ਪੜਚੋਲ ਕਰੋ

ਪੰਜਾਬ ਖੇਡ ਮੇਲਾ 29 ਅਗਸਤ ਤੋਂ; ਤਿੰਨ ਲੱਖ ਦੇ ਕਰੀਬ ਖਿਡਾਰੀ 30 ਖੇਡਾਂ 'ਚ ਲੈਣਗੇ ਹਿੱਸਾ

 ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਉਣ ਦੇ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨੇ ਆਪਣੇ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਹੈ

ਚੰਡੀਗੜ :  ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਡਰ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗੀ ਜਿਹੜਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ। ਇਸ ਤੋਂ ਪਹਿਲਾ ਸਿਰਫ ਤਿੰਨ ਵਰਗਾਂ ਦੇ ਜ਼ਿਲਾ ਤੇ ਸੂਬਾ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਹੁਣ ਪਹਿਲੀ ਵਾਰ ਛੇ ਵਰਗਾਂ ਦੇ ਬਲਾਕ ਪੱਧਰ ਤੋਂ ਮੁਕਾਬਲੇ ਹੋਣਗੇ।

ਇਹ ਜਾਣਕਾਰੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ ਰਾਜੇਸ਼ ਧੀਮਾਨ ਦੇ ਨਾਲ ਸਮੂਹ ਜ਼ਿਲਾ ਖੇਡ ਅਫਸਰਾਂ ਦੀ ਸੱਦੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

 ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਉਣ ਦੇ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨੇ ਆਪਣੇ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਹੈ ਜਿਸ ਵਿੱਚ ਪੰਜਾਬ ਦੇ 3 ਲੱਖ ਦੇ ਕਰੀਬ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ। ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀ ਜਿੱਥੇ ਆਪੋ-ਆਪਣੀਆਂ ਖੇਡਾਂ ਵਿੱਚ ਗਰੇਡਿੰਗ ਕਰਵਾ ਸਕਣਗੇ ਉਥੇ ਸੂਬਾ ਪੱਧਰ ਦੇ ਜੇਤੂਆਂ ਨੂੰ 5 ਕਰੋੜ ਰੁਪਏ ਦੇ ਨਗਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਵਾਲੇ ਦਿਨ ਹੋਵੇਗੀ ਜਿਸ ਦਿਨ ਸਾਡਾ ਕੌਮੀ ਖੇਡ ਦਿਵਸ ਵੀ ਹੁੰਦਾ ਹੈ। ਖੇਡ ਮੇਲੇ ਦੇ ਉਦਘਾਟਨ ਜਾਂ ਸਮਾਪਤੀ ਸਮਾਰੋਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਨਗੇ।
 
ਪੰਜਾਬ ਖੇਡ ਮੇਲੇ ਵਿੱਚ ਛੇ ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਪਹਿਲਾਂ ਕਰਵਾਏ ਜਾਂਦੇ ਅੰਡਰ-14, ਅੰਡਰ-17 ਤੇ 17 ਤੋਂ 25 ਸਾਲ ਉਮਰ ਵਰਗ ਤੋਂ ਇਲਾਵਾ ਪਹਿਲੀ ਵਾਰ 25 ਤੋਂ 40 ਸਾਲ, 40 ਤੋਂ 50 ਸਾਲ ਅਤੇ 50 ਤੋਂ 60 ਸਾਲ ਉਮਰ ਵਰਗ ਦੇ ਵੀ ਮੁਕਾਬਲੇ ਹੋਣਗੇ। ਅਥਲੈਟਿਕਸ, ਵੇਟਲਿਫਟਿੰਗ, ਬੈਡਮਿੰਟਨ, ਕ੍ਰਿਕਟ, ਸਾਈਕਲਿੰਗ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਬਾਡੀ ਬਿਲਡਿੰਗ, ਤਲਵਾਰਬਾਜ਼ੀ, ਜਿਮਨਾਸਟਿਕ, ਰੋਇੰਗ, ਫੁਟਬਾਲ, ਸਾਫਟਬਾਲ, ਹਾਕੀ, ਨੈਟਬਾਲ, ਹੈਂਡਬਾਲ, ਕਿੱਕ ਬਾਕਸਿੰਗ, ਜੂਡੋ, ਸਤਰੰਜ, ਕਬੱਡੀ, ਗੱਤਕਾ, ਖੋ-ਖੋ, ਵਾਬੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਮੁੱਕੇਬਾਜ਼ੀ, ਤੈਰਾਕੀ, ਕੁਸ਼ਤੀ ਤੇ ਰੱਸ਼ਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ

Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?

ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ

SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ
ਜੇਕਰ ਸਬਜ਼ੀਆਂ ਦੀ ਗ੍ਰੇਵੀ 'ਚ ਖਟਾਸ ਵੱਧ ਜਾਏ ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ...ਇਸ ਤਰ੍ਹਾਂ ਘੱਟ ਜਾਵੇਗੀ

ਸਰੀਰ 'ਚ ਕੈਂਸਰ ਦਾ ਪਤਾ ਲਗਾਉਣ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ, ਹਰ ਇਨਸਾਨ ਲਈ ਪਤਾ ਹੋਣਾ ਬਹੁਤ ਜ਼ਰੂਰੀ !

Sukhbir badal Attack: ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ, ਜਾਣੋ ਹੁਣ ਨਵੀਂ ਕੀ ਦਿੱਤੀ ਦਲੀਲ ?

101 ਕਿਸਾਨਾਂ ਦਾ ਜਥਾ ਦਿੱਲੀ ਵੱਲ ਹੋਇਆ ਰਵਾਨਾ, ਚਾਰ ਲੱਖ ਟਰੈਕਟਰਾਂ ਨਾਲ ਦਿੱਲੀ ਘੇਰਨ ਦਾ ਪਲਾਨ

Embed widget