ਪੜਚੋਲ ਕਰੋ
Advertisement
ਕਿਸਾਨਾਂ ਦੇ ਚੱਕਾ ਜਾਮ ਦਰਮਿਆਨ ਹੁਸ਼ਿਆਰਪੁਰ ਪਹੁੰਚੇ ਸੋਮ ਪ੍ਰਕਾਸ਼ ਦਾ ਕਿਸਾਨਾਂ ਵਲੋਂ ਵਿਰੋਧ
ਕਿਸਾਨਾਂ ਨੇ ਇਸ ਤੋਂ ਪਹਿਲਾਂ ਵੀ ਤਿਕਸ਼ਣ ਸੂਦ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਨੂੰ ਘਰੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਉਧਰ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਨਾਰਾਜ਼ਗੀ ਸੋਮ ਪ੍ਰਕਾਸ਼ ਅਤੇ ਮੋਦੀ ਸਰਕਾਰ ਖਿਲਾਫ ਹੈ।
ਹੁਸ਼ਿਆਰਪੁਰ: ਖੇਤੀ ਕਾਨੂੰਨਾਂ (Farm Law) ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਅੱਜ ਸਾਰੇ ਦੇਸ਼ 'ਚ ਸ਼ਾਤਮਈ ਢੰਗ ਨਾਲ ਚੱਕਾ ਜਾਮ (Chakka Jam) ਕੀਤਾ। ਜਿਸ ਕਾਰਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ (Hoshiarpur) ਵਿੱਚ ਵੀ ਸਾਰੇ ਸ਼ਹਿਰਾਂ ਨੂੰ ਜੋੜਦੀ ਸੜਕ ਨੂੰ ਕਿਸਾਨਾਂ ਨੇ ਜਾਮ ਕੀਤਾ। ਇਸੇ ਦੌਰਾਨ ਹੁਸ਼ਿਆਰਪੁਰ ਲੋਕ ਸਭਾ ਦੇ ਸਾਂਸਦ ਅਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ (union minister som prakash) ਵਾਰਡ ਨੰਬਰ 19 'ਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਜਿਸ ਬਾਰੇ ਸਥਾਨਕ ਕਿਸਾਨ ਪ੍ਰਦਰਸ਼ਨਕਾਰੀ ਨੂੰ ਜਾਣਕਾਰੀ ਮਿਲ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਉਸ ਸਥਾਨਕ ਨਿੱਜੀ ਸਕੂਲ ਨੂੰ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿੱਥੇ ਸੋਮ ਪ੍ਰਕਾਸ਼ ਆਏ ਸੀ।
ਦੱਸ ਦਈਏ ਕਿ ਕਿਸਾਨਾਂ ਨੇ ਇਸ ਤੋਂ ਪਹਿਲਾਂ ਵੀ ਤਿਕਸ਼ਣ ਸੂਦ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਨੂੰ ਘਰੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਉਧਰ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਨਾਰਾਜ਼ਗੀ ਸੋਮ ਪ੍ਰਕਾਸ਼ ਅਤੇ ਮੋਦੀ ਸਰਕਾਰ ਖਿਲਾਫ ਹੈ, ਨਾ ਕਿ ਕਿਸੇ ਹੋਰ ਉਮੀਦਵਾਰ ਵਿਰੁੱਧ। ਜਦਕਿ ਇਸ ਬਾਰੇ ਬੀਜੇਪੀ ਦੇ ਰਣਜਿੰਦਰ ਭੰਡਾਰੀ ਨੇ ਕਿਹਾ ਕਿ ਇਹ ਕਿਸਾਨਾਂ ਦੀ ਸ਼ਕਲ 'ਚ ਕਾਂਗਰਸੀ ਵਰਕਰ ਹਨ ਜੋ ਇਸ ਮੁਹਿੰਮ ਵਿੱਚ ਵਿਘਨ ਪਾ ਰਹੇ ਹਨ ਪਰ ਇਸ ਨਾਲ ਉਹ ਡਰਨ ਵਾਲੇ ਨਹੀਂ।
ਇਸ ਤੋਂ ਬਾਅਦ ਪੁਲਿਸ ਨੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਅਤੇ ਭਾਜਪਾ ਵਰਕਰਾਂ ਵਲੋਂ ਵੀ ਨਾਅਰੇਬਾਜ਼ੀ ਕੀਤੀ ਗਈ। ਮਾਮਲੇ ਨੂੰ ਭੱਖਦਾ ਵੇਖਦਿਆਂ ਜ਼ਿਲ੍ਹਾ ਪੁਲਿਸ ਅਧਿਕਾਰੀ ਨੂੰ ਅੱਗੇ ਆਉਣਾ ਪਿਆ ਅਤੇ ਦੋਵਾਂ ਧਿਰਾਂ ਨੂੰ ਸਮਝਾਉਣ ਲਈ ਕਾਫ਼ੀ ਮਸ਼ਕਤ ਕਰਨੀ ਪਈਆਂ।
ਇਹ ਵੀ ਪੜ੍ਹੋ: ਇੱਕ ਪਾਸੇ ਕਿਸਾਨਾਂ ਦਾ ਚੱਕਾ ਜਾਮ. ਦੂਜੇ ਪਾਸੇ ਹਰਿਆਣਾ-ਪੰਜਾਬ 'ਚ ਦਿੱਲੀ ਪੁਲਿਸ ਦੀ ਛਾਪੇਮਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement