ਰੰਮੀ ਰੰਧਾਵਾ ਤੋਂ ਬਾਅਦ ਮਾਂਗਟ ਵੀ ਗ੍ਰਿਫ਼ਤਾਰ, 11 ਸਮਰਥਕ ਵੀ ਕਾਬੂ
ਮੁਹਾਲੀ ਪੁਲਿਸ ਨੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ 11 ਸਮਰਥਕਾਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਪੁਲਿਸ ਨੇ ਰੰਮੀ ਰੰਧਾਵਾ ਨੂੰ ਵੀ ਹਿਰਾਸਤ ਵਿੱਚ ਲਿਆ ਸੀ ਜੋ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦਰਅਸਲ ਦੋਵਾਂ ਵਿੱਚ ਆਪਸੀ ਤਕਰਾਰ ਚੱਲ ਰਹੀ ਸੀ ਜੋ ਕਾਫੀ ਵਧ ਗਈ ਸੀ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਟੱਕਰਨ ਦੀਆਂ ਧਮਕੀਆਂ ਦਿੱਤੀਆਂ ਤੇ ਸਮਾਂ ਵੀ ਬੰਨ੍ਹ ਲਿਆ ਸੀ।
ਮੁਹਾਲੀ: ਸਥਾਨਕ ਪੁਲਿਸ ਨੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ 11 ਸਮਰਥਕਾਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਪੁਲਿਸ ਨੇ ਰੰਮੀ ਰੰਧਾਵਾ ਨੂੰ ਵੀ ਹਿਰਾਸਤ ਵਿੱਚ ਲਿਆ ਸੀ ਜੋ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦਰਅਸਲ ਦੋਵਾਂ ਵਿੱਚ ਆਪਸੀ ਤਕਰਾਰ ਚੱਲ ਰਹੀ ਸੀ ਜੋ ਕਾਫੀ ਵਧ ਗਈ ਸੀ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਟੱਕਰਨ ਦੀਆਂ ਧਮਕੀਆਂ ਦਿੱਤੀਆਂ ਤੇ ਸਮਾਂ ਵੀ ਬੰਨ੍ਹ ਲਿਆ ਸੀ। ਭਖਦੇ ਮਾਹੌਲ ਨੂੰ ਵੇਖਦਿਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਲੜਾਈ ਨੇ ਖਤਰਨਾਕ ਰੂਪ ਲਿਆ ਤੇ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ। ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਹੋਈ ਗਹਿਮਾ-ਗਰਮੀ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਇੰਨਾ ਵੱਧ ਗਿਆ ਕਿ ਐਲੀ ਮਾਂਗਟ ਵਿਦੇਸ਼ ਤੋਂ ਮੁਹਾਲੀ ਪਹੁੰਚਣ ਲਈ ਤਿਆਰ ਹੋ ਗਿਆ ਤੇ ਰੰਮੀ ਰੰਧਾਵਾ ਨੂੰ ਸਮਾਂ ਦੇ ਦਿੱਤਾ ਕਿ ਇਸ ਸਮੇਂ ਤੱਕ ਉਹ ਉਸ ਨੂੰ ਖਤਮ ਕਰ ਦੇਵੇਗਾ।
ਦੋਵੇਂ ਹੀ ਗਾਇਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਅੱਗੇ ਨਾ ਵਧ ਸਕੇ, ਇਸ ਕਰਕੇ ਮੁਹਾਲੀ ਪੁਲਿਸ ਨੇ ਸੁਹਾਣਾ ਦੇ ਥਾਣੇ ਵਿੱਚ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ। ਮਾਮਲਾ ਦਰਜ ਕਰਦੇ ਹੀ ਰੰਮੀ ਰੰਧਾਵਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜੋ ਹੁਣ ਜ਼ਮਾਨਤ 'ਤੇ ਬਾਹਰ ਹੈ।
ਰੰਧਾਵਾ ਨੂੰ ਧਮਕੀਆਂ ਦੇਣ ਵਾਲਾ ਐਲੀ ਮਾਂਗਟ ਵਿਦੇਸ਼ ਤੋਂ ਮੁਹਾਲੀ ਆ ਰਿਹਾ ਸੀ, ਜਿਸ ਦੀ ਪੁਲਿਸ ਉਡੀਕ ਕਰ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦਾ ਕੋਈ ਵੀ ਸ਼ਿਕਾਇਤ ਕਰਤਾ ਨਹੀਂ ਹੈ। ਸੋਸ਼ਲ ਮੀਡੀਆ 'ਤੇ ਮਾਮਲੇ ਨੂੰ ਭਖਦਾ ਹੋਇਆ ਦੇਖ ਪੁਲਿਸ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਪਰਚਾ ਦਰਜ ਕੀਤਾ ਹੈ।