Farmer Protest: "ਸ਼ੰਭੂ ਬਾਰਡਰ ਖੁੱਲ ਚੁੱਕਿਆ, ਕਿਸੇ ਵੀ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਮਿਲੀ ਸਕਦੀ ਨੌਕਰੀ, ਦੇਖਿਓ ਕਿਤੇ ਸੌਂ ਨਾ ਜਾਇਓ"
ਕਿਸਾਨਾਂ ਉੱਤੇ ਕੀਤੀ ਗਈ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਿੱਤ ਵਿੱਚ ਕਰਾਰ ਦਿੱਤਾ ਗਿਆ। ਆਪ ਦੇ ਸਾਰੇ ਲੀਡਰਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਸੜਕਾਂ ਦੇ ਜਾਮ ਕਾਰਨ ਪੰਜਾਬ ਦੀ ਤਰੱਕੀ ਵਿੱਚ ਰੁਕਾਵਟ ਆ ਰਹੀ ਹੈ।

Farmer Protest: ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਪੰਜਾਬ ਪੁਲਿਸ ਨੇ ਜ਼ਬਰਦਸਤੀ ਖਤਮ ਕਰ ਦਿੱਤਾ। ਦੋਵੇਂ ਬਾਰਡਰਾਂ ਉੱਤੇ ਪੰਜਾਬ ਪੁਲਿਸ ਨੇ 3400 ਤੋਂ ਵੱਧ ਨਫ਼ਰੀ ਮੋਰਚਿਆਂ ਉੱਤੇ ਮੌਜੂਦ 300-400 ਕਿਸਾਨਾਂ ਨੂੰ ਜਬਰੀ ਬੱਸ ਵਿੱਚ ਭਰ ਕੇ ਥਾਣਿਆਂ ਵਿੱਚ ਡੱਕ ਦਿੱਤਾ ਅਤੇ ਬਹੁਤਿਆਂ ਨੂੰ ਘਰੋ-ਘਰੀ ਭੇਜ ਦਿੱਤਾ। ਇਸ ਮੌਕੇ ਜੇਸੀਬੀ ਦੀ ਮਦਦ ਨਾਲ ਕਿਸਾਨਾਂ ਦੇ ਰੈਣ ਬਸੇਰੇ ਤੋੜੇ ਗਏ ।
ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਿੱਤ ਵਿੱਚ ਕਰਾਰ ਦਿੱਤਾ ਗਿਆ। ਆਪ ਦੇ ਸਾਰੇ ਲੀਡਰਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਸੜਕਾਂ ਦੇ ਜਾਮ ਕਾਰਨ ਪੰਜਾਬ ਦੀ ਤਰੱਕੀ ਵਿੱਚ ਰੁਕਾਵਟ ਆ ਰਹੀ ਹੈ। ਇਹਨਾਂ ਰੁਕਾਵਟਾਂ ਕਾਰਨ ਲੋਕ ਅਤੇ ਉਦਯੋਗ ਪੰਜਾਬ ਨਾਲ ਜੁੜਨ ਤੋਂ ਕੰਨੀ ਕਤਰਾਉਂਦੇ ਹਨ। ਇਸ ਨਾਲ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਸਾਡੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ।
ਇਸ ਤੋਂ ਬਾਅਦ ਪੰਜਾਬੀ ਅਦਾਤਾਰ ਤੇ ਲੇਖਕ ਤੇ ਸਿਆਸਤ ਤੇ ਆਪਣੇ ਅੰਦਾਜ਼ ਵਿੱਚ ਵਿਅੰਗ ਕਸਣ ਵਾਲੇ ਹਾਸਰਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਲਿਖਕੇ ਕਿਹਾਕਿ ਸ਼ੰਭੂ ਬਾਰਡਰ ਖੁੱਲ ਚੁੱਕਿਆ, ਕਿਸੇ ਵੀ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਸਕਦੀ ਹੈ, ਧਿਆਨ ਰੱਖਿਓ ਨੌਜਵਾਨੋ ਕਿਤੇ ਸੋ ਨਾ ਜਾਇਓ… ਜਾਗਦੇ ਰਿਹੋ
ਜ਼ਿਕਰ ਕਰ ਦਈਏ ਕਿ ਸਰਹੱਦਾਂ ਖਾਲੀ ਕਰਵਾਉਣ ਵੇਲੇ ਜੇਸੀਬੀ ਦੀ ਮਦਦ ਨਾਲ ਕਿਸਾਨਾਂ ਦੇ ਟੈਂਟ ਪੱਟ ਦਿੱਤੇ ਗਏ, ਧਰਨੇ ਦੀਆਂ ਸਟੇਜਾਂ ਸਣੇ ਹੋਰ ਸਾਜੋ-ਸਮਾਨ ਅਤੇ ਟ੍ਰੈਕਟਰ ਟਰਾਲੀਆਂ ਸੜਕ ਤੋਂ ਹਟਾ ਦਿੱਤੀਆਂ ਗਈਆਂ।
ਯਾਦ ਕਰਵਾ ਦਈਏ ਕਿ 19 ਮਾਰਚ ਨੂੰ ਬਾਅਦ ਦੁਪਹਿਰ ਕੇਂਦਰੀ ਤੇ ਸੂਬਾਈ ਮੰਤਰੀਆਂ ਨਾਲ ਬੈਠਕ ਕਰ ਕੇ ਪਰਤ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣਾ ਅਤੇ ਮੋਰਚਿਆਂ ਨੂੰ ਜਬਰੀ ਖ਼ਤਮ ਕਰਵਾਉਣ ਦੀ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਕਾਰਵਾਈ ਦੀ ਤਿੱਖੀ ਨਿਖੇਧੀ ਕੀਤੀ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਇਸ ਐਕਸ਼ਨ ਉੱਤੇ ਤਿੱਖੇ ਸਵਾਲ ਖੜੇ ਕੀਤੇ ਹਨ। ਇਹਨਾਂ ਸਵਾਲਾਂ ਵਿੱਚੋਂ ਇੱਕ ਅਹਿਮ ਸਵਾਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਐੱਮਐੱਸਪੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ, ਪੰਜਾਬ ਦੇ ਕਿਸਾਨਾਂ ਖਿਲਾਫ਼ ਅਚਾਨਕ ਜਬਰੀ ਕਾਰਵਾਈ ਉੱਤੇ ਕਿਉਂ ਉਤਰ ਆਈ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
