ਪੜਚੋਲ ਕਰੋ

PSEB: ਪੰਜਾਬ ਬੋਰਡ ਦੀ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਹੋਣਗੇ ਡਿਜੀਟਲ, ਅੱਜ ਤੋਂ ਟ੍ਰੇਨਿੰਗ ਸ਼ੁਰੂ 

Punjab Board 12th class: ਸਿਖਲਾਈ ਕਾਰਜ ਮੁਕੰਮਲ ਹੋਣ ਮਗਰੋਂ ਅਭਿਆਸ ਸੈਸ਼ਨ ਸ਼ੁਰੂ ਹੋਵੇਗਾ ਜਿਸ ਲਈ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਨ੍ਹਾਂ ਕੇਂਦਰਾਂ ਨੂੰ ਪਹਿਲਾਂ ਟ੍ਰੇਨਿੰਗ 'ਚ ਸ਼ਾਮਲ ਕਰ ਕੇ ਇੱਥੇ ਡੰਮੀ ਪ੍ਰੀਖਿਆ

PSEB: ਪੰਜਾਬ ਸਕੂਲ ਸਿੱਖਿਆ ਬੋਰਡ ਹੁਣ ਡਿਜੀਟਲ ਭਾਰਤ ਵੱਲ ਇੱਕ ਹੋਰ ਕਦਮ ਵਧਾਉਣ ਜਾ ਰਹੀ ਹੈ। PSEB ਸਾਲ2023-24 ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਡਿਜੀਟਲ ਮਾਧਿਅਮ ਰਹੀਂ ਤਿਆਰ ਕਰਨ 'ਤੇ ਲੱਗੀ ਹੋਈ ਹੈ। ਜਿਸ ਦਾ ਕਾਰਜ ਮੁਕੰਮਲ ਕਰਨ ਦੇ ਲਈ ਪ੍ਰੀਖਿਆ ਅਮਲੇ ਤੇ ਹੋਰ ਸਟਾਫ ਦੀ ਅੱਜ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ। ਅਤੇ ਇਹ ਸਿਖਲਾਈ 24 ਨਵੰਬਰ ਤੱਕ ਹੋਵੇਗਾ।  ਇਨ੍ਹਾਂ ਨੂੰ ਬਾਅਦ 'ਚ 29 ਨਵੰਬਰ ਨੂੰ ਮੌਕ ਟੈਸਟ 'ਚ ਸ਼ਾਮਲ ਕੀਤਾ ਜਾਵੇਗਾ।

ਸਿਖਲਾਈ ਕਾਰਜ ਮੁਕੰਮਲ ਹੋਣ ਮਗਰੋਂ ਅਭਿਆਸ ਸੈਸ਼ਨ ਸ਼ੁਰੂ ਹੋਵੇਗਾ ਜਿਸ ਲਈ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਨ੍ਹਾਂ ਕੇਂਦਰਾਂ ਨੂੰ ਪਹਿਲਾਂ ਟ੍ਰੇਨਿੰਗ 'ਚ ਸ਼ਾਮਲ ਕਰ ਕੇ ਇੱਥੇ ਡੰਮੀ ਪ੍ਰੀਖਿਆ ਲਈ ਜਾਵੇਗੀ। ਜੇਕਰ ਅਭਿਆਸ-ਸੈਸ਼ਨ ਕਾਮਯਾਬ ਰਿਹਾ ਤਾਂ ਚਾਲੂ ਅਕਾਦਮਿਕ ਸਾਲ ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਡਿਜੀਟਲ ਮਾਧਿਅਮ ਰਾਹੀਂ ਭੇਜੇ ਜਾਣਗੇ। 

ਮੰਨਿਆਂ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਬੋਰਡ ਖ਼ਰਚ ਘੱਟ ਕਰ ਸਕੇਗਾ ਤੇ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਹੋਣ ਦਾ ਡਰ ਵੀ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬੀ ਵਿਸ਼ੇ ਦਾ ਪੇਪਰ ਵੀ ਡਿਜੀਟਲ ਮਾਧਿਅਮ ਰਹੀਂ ਭੇਜਿਆ ਜਾ ਚੁੱਕਾ ਹੈ ਤੇ ਬੋਰਡ ਦਾ ਉਹ ਤਜਰਬਾ ਕਾਮਯਾਬ ਰਿਹਾ ਸੀ। 

ਖੇਤਰੀ ਮੈਨਜੇਰਾਂ ਨੂੰ ਜਾਰੀ ਹਦਾਇਤ 'ਚ ਕਿਹਾ ਗਿਆ ਹੈ ਕਿ ਭੌਤਿਕ ਵਿਗਿਆਨ, ਰਸਾਇਣਿਕ ਤੇ ਜੀਵ ਵਿਗਿਆਨ ਤੋਂ ਇਲਾਵਾ ਹੋਮ ਸਾਇੰਸ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਪੋਰਟਲ 'ਤੇ ਜਾਰੀ ਹੋਣਗੇ। ਇਹ ਪੋਰਟਲ ਪਾਸਵਰਡ ਤੇ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਹੋਵੇਗਾ। ਪ੍ਰੀਖਿਆਵਾਂ ਇਨ੍ਹਾਂ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਲੈਣਗੇ।

ਕਿਹਾ ਗਿਆ ਹੈ ਕਿ ਆਨਲਾਈਨ ਵਿਧੀ ਰਾਹੀਂ ਪ੍ਰਸ਼ਨ-ਪੱਤਰ ਭੇਜ ਕੇ ਅਭਿਆਸ ਦੇ ਤੌਰ 'ਤੇ ਡੰਮੀ ਪ੍ਰਯੋਗੀ ਪ੍ਰੀਖਿਆ ਕਰਵਾਈ ਜਾ ਰਹੀ ਹੈ। ਬਾਅਦ 'ਚ ਇਸੇ ਟਰਾਇਲ ਦੇ ਆਧਾਰ ’ਤੇ ਹੀ ਪ੍ਰਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਆਨਲਾਈਨ ਭੇਜ ਕੇ ਸਾਲਾਨਾ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।

ਇੰਝ ਜਾਰੀ ਹੋਣਗੇ ਪੇਪਰ

ਸਿੱਖਿਆ ਬੋਰਡ ਨੇ ਇਕ ਸਾਫਟਵੇਅਰ ਤਿਆਰ ਕੀਤਾ ਹੈ ਜਿਸ 'ਚ ਹਰੇਕ ਪ੍ਰੀਖਿਆ ਕੇਂਦਰ ਦੀ ਲਾਗਇਨ ਆਈਡੀ ਬਣੇਗੀ। ਇਸ ਲਾਗਇਨ ਆਈਡੀ 'ਤੇ ਪਾਸਵਰਡ ਭਰਨ ਮਗਰੋਂ ਓਟੀਪੀ ਆਵੇਗਾ, ਜਿਸ ਨੂੰ ਭਰਨ ਤੋਂ ਬਾਅਦ ਇਕ ਪ੍ਰਸ਼ਨ ਪੱਤਰ ਜਾਰੀ ਹੋਵੇਗਾ। ਇਸੇ ਪੇਪਰ ਦੇ ਆਧਾਰ 'ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਲਈ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਵਿੱਖ 'ਚ ਲਿਖਤੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਵੀ ਇਸੇ ਮਧਿਅਮ ਰਾਹੀਂ ਭੇਜਣ ਦੀ ਯੋਜਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ

ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ

ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ

ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
Advertisement
ABP Premium

ਵੀਡੀਓਜ਼

Sidhu Moosewala ਦੇ ਕਰੀਬੀ ਦੇ ਘਰ 'ਤੇ ਚੱਲੀਆਂ ਗੋਲੀਆਂ46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ
ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ
ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ
ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ
ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ
ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
CM ਆਤਿਸ਼ੀ 'ਤੇ ਹੋਇਆ ਮਾਮਲਾ ਦਰਜ, ਤਾਂ ਮੁੱਖ ਮੰਤਰੀ ਮਾਨ ਨੇ ਚੁੱਕੇ ਤਿੱਖੇ ਸਵਾਲ

Fake Encounter ਮਾਮਲੇ 'ਚ 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲ ਪੁਰਾਣੇ ਮਾਮਲੇ 'ਚ CBI ਕੋਰਟ ਨੇ ਸੁਣਾਈ ਸਜ਼ਾ

ਅਮਰੀਕਾ ਤੋਂ ਕੱਢੇ ਗਏ 205 ਭਾਰਤੀਆਂ ਦਾ ਜਹਾਜ਼ ਪਹੁੰਚੇਗਾ ਅੰਮ੍ਰਿਤਸਰ, Immigration ਸਣੇ ਕ੍ਰਾਈਮ ਰਿਕਾਰਡ ਹੋਵੇਗਾ ਚੈੱਕ; ਕਿੰਨੇ ਵਜੇ ਫਲਾਈਟ ਹੋਵੇਗੀ ਲੈਂਡ?

53 ਸਾਲਾਂ ਦੇ ਪੰਜਾਬੀ ਨੇ ਪੇਸ਼ ਕੀਤੀ ਹੌਸਲੇ ਦੀ ਮਿਸਾਲ, ਫਤਿਹ ਕੀਤੀ ਮਾਊਂਟ ਐਵਰੈਸਟ ਦੀ ਚੋਟੀ, ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ

Embed widget