ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ 24 ਫਰਵਰੀ ਤੱਕ ਵਧਾਈ ਮਿਆਦ
Farmers Protest : ਇਸ ਤੋਂ ਪਹਿਲਾਂ ਪੰਜਾਬ-ਹਰਿਆਣਾ ਨਾਲ ਲੱਗਦੇ 3 ਜ਼ਿਲ੍ਹਿਆਂ ਦੇ ਕੁੱਝ ਇਲਾਕਿਆਂ ਵਿੱਚ ਹੀ ਇੰਟਰਨੈੱਟ ਬੰਦ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਇਸ ਦੀ ਮਿਆਦ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ।
ਕਿਸਾਨ ਅੰਦੋਲਨ (farmers movement) ਦੌਰਾਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ (Internet services) ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ-ਹਰਿਆਣਾ ਨਾਲ ਲੱਗਦੇ 3 ਜ਼ਿਲ੍ਹਿਆਂ ਦੇ ਕੁੱਝ ਇਲਾਕਿਆਂ ਵਿੱਚ ਹੀ ਇੰਟਰਨੈੱਟ ਬੰਦ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਇਸ ਦੀ ਮਿਆਦ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ।
ਇਨ੍ਹਾਂ ਹੁਕਮਾਂ ਨਾਲ 20 ਥਾਣਿਆਂ ਦੇ ਅਧਿਕਾਰ ਖੇਤਰ ਪ੍ਰਭਾਵਿਤ ਹੋਣਗੇ। ਇਹ ਹੁਕਮ ਕੇਂਦਰ ਸਰਕਾਰ ਵੱਲੋਂ ਇੰਡੀਅਨ ਟੈਲੀਗ੍ਰਾਫ ਐਕਟ 1885 ਦੀ ਧਾਰਾ 7, ਸਬ ਰੂਲ 1 ਔਫਰ ਰੂਲ 2 ਦੇ ਤਹਿਤ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : Airlines Baggage: ਹੁਣ ਸਾਮਾਨ ਲੈਣ 'ਚ ਨਹੀਂ ਹੋਵੇਗੀ ਦੇਰੀ, ਫਲਾਈਟ ਤੋਂ ਲੈਂਡਿੰਗ ਦੇ 30 ਮਿੰਟਾਂ 'ਚ ਹੀ ਮਿਲ ਜਾਵੇਗੀ ਡਿਲੀਵਰੀ
ਜਾਣੋ ਕਿੱਥੇ-ਕਿੱਥੇ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਬੰਦ
ਥਾਣਾ ਸ਼ੰਭੂ, ਜੁਲਕਾਂ, ਪਸਿਆਣਾ, ਪਾਤੜਾਂ, ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਅਤੇ ਪਟਿਆਲਾ ਦੇ ਬਲਬੇੜਾ ਦਾ ਅਧਿਕਾਰ ਖੇਤਰ।
ਐਸ.ਏ.ਐਸ.ਨਗਰ ਥਾਣਾ ਲਾਲੜੂ
ਬਠਿੰਡਾ ਥਾਣਾ ਸੰਗਤ
ਸ੍ਰੀ ਮੁਕਤਸਰ ਸਾਹਿਬ ਥਾਣਾ ਖਿਆਲਾਂਵਾਲੀ
ਮਾਨਸਾ ਥਾਣਾ ਸਰਦੂਲਗੜ੍ਹ
ਸੰਗਰੂਰ ਦੇ ਥਾਣਾ ਖਨੌਰੀ, ਮੂਨਕ, ਲਹਿਰਾ, ਸੁਨਾਮ ਅਤੇ ਝੱਜਲੀ।
ਫਤਿਹਗੜ੍ਹ ਸਾਹਿਬ ਥਾਣਾ ਫਤਿਹਗੜ੍ਹ ਸਾਹਿਬ
ਇਸ ਤੋਂ ਪਹਿਲਾਂ 3 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ
ਇਸ ਹੁਕਮ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਇਹ ਹੁਕਮ 16 ਫਰਵਰੀ ਨੂੰ ਦੁਪਹਿਰ 12.59 ਵਜੇ ਤੱਕ ਜਾਰੀ ਕੀਤੇ ਗਏ ਸਨ। ਪਰ, 17 ਫਰਵਰੀ ਤੋਂ 24 ਫਰਵਰੀ ਤੱਕ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :