ਪੜਚੋਲ ਕਰੋ

Punjab Bandh: ਪੰਜਾਬ 'ਚ ਸਭ ਕੁਝ ਰਹੇਗਾ ਬੰਦ! ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ, ਖਨੌਰੀ ਬਾਰਡਰ ਪਹੁੰਚ ਕੀਤਾ ਵੱਡਾ ਐਲਾਨ

ਕਿਸਾਨਾਂ ਵੱਲੋਂ  30 ਦਸੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਨੂੰ ਵੱਡੀ ਹਮਾਇਤ ਮਿਲੀ ਹੈ। ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੂਬੇ ਅੰਦਰ ਸਾਰੀਆਂ ਰੇਲ ਗੱਡੀਆਂ ਤੇ ਬੱਸਾਂ ਰੋਕੀਆਂ

Punjab Bandh: ਕਿਸਾਨਾਂ ਵੱਲੋਂ  30 ਦਸੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਨੂੰ ਵੱਡੀ ਹਮਾਇਤ ਮਿਲੀ ਹੈ। ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੂਬੇ ਅੰਦਰ ਸਾਰੀਆਂ ਰੇਲ ਗੱਡੀਆਂ ਤੇ ਬੱਸਾਂ ਰੋਕੀਆਂ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰੀ ਤੇ ਨਿੱਜੀ ਅਦਾਰੇ ਬੰਦ ਰਹਿਣਗੇ। ਪੰਜਾਬ ਦੌਰਾਨ ਟੀਚਿੰਗ ਤੇ ਨਾਨ ਟੀਚਿੰਗ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਬਿਜਲੀ ਮੁਲਾਜ਼ਮ ਯੂਨੀਅਨਾਂ, ਆਸ਼ਾ ਵਰਕਰਾਂ, ਸਾਬਕਾ ਸੈਨਿਕਾਂ, ਪ੍ਰੋਫੈਸਰ ਯੂਨੀਅਨਾਂ, ਪੱਤਰਕਾਰ ਸੰਘਾਂ ਤੇ ਵਪਾਰ ਮੰਡਲ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਦੌਰਾਨ ਟਰੇਡ ਯੂਨੀਅਨਾਂ ਸਮੇਤ ਵਪਾਰਕ, ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਖਨੌਰੀ ਬਾਰਡਰ ’ਤੇ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 30 ਦਸੰਬਰ ਦੇ ਬੰਦ ਲਈ ਹਮਾਇਤ ਦਿੱਤੀ ਹੈ। ਪ੍ਰਬੰਧਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਹੋਈ ਮੀਟਿੰਗ ’ਚ ਪੀਡੀਏ ਐਂਪਲਾਈਜ਼ ਯੂਨੀਅਨ ਪਟਿਆਲਾ, ਟੀਐਸਯੂ (ਸੋਢੀ ਗਰੁੱਪ), ਆਸ਼ਾ ਵਰਕਰ ਯੂਨੀਅਨ, ਲੋਕ ਸੰਗਰਾਮ ਮੋਰਚਾ, ਕ੍ਰਾਂਤੀਕਾਰੀ ਪੇਂਡੂ ਵਰਕਰ ਯੂਨੀਅਨ, ਟੌਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ, ਪਬਲਿਕ ਐਕਸ਼ਨ ਕਮੇਟੀ, ਕਾਲਾ ਪਾਣੀ ਮੋਰਚਾ, ਪੰਜਾਬ ਡੈਂਟਲ ਸਰਜਨ ਫਰੰਟ, ਪੰਜਾਬ ਰੋਡਵੇਜ਼, ਪੀਆਰਟੀਸੀ, ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਜਲ ਸਪਲਾਈ ਸੈਨੀਟੇਸ਼ਨ ਮੁਲਾਜ਼ਮ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਸਾਬਕਾ ਸੈਨਿਕ ਸਾਂਝਾ ਮੋਰਚਾ, ਪੰਜਾਬ ਨੰਬਰਦਾਰ ਯੂਨੀਅਨ, ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ, ਆਈਟੀਆਈ ਮੁਲਾਜ਼ਮ ਯੂਨੀਅਨ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਦੋਧੀ ਡੇਅਰੀ ਯੂਨੀਅਨ ਪੰਜਾਬ, ਚੀਫ਼ ਪੈਟਰਨ ਨੰਬਰਦਾਰ ਯੂਨੀਅਨ, ਐਂਪਲਾਈਜ਼ ਫੈਡਰੇਸ਼ਨ ਪੰਜਾਬ, ਵਪਾਰ ਮੰਡਲ ਪਟਿਆਲਾ, ਹਿੰਦੂਸਤਾਨ ਪੈਟਰੋਲ ਪੰਪ ਯੂਨੀਅਨ, ਪੀਆਰਟੀਸੀ ਇਨਟੈਕ ਯੂਨੀਅਨ, ਪੀਆਰਟੀਸੀ ਏਟਕ ਯੂਨੀਅਨ ਤੇ ਡੀਲਰਜ਼ ਐਸੋਸੀਏਸ਼ਨ ਪੰਜਾਬ ਆਦਿ ਨੇ ਸ਼ਿਰਕਤ ਕੀਤੀ। 

ਉਧਰ, ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੇ ਹੋਰ ਕਿਸਾਨੀ ਮੁੱਦਿਆਂ ਬਾਰੇ ਵਿਚਾਰ-ਚਰਚਾ ਲਈ ਸਮਾਂ ਮੰਗਿਆ ਹੈ। ਮੋਰਚੇ ਨੇ ਇਸ ਪੱਤਰ ਰਾਹੀਂ ਮਹੀਨੇ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਬਾਰੇ ਜਾਣੂੰ ਕਰਵਾਇਆ ਅਤੇ ਸਾਰੀਆਂ ਫ਼ਸਲਾਂ ’ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਕਰਕੇ ਪੈਦਾ ਹੋਏ ਖਦਸ਼ਿਆਂ ਬਾਰੇ ਗੱਲਬਾਤ ਕਰਨ ਲਈ ਸਮਾਂ ਮੰਗਿਆ।

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 23 ਦਸੰਬਰ ਨੂੰ ਵੀ ਦੇਸ਼ ਭਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਮੁਜ਼ਾਹਰੇ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜੇ ਸਨ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕਿਸਾਨੀ ਮਸਲਿਆਂ ਦੇ ਹੱਲ ਲਈ ਦਖਲ ਦੇ ਕੇ ਇਸ ਨੂੰ ਹੱਲ ਕਰਵਾਉਣਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਧਰ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਹੀ ਰੋਕ ਦਿੱਤਾ। ਇਸ ਦੌਰਾਨ ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਅੰਦੋਲਨ ਕੀਤਾ ਜਾ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Embed widget