੋ ਕਾਰਨ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਨਹੀਂ ਕਰਦੀ ਕਿਉਂਕਿ ਬਿਜਲੀ ਕੰਪਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਘਰ ਤੱਕ ਪੈਸਿਆਂ ਦੀ ਵਰਖਾ ਕੀਤੀ ਹੋਈ ਹੈ। 

ਕੈਪਟਨ ਅਮਰਿੰਦਰ ਸਿੰਘ 'ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ 'ਕਾਂਗਰਸ ਸਰਕਾਰ ਦੇ ਹੱਥ ਬੰਨੇ ਹੋਏ ਨਹੀਂ, ਸਗੋਂ ਰਿਸ਼ਵਤ ਨਾਲ ਰੰਗੇ ਹੋਏ ਹਨ।'

ਬਿਜਲੀ ਸਮਝੌਤਿਆਂ ਬਾਰੇ ਅਕਾਲੀ ਦਲ ਬਾਦਲ 'ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ "ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੰਪਨੀਆਂ ਤੋਂ ਪੈਸੇ ਨਹੀਂ ਲਏ, ਸਗੋਂ ਬਿਜਲੀ ਪਲਾਂਟਾਂ ਵਿੱਚ ਹਿੱਸਾ ਪਾਇਆ ਹੈ, ਜਿਸ ਬਾਰੇ ਸਾਰਾ ਪੰਜਾਬ ਚੰਗੀ ਤਰਾਂ ਜਾਣਦਾ ਹੈ।"

ਉਨਾਂ ਕਿਹਾ ਕਿ, "ਸੁਖਬੀਰ ਬਾਦਲ ਨੂੰ ਕਾਂਗਰਸ ਪਾਰਟੀ ਵੱਲੋਂ ਲਈ ਰਿਸ਼ਵਤ ਬਾਰੇ ਪਤਾ ਹੈ, ਇਸੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੀ ਚਣੌਤੀ ਦੇ ਰਿਹਾ ਹੈ।" ਭਗਵੰਤ ਮਾਨ ਨੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਦਿਆਂ ਕਿਹਾ 'ਸਿੱਧੂ ਸਾਬ ਕਾਂਗਰਸ ਪਾਰਟੀ ਵੱਲੋਂ ਬਿਜਲੀ ਕੰਪਨੀਆਂ ਤੋਂ ਲਏ ਕਰੋੜਾਂ ਰੁਪਏ ਬਾਰੇ ਵੀ ਇੱਕ ਟਵੀਟ ਠੋਕੋ।'

ਸੰਸਦ ਮੈਂਬਰ ਭਗਵੰਤ ਮਾਨ ਨੇ ਸਪੱਸ਼ਟ ਕਰਦਿਆਂ ਕਿਹਾ ਕਿ "ਉਨ੍ਹਾਂ ਦੀ ਪਾਰਟੀ ਨੇ ਆਦਲਤ ਵਿੱਚ ਬਿਜਲੀ ਪਲਾਂਟਾਂ ਦੇ ਅੱਪਗਰੇਡ (ਨਵੀਨੀਕਰਨ) ਦੀ ਮੰਗ ਕੀਤੀ ਹੈ, ਜੋ ਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਬਿਜਲੀ ਪਲਾਂਟਾਂ ਬਾਰੇ ਬਣਾਈ ਯੋਜਨਾ ਵਿੱਚ ਗਾਇਡ ਲਾਇਨਾਂ ਵਜੋਂ ਲਿਖੀ ਹੋਈ ਹੈ, ਪਰ ਸੁਖਬੀਰ ਬਾਦਲ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਵਿੱਚ ਇਨਾਂ ਗਾਇਡ ਲਾਇਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ।"

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
Embed widget