Dera Bassi: ਜਾਅਲੀ NOC ਮਾਮਲੇ 'ਚ ਇੱਕ ਹੋਰ ਗ੍ਰਿਫਤਾਰ, ਹਾਸਿਲ ਕੀਤਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ
Fake NOC Case:ਪੁਲਿਸ ਨੇ ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਹੈ।
Punjab News: ਤਹਿਸੀਲ 'ਚ ਜਾਅਲੀ ਐੱਨਓਸੀ ਨਾਲ ਨਾਜਾਇਜ਼ ਕਾਲੋਨੀਆਂ 'ਚ ਪਲਾਟਾਂ ਨਾਲ ਰਜਿਸਟਰੀਆਂ ਦੇ ਮਾਮਲੇ 'ਚ ਪੁਲਿਸ ਨੇ ਮਾਮਲੇ 'ਚ ਨਾਮਜ਼ਦ ਤੀਜੇ ਮੁਲਜ਼ਮ ਰਿਤਿਕ ਜੈਨ ਨੂੰ ਕਾਬੂ ਕਰ ਲਿਆ ਹੈ।
ਅਹਿਮ ਕੜੀ ਸੀ
ਪੁਲਿਸ ਨੇ ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਰਿਤਿਕ ਗੋਇਲ ਪੁੱਤਰ ਪ੍ਰਵੀਨ ਗੋਇਲ ਵਾਸੀ ਫ਼ਲੈਟ ਨੰਬਰ 35 ਟੋਪ ਫਲੋਰ ਕ੍ਰਿਸ਼ਨਾ ਇਨਕਲੇਵ ਹੈਬਤਪੁਰ ਰੋਡ ਡੇਰਾਬੱਸੀ ਜੋ ਰਜਿਸਟਰੀਆਂ ਲਿਖਦਾ ਸੀ। ਜੋ ਕਿ ਇਸ ਮਾਮਲੇ ਦੀ ਅਹਿਮ ਕੜੀ ਹੈ, ਜੋ ਪਹਿਲਾਂ ਗ੍ਰਿਫਤਾਰ ਕੀਤੇ ਸੁਰੇਸ਼ ਜੈਨ ਦੇ ਨਾਲ ਰਲ ਕੇ ਜਾਅਲੀ ਐੱਨਓਸੀ ਆਪਣੇ ਕੰਪਿਊਟਰ 'ਚ ਤਿਆਰ ਕਰਦਾ ਸੀ।
ਸਾਹਮਣੇ ਆ ਚੁੱਕੀਆਂ ਜਾਅਲੀ ਐੱਨਓਸੀ ਨਾਲ ਹੋਈ ਸੈਂਕੜੇ ਰਜਿਸਟਰੀਆਂ
ਮੁਲਜ਼ਮ ਤੋਂ ਇਸ ਮਾਮਲੇ 'ਚ ਵੱਡੇ ਖੁਲਾਸੇ ਹੋ ਸਕਦੇ ਹਨ। ਮੁਲਜ਼ਮ ਹੀ ਪੁਲਿਸ ਨੂੰ ਦੱਸ ਸਕਦਾ ਹੈ ਕਿ ਉਸ ਤੋਂ ਜਾਅਲੀ ਐੱਨਓਸੀ (fake noc) ਕੌਣ-ਕੌਣ ਖ਼ਰੀਦ ਕਰਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਪੁਲਿਸ ਨੇ ਗੰਭੀਰਤਾਂ ਨਾਲ ਪੁੱਛਗਿਛ ਕੀਤੀ ਤਾਂ ਸ਼ਹਿਰ ਦੇ ਵੱਡੇ ਕਾਲੋਨਾਈਜ਼ਰਾਂ ਦਾ ਪਰਦਾਫ਼ਾਸ਼ ਹੋ ਸਕਦਾ ਹੈ। ਇਸ ਮਾਮਲੇ 'ਚ ਹੁਣ ਤੱਕ ਜਾਅਲੀ ਐੱਨਓਸੀ ਨਾਲ ਹੋਈ ਸੈਂਕੜੇ ਰਜਿਸਟਰੀਆਂ ਸਾਹਮਣੇ ਆ ਚੁੱਕੀਆਂ ਹਨ।
ਪੁਲਿਸ ਵੱਲੋਂ ਮਾਮਲੇ 'ਚ ਪਹਿਲਾਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਅਸਟਾਮ ਫਰੋਸ਼ ਸੁਰੇਸ਼ ਜੈਨ ਅਤੇ ਕਲੋਨਾਈਜ਼ਰ ਗੁਲਸ਼ਨ ਕੁਮਾਰ ਸ਼ਾਮਲ ਹੈ ਜੋ 14 ਦਿਨ ਦੀ ਨਿਆਂਇਕ ਹਿਰਾਸਤ 'ਚ ਹਨ। ਇਸ ਸਬੰਧੀ ਗੱਲ ਕਰਨ 'ਤੇ ਥਾਣਾ ਮੁਖੀ ਅਜਿਤੇਸ਼ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਨੂੰ ਹਾਲੇ ਗ੍ਰਿਫਤਾਰ ਕਰ ਕੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਪੁੱਛਗਿਛ 'ਚ ਹੋਰ ਵੀ ਨਾਂਅ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਨਾਮਜ਼ਦ ਇੱਕ ਹੋਰ ਦੋਸ਼ੀ ਫ਼ਰਾਰ ਚੱਲ ਰਿਹਾ ਹੈ ਜਿਸਦੀ ਭਾਲ 'ਚ ਪੁਲਿਸ ਵੱਲੋਂ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।