EcoSikh Sacred Forest: ਈਕੋਸਿੱਖ ਨੇ 56 ਮਹੀਨਿਆਂ ਵਿੱਚ 850 ਪਵਿੱਤਰ ਜੰਗਲ ਲਗਾਏ
EcoSikh Sacred Forest: ਫਰਵਰੀ 2019 ਵਿੱਚ ਗੁਰੁ ਨਾਨਕ ਦੇਵਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਹ ਪਹਿਲਕਦਮੀ ਸ਼ੁਰੂ ਕੀਤੀ ਸੀ ਅਤੇ ਈਕੋਸਿੱਖ ਨੇ 10 ਲੱਖ ਰੁੱਖ ਲਗਾਉਣ ਦੀ ਵਚਨਬੱਧਤਾ ਪ੍ਰਗਟਾਈ ਸੀ।
EcoSikh Sacred Forest: ਈਕੋਸਿੱਖ ਦੇ ਗਲੋਬਲ ਪ੍ਰੇਜੀਡੇਂਟ ਡਾ. ਰਾਜਵੰਤ ਸਿੰਘ ਨੇ ਚੰਡੀਗੜ੍ਹ ਪ੍ਰੇਸ ਕਲਬ ਵਿੱਚ ਆਯੋਜਤ ਪ੍ਰੈਸ ਕਾਂਫਰੇਂਸ ਦੇ ਦੌਰਾਨ ਕਿਹਾ ਕਿ ਇਸ ਕੋਸ਼ਿਸ਼ ਵਜੋਂ ਉਨ੍ਹਾਂ ਨੇ ਫਰਵਰੀ 2019 ਵਿੱਚ ਗੁਰੁ ਨਾਨਕ ਦੇਵਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਹ ਪਹਿਲਕਦਮੀ ਸ਼ੁਰੂ ਕੀਤੀ ਸੀ ਅਤੇ ਈਕੋਸਿੱਖ ਨੇ 10 ਲੱਖ ਰੁੱਖ ਲਗਾਉਣ ਦੀ ਵਚਨਬੱਧਤਾ ਪ੍ਰਗਟਾਈ ਸੀ।
ਈਕੋਸਿੱਖ ਨੇ ਇਸ ਮਹੀਨੇ ਲਗਭਗ ਅੱਧੇ ਸਫਰ ਨੂੰ ਪੁਰਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਈਕੋਸਿੱਖ ਉਨ੍ਹਾਂ ਜੰਗਲਾਂ ਨੂੰ ਲਗਾਉਣ ਲਈ ਆਪਣੇ ਸਾਰੇ ਸਟੇਕਹੋਲਡਰਾਂ ਦਾ ਧੰਨਵਾਦ ਕਰਦਾ ਹੈ। ਇਹ ਪੰਜਾਬ ਦੀ ਬਾਯੌ ਡਾਇਵਰਸਿਟੀ ਨੂੰ ਬਹਾਲ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਪੰਛੀਆਂ ਅਤੇ ਪੋਲੀਨੇਟਰਸ ਨੂੰ ਸੁਰੱਖਿਅਤ ਨਿਵਾਸ ਪ੍ਰਦਾਨ ਕਰਨ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਸ਼ਹਿਤ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।
ਈਕੋਸਿੱਖ ਨੇ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਜੰਗਲਾਂ ਨੂੰ ਲਗਾਉਣ ਲਈ ਲੋਕਾਂ, ਗੁਰਦੂਆਰਿਆਂ, ਵਿਿਦਅਕ ਸੰਸਥਾਵਾਂ ਅਤੇ ਉਦਯੌਗਾਂ ਨਾਲ ਕੰਮ ਕੀਤਾ ਹੈ।
ਆਪਣੇ ਵਿਚਾਰ ਪ੍ਰਗਟ ਕਰਦਿਆਂ ਮਹਾਰਾਸ਼ਟਰਾ ਦੇ ਉੱਘੇ ਉਦਯੌਗਪਤੀ ਅਤੇ ਇਸ ਪਵਿੱਤਰ ਯੌਜਨਾ ਦੇ ਕੋਆਰਡੀਨੇਟਰ ਚਰਨ ਸਿੰਘ ਨੇ ਕਿਹਾ ਕਿ ਗੁਰੁ ਨਾਨਕ ਪਵਿੱਤਰ ਜੰਗਲਾਤ, ਉਦਯੌਗਾਂ ਨੂੰ ਵੱਡਾ ਲਾਭ ਦੇਵੇਗਾ। ਹਰਿਆਲੀ ਦੇ ਵਿਸਥਾਰ ਨਾਲ ਨਾਲ ਸਾਡਾ ਕਾਰੋਬਾਰ ਬਿਹਤਰ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਦਾ ਫਾਇਦਾ ਚੁਕਣਾ ਚਾਹੀਦਾ ਹੈ ਅਤੇ ਕਲਾਇਮੇਟ ਚੇਂਜ ਦੇ ਰੁਝਾਨ ਨੂੰ ਉਲਟਾਉਣ ਲਈ ਈਕੋਸਿੱਖ ਨਾਲ ਹੱਥ ਮਿਲਾੳਣਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜ ਦੇ ਸਮੂਹਿਕ ਉਪਰਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਰਗਰ ਸਾਬਤ ਹੋਣਗੇ।
ਪਾਇਨੀਅਰ ਇੰਡਸਟਰੀਜ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਜਗਤ ਅਗਰਵਾਲ ਨੇ ਈਕੋਸਿੱਖ ਨਾਲ ਵਿਆਪਕ ਸਾਂਝੇਦਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਾਪਾਨੀ ਸ਼ੈਲੀ ਦੇ ਮਿਆਵਾਕੀ ਜੰਗਲ ਵਿੱਚ 43500 ਤੋਂ ਵੱਧ ਰੁੱਖ ਲਗਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਕਿਹਾ ਕਿ ਉਦਯੌਗਿਕ ਖੇਤਰਾਂ ਵਿੱਚ ਜੰਗਲਾਂ ਦਾ ਰਣਨੀਤਕ ਵਿਕਾਸ ਉਦਯੌਗਿਕ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਵਿਚਕਾਰ ਸੰਤੁਲਨ ਨੂੰ ਯਕੀਨੀ ਬਨਾਉਣ ਲਈ ਈਕੋਸਿੱਖ ਦੀ ਅਟੁੱਟ ਵਚਨਬੱਧਤਾ ਨੂੰ ਪਰਿਭਾਸ਼ਿਤ ਕਰਦਾ ਹੈ।
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੁਜਾ ਨੇ ਫੋਰੇਸਟੇਸ਼ਨ ਪ੍ਰੋਗਰਾਮ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ ਕਿ ਸੀਆਈਸੀਯੁ ਦੇ ਸਹਿਯੌਗਿਆਂ ਅਤੇ ਮੈਂਬਰਾਂ ਨੇ ਹੁਣ ਤੱਕ 139 ਅਜਿਹੇ ਗੁਰੁ ਨਾਨਕ ਦੇਵ ਪੌਦੇ ਲਗਾ ਕੇ ‘ਲੰਗਜ ਆਫ ਲੁਧਿਆਣਾ’ ਪ੍ਰੌਜੇਕਟ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਈਕੋਸਿੱਖ ਇੰਡਿਆਂ ਦੀ ਪ੍ਰਧਾਨ ਡਾ. ਸੁਪ੍ਰੀਤ ਕੋਰ ਨੇ ਪੰਜਾਬੀ ਨੌਜਵਾਨਾਂ, ਈਕੋਸਿੱਖ ਦੇ ਮਿਹਨਤੀ ਜੰਗਲ ਸਿਰਜਣਹਾਰਾਂ ਦੀ ਭੁਮਿਕਾ ਨੂੰ ਸਾਂਝਾ ਕੀਤਾ ਜੋ ਕਿ ਮਿਆਵਾਕੀ ਵਿਧੀ (ਜਪਾਨੀ ਵਿਧੀ) ਨਾਲ ਜੰਗਲ ਉਗਾਉਂਦੇ ਵਿੱਚ ਪੁਰੀ ਤਰਾਂ੍ਹ ਨਿਪੂੰਨ ਹਨ। ਉਨ੍ਹਾਂ ਨੇ ਇਸ ਤਕਨੀਕ ਦੇ ਵਿਸ਼ਵ ਪ੍ਰਸਿੱਧ ਮਾਹਿਰ ਸ਼ੁਭੇਂਦੂ ਸ਼ਰਮਾ ਦੂਆਰਾ ਮਾਰਗਦਰਸ਼ਨ ਕੀਤਾ ਗਿਆ ਹੈ। ਕੋਰ ਨੇ ਦਸਿਆ ਕਿ ਹੁਣ ਉਨ੍ਹਾਂ ਕੋਲ ਪੰਜਾਬ ਭਰ ਵਿੱਚ 45 ਵਧੀਆ ਸਿੱਖਿਅਤ ਯੰਗ ਫੋਰੇਸਟ ਮੇਕਰ ਹਨ ਅਤੇ ਉਹ ਹਰ ਰੋਜ ਬਹੁਤ ਗਰਮ ਮੌਸਮ ਜਾਂ ਬਰਸਾਤ ਦੇ ਦਿਨਾਂ ਵਿੱਚ ਵੀ ਜੰਗਲਾਂ ਦੀ ਕਾਸ਼ਤ ਕਰ ਰਹੇ ਹਨ। ਉਨਾਂ੍ਹ ਕਿਹਾ ਕਿ ਇਹ ਮਿਸ਼ਨ ਕਦੇ ਨਹੀਂ ਰੁਕਦਾ ਅਤੇ ਪੰਜਾਬੀਆਂ ਨੂੰ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦੇ ਹਨ।
ਪੰਜਾਬੀ ਨੌਜਵਾਨਾਂ ਦੀ ਨੁਮਾਇੰਦਗੀ ਕਰ ਰਹੇ ਭਰਤ ਜੈਨ ਨੇ ਇਸ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਤਿੰਨ ਖੇਤਰਾਂ ਤੇ ਚਾਨਣਾ ਪਾਇਆ। ਉਨ੍ਹਾਂ ਅਨੁਸਾਰ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਕੇ, ਪਹਿਲਕਦਮੀ ਨੂੰ ਮਜਬੂਤ ਕਰਕੇ ਅਤੇ ਇਸ ਰਵਾਇਤ ਨੂੰ ਕਾਇਮ ਰੱਖ ਕੇ ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਇਆਂ ਜਾ ਸਕਦਾ ਹੈ।
ਖੇੜਾ ਮਾਝਾ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਜੰਗਲ ਪਿੱਛਲੇ ਕਈ ਦਹਾਕਿਆਂ ਤੋਂ ਅਲੋਪ ਹੋ ਚੁੱਕੇ ਦਰੱਖਤਾਂ ਦੀਆਂ ਪ੍ਰਜਾਈਆਂ ਨੂੰ ਵਾਪਸ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦਰੱਖਤ ਬਹੁਤ ਸਾਰੇ ਵੱਖ ਵੱਖ ਪੰਛੀਆਂ ਅਤੇ ਜੈਵ ਵਿਿਭੰਨਤਾ ਨੂੰ ਵਾਪਸ ਬੁਲਾ ਰਹੇ ਹਨ ਜੋ ਕਿ ਮਿੱਟੀ ਨੂੰ ਸੁਰਜੀਤ ਕਰਨ ਦੇ ਨਾਲ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਈ ਹੁੰਦੇ ਹਨ।
ਈਕੋਸਿੱਖ ਇੱਕ ਗਲੋਬਲ ਐਕਸ਼ਨ ਉਰੀਐਂਟਿਡ ਵਾਤਾਵਰਨ ਸੰਗਠਨ ਹੈ ਜੋ ਕਲਾਈਕੇਟ ਸੋਲਯੂਸ਼ਨ ਤੇ ਕੇਂਦਰਿਤ ਹੈ। ਇਸਨੂੰ ਵਾਇਟ ਹਾਉਸ, ਸੰਯੁਕਤ ਰਾਸ਼ਟਰ, ਵੈਟੀਕਨ ਅਤੇ ਦੁਨੀਆ ਭਰ ਦੀਆਂ ਕਈ ਸਰਕਾਰੀ ਸੰਸਥਾਵਾਂ ਦੁਆਰਾ ਵੱਖ ਵੱਖ ਪਲੇਟਫਾਰਮਾਂ ਤੇ ਸੱਦਾ ਦਿੱਤਾ ਗਿਆ ਹੈ। ਇਹ ਆਪਣੇ ਪ੍ਰੌਜੈਕਟਾਂ ਵਿੱਚ ਨੋਜਵਾਨਾਂ ਅਤੇ ਔਰਤਾਂ ਨੂੰ ਸ਼ਾਮਲ ਕਰਦਾ ਹੈ। ਈਕੋਸਿੱਖ ਨੇ ਅਮ੍ਰਿਤਸਰ ਵਿੱਚ 450 ਜੰਗਲ ਲਗਾਉਣ ਦਾ ਵੀ ਟੀਚਾ ਰੱਖਿਆ ਹੈ ਕਿਉਂਕਿ 2027 ਵਿੱਚ ਅੰਮ੍ਰਿਤਸਰ ਦਾ 450 ਸਥਾਪਨਾ ਦਿਵਸ ਹੈ।