ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹੈ ਨੀਅਤ, ਕਾਨੂੰਨੀ ਪੇਚ ਕਾਰਨ ਰੁਕੀਆਂ ਨੇ ਫਾਈਲਾਂ: ਸੀਐਮ ਭਗਵੰਤ ਮਾਨ
Punjab News: ਸੀਐੱਮ ਮਾਨ ਵੱਲੋਂ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਮੀਡ਼ੀਆ ਦੇ ਰੂਬਰੂ ਹੋਏ ਜਿੱਥੇ ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਜਵੀਜ਼ ਜਾਰੀ ਹੈ ਇਸ ਨੂੰ ਲੈ ਕੇ ਅੱਜ ਵੀ ਸਬ ਕਮੇਟੀ ਦੀ ਬੈਠਕ ਹੋਈ ਹੈ
Punjab News: ਸੀਐੱਮ ਮਾਨ ਵੱਲੋਂ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਮੀਡ਼ੀਆ ਦੇ ਰੂਬਰੂ ਹੋਏ ਜਿੱਥੇ ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਜਵੀਜ਼ ਜਾਰੀ ਹੈ ਇਸ ਨੂੰ ਲੈ ਕੇ ਅੱਜ ਵੀ ਸਬ ਕਮੇਟੀ ਦੀ ਬੈਠਕ ਹੋਈ ਹੈ । ਇਸ ਮੌਕੇ ਉਹਨਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਥੋੜਾ ਸਬਰ ਰੱਖਣਾ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪੰਜਾਬ ਸਰਕਾਰ ਦੀ ਪੂਰੀ ਨੀਅਤ ਹੈ ਪਰ ਕਾਨੂੰਨੀ ਪੇਚ ਕਾਰਨ ਫਾਈਲਾਂ ਫਸੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੱਲੋਂ 2016 ਅਤੇ 2021 ਦੇ ਦੋ ਐਕਟ ਬਣਾਏ ਹੋਏ ਹਨ ਜਿਹਨਾਂ ਨੂੰ ਰੱਦ ਕਰਕੇ ਹੀ ਇਹ ਫਾਈਲਾਂ ਪਾਸ ਹੋ ਸਕਦੀਆਂ ਹਨ।
ਉਹਨਾਂ ਕਿਹਾ ਕਿ ਇਸ ਬਾਰੇ ਗਵਰਨਰ ਨਾਲ ਗੱਲਬਾਤ ਕੀਤੀ ਜਾਵੇਗੀ। ਸੀਐੱਮ ਨੇ ਕਿਹਾ ਕਿ ਸਰਕਾਰ ਉਹਨਾਂ ਕੱਚੇ ਮੁਲਾਜ਼ਮਾਂ ਦੇ ਪੱਲੇ ਕੁਝ ਪਾਉਣਾ ਚਾਹੁੰਦੇ ਹਾਂ, ਪੱਲੇ ਛੁਡਾਉਣਾ ਨਹੀਂ ਚਾਹੁੰਦੇ। ਸੀਐੱਮ ਨੇ ਕਿਹਾ ਕਿ ਇਹਨਾਂ ਮੁਲਾਜ਼ਮਾਂ ਦਾ ਸੰਘਰਸ਼ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਮਰ ਲੰਘਣ ਤੋਂ ਬਾਅਦ ਵੀ ਸੰਘਰਸ਼ ਕਰ ਰਹੇ ਇਹਨਾਂ ਮੁਲਾਜ਼ਮਾਂ ਨੂੰ Age Relaxation ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ