ਪੜਚੋਲ ਕਰੋ
(Source: ECI/ABP News)
ਟਰੰਪ ਦਾ ਖੁਲਾਸਾ: ਕੋਵਿਡ-19ਤੋਂ ਬਚਣ ਲਈ ਰੋਜ਼ਾਨਾ ਖਾ ਰਹੇ ਇਹ ਦਵਾਈ
ਟਰੰਪ ਨੇ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ, ਜਦਕਿ ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ 'ਤੇ ਕੰਮ ਨਹੀਂ ਕਰਦੀ।

ਫਾਇਲ ਫੋਟੋ
ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸੋਮਵਾਰ ਨੂੰ ਕਿਹਾ ਕਿ ਉਹ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ (hydroxychloroquine) ਖਾ ਰਿਹਾ ਹੈ। ਟਰੰਪ ਵੱਲੋਂ ਇਹ ਐਲਾਨ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਮਾਹਰਾਂ ਤੇ ਨਿਯਮਕਾਂ ਨੇ ਕਿਹਾ ਹੈ ਕਿ ਇਹ ਦਵਾਈ ਕੋਰੋਨਾਵਾਇਰਸ (Coronavirus) ਨਾਲ ਲੜਨ ਲਈ ਸਹੀ ਨਹੀਂ।
ਟਰੰਪ ਨੇ ਕਿਹਾ ਕਿ ਉਸ ਦਾ ਕੋਰੋਨਾਵਾਇਰਸ ਟੈਸਟ ਨਕਾਰਾਤਮਕ ਆਇਆ ਹੈ ਤੇ ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਏ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਦਵਾਈ ਨੂੰ ਸਾਵਧਾਨੀ ਵਜੋਂ ਲੈ ਰਹੇ ਹਨ। ਟਰੰਪ ਨੇ ਕਿਹਾ, "ਮੈਂ ਜ਼ਿੰਕ ਨਾਲ ਹਰ ਰੋਜ਼ ਇੱਕ ਗੋਲੀ ਖਾਂਦਾ ਹਾਂ। ਇਹ ਪੁੱਛਣ 'ਤੇ ਕਿਉਂ - ਉਸ ਨੇ ਜਵਾਬ ਦਿੱਤਾ ਕਿ ਕਿਉਂਕਿ ਮੈਂ ਇਸ ਬਾਰੇ ਚੰਗਾ ਸੁਣਿਆ ਹੈ। ਮੈਂ ਬਹੁਤ ਸਾਰੀਆਂ ਚੰਗੀਆਂ ਖ਼ਬਰਾਂ ਸੁਣੀਆਂ ਹਨ।
ਟਰੰਪ ਨੇ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ, ਜਦੋਂਕਿ ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ 'ਤੇ ਕੰਮ ਨਹੀਂ ਕਰਦੀ ਤੇ ਯੂਐਸ ਸਰਕਾਰ ਦੇ ਰੈਗੂਲੇਟਰ ਨੇ ਵੀ ਚੇਤਾਵਨੀ ਦਿੱਤੀ ਕਿ ਇਹ ਦਵਾਈ ਸੁਰੱਖਿਅਤ ਨਹੀਂ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਭਾਰਤ ਸਰਕਾਰ ਦੁਆਰਾ ਇਸ ਦੇ ਨਿਰਯਾਤ ਦੀ ਇਜਾਜ਼ਤ ਦੇਣ ਲਈ ਟਰੰਪ ਨੇ ਪ੍ਰਧਾਨ ਮੰਤਰੀ ਨੂੰ "ਮਹਾਨ ਨੇਤਾ" ਤੇ "ਬਹੁਤ ਚੰਗੇ" ਵਿਅਕਤੀ ਨੂੰ ਦੱਸਿਆ। ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਾਇਰਸ ਨਾਲ ਪ੍ਰਭਾਵਤ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90,000 ਤੋਂ ਉਪਰ ਪਹੁੰਚ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਧਰਮ
ਸਿਹਤ
Advertisement
ਟ੍ਰੈਂਡਿੰਗ ਟੌਪਿਕ
