ਤਰਨ ਤਾਰਨ ਪੁਲਿਸ ਨੇ ਹਾਸਿਲ ਕੀਤੀ ਵੱਡੀ ਕਾਮਯਾਬੀ, 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫ਼ਤਾਰ
Tarn Taran News: ਤਰਨਤਾਰਨ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵੱਲੋਂ 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ।
Tarn Taran News: ਤਰਨਤਾਰਨ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵੱਲੋਂ 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਨਾਲ ਹੀ ਇਹਨਾਂ ਕੋਲੋਂ 32 ਬੋਰ ਦੇ 1 ਪਿਸਤੌਲ ਸਮੇਤ 5 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਅਤੇ 1 ਬੁਲਟ ਅਤੇ 1 ਡੀਲੈਕਸ ਮੋਟਰਸਾਈਕਲ ਵੀ ਫੜਿਆ ਗਿਆ ਹੈ।
ਪੁਲਿਸ ਚੈਕਿੰਗ ਦੌਰਾਨ ਦੋਸ਼ੀਆਂ ਨੇ ਕੀਤਾ ਸੀ ਹਮਲਾ
ਥਾਣਾ ਖਾਲੜਾ ਸਮੇਤ ਪੁਲਿਸ ਪਾਰਟੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਸੁਰਸਿੰਘ ਤੋਂ ਲਿੰਕ ਰੋਡ ਚੱਕ ਸਿਕੰਦਰ ਪਰ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ। ਜਦੋਂ ਪਿੰਡ ਸੁਰਸਿੰਘ ਵਾਲੀ ਸਾਈਡ ਤੋਂ ਦੋ ਮੋਟਰਸਾਈਕਲਾਂ 'ਤੇ ਸਵਾਰ 4 ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਹਨਾਂ ਨੂੰ ਚੈਕਿੰਗ ਲਈ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਬੁਲੇਟ ਮੋਟਰਸਾਈਕਲ ਨੰਬਰੀ PB14-B-4222 ਸਵਾਰ ਨੇ ਮੋਟਰਸਾਈਕਲ ਹੌਲੀ ਕੀਤਾ ਤਾਂ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਪੁਲਿਸ ਪਾਰਟੀ ਤੇ ਗੋਲੀ ਚਲਾਉਣ ਦੀ ਨੀਅਤ ਨਾਲ ਤਿੰਨ ਫਾਇਰ ਕੀਤੇ ਅਤੇ ਬੁੱਲਟ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ ਕਰਨ ਲੱਗੇ। ਪਰ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਨ੍ਹਾਂ ਦੀ ਪਹਿਚਾਣ ਪੁੱਛੀ।
ਜਿਹਨਾਂ ਵਿੱਚੋਂ ਬੁੱਲਟ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸੁਖਬੀਰ ਸਿੰਘ ਉਰਫ਼ ਸੁੱਖ ਪੁੱਤਰ ਗਿਆਨ ਸਿੰਘ ਵਾਸੀ ਭੂਰੇਗਿੱਲ ਥਾਣਾ ਸਦਰ ਤਰਨ ਤਾਰਨ ਅਤੇ ਪਿੱਛੇ ਬੈਠੇ ਮੁਸੱਲਾ ਪਿਸਟਲ ਨੌਜਵਾਨ ਨੇ ਆਪਣਾ ਨਾਮ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਮੂਰਤਾ ਸਿੰਘ ਵਾਸੀ ਗੋਬਿੰਦਪੁਰੀ ਕਲੋਨੀ ਗੋਇੰਦਵਾਲ ਸਾਹਿਬ ਦੱਸਿਆ ਅਤੇ ਦੂਸਰੇ ਡੀ.ਲੈਕਸ ਸਵਾਰ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੁਖਤਾਰ ਸਿੰਘ ਵਾਸੀ ਨੌਸ਼ਿਹਰਾ ਢਾਲਾ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਮੰਗਲ ਸਿੰਘ ਉਰਫ ਮੰਗਾ ਪੁੱਤਰ ਹਰਪਾਲ ਸਿੰਘ ਵਾਸੀ ਨੌਸ਼ਿਹਰਾ ਢਾਲਾ ਥਾਣਾ ਸਰਾਏ ਅਮਾਨਤ ਖਾਂ ਦੱਸਿਆ। ਜਿਸ 'ਤੇ ਐਸ.ਆਈ ਵੱਲੋਂ ਕਮਲਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਚਾਰਜ਼ ਡੀ.ਐਸ.ਪੀ ਭਿੱਖੀਵਿੰਡ ਦੀ ਹਾਜ਼ਰੀ ਵਿਚ ਉਕਤ ਕਾਬੂ ਕੀਤੇ ਗਏ ਵਿਅਕਤੀਆਂ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿਚ ਲਿਆਂਦੀ ਗਈ।
ਤਲਾਸ਼ੀ ਦੌਰਾਨ ਹੱਥ ਲੱਗੀ 1 ਕਿਲੋਗ੍ਰਾਮ ਹੈਰੋਇਨ, ਪਿਸਤੌਲ 32 ਬੋਰ ਸਮੇਤ ਪੰਜ ਰੋਂਦ ਜ਼ਿੰਦਾ
ਜਦੋਂ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਦੀ ਤਾਲਾਸ਼ੀ ਲਈ ਤਾਂ ਇਨ੍ਹਾਂ ਕੋਲ ਮੋਮੀ ਲਿਫਾਫਾ ਬਰਾਮਦ ਹੋਇਆ। ਜਿਸ ਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ ਉਸ ਵਿੱਚੋਂ ਹੈਰੋਇਨ ਨਿਕਲੀ। ਬਰਾਮਦ ਕੀਤੀ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾਂ 1 ਕਿਲੋਗ੍ਰਾਮ ਨਿਕਲੀ। ਫਿਰ ਦੂਸਰੇ ਕਾਬੂ ਕੀਤੇ ਮੰਗਲ ਸਿੰਘ ਉਰਫ ਮੰਗਾ ਉਕਤ ਦੀ ਤਾਲਾਸ਼ੀ ਕਰਨ ਤੇ ਉਸ ਕੋਲੋਂ ਵੀ ਇੱਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ। ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਰਣਜੀਤ ਸਿੰਘ ਉਰਫ ਰਾਜਾ ਕੋਲੋਂ ਵਰਤਿਆ ਗਿਆ ਪਿਸਤੌਲ 32 ਬੋਰ ਸਮੇਤ 05 ਰੋਂਦ ਜ਼ਿੰਦਾ, ਇੱਕ ਬੁਲਟ ਮੋਟਰਸਾਈਕਲ ਨੰਬਰੀ PB14-B-4222 ਅਤੇ ਇੱਕ ਡੀ.ਲੈਕਸ ਮੋਟਰਸਾਈਕਲ ਨੰਬਰੀ PB46-AA-9011 ਬਰਾਮਦ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ
ਇਨ੍ਹਾਂ ਸਾਰੇ ਚੀਜ਼ਾਂ ਨੂੰ ਬਰਾਮਦ ਕਰਕੇ ਮੁੱਕਦਮਾ ਨੰਬਰ 51 ਮਿਤੀ 27/04/2023 ਜੁਰਮ 307 ਭ.ਦਸ 21-ਸੀ/29/61/85 ਐਨ.ਡੀ.ਪੀ.ਐਸ ਐਕਟ 25/27/54/59 ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।