ਪੜਚੋਲ ਕਰੋ
(Source: ECI/ABP News)
Valentine Week 2024: ਇਸ ਵੈਲੇਨਟਾਈਨ ਹਫਤੇ ਆਪਣੇ ਪਿਆਰ ਨਾਲ ਦੇਖੋ ਇਹ ਰੋਮਾਂਟਿਕ ਫਿਲਮਾਂ, ਦੇਖੋ ਸੁਪਰਹਿੱਟ ਰੋਮਾਂਟਿਕ ਫਿਲਮਾਂ ਦੀ ਲਿਸਟ
Hindi Roamntic Films: ਵੈਲੇਨਟਾਈਨ ਹਫਤੇ ਅਸੀਂ ਤੁਹਾਡੇ ਲਈ ਰੋਮਾਂਟਿਕ ਫਿਲਮਾਂ ਲੈਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਪਾਰਟਨਰ ਨਾਲ ਦੇਖ ਕੇ ਆਪਣੇ ਵੈਲੇਨਟਾਈਨ ਵੀਕ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹੋ। ਦੇਖੋ ਲਿਸਟ:

ਇਸ ਵੈਲੇਨਟਾਈਨ ਹਫਤੇ ਆਪਣੇ ਪਿਆਰ ਨਾਲ ਦੇਖੋ ਇਹ ਰੋਮਾਂਟਿਕ ਫਿਲਮਾਂ, ਦੇਖੋ ਸੁਪਰਹਿੱਟ ਰੋਮਾਂਟਿਕ ਫਿਲਮਾਂ ਦੀ ਲਿਸਟ
1/7

ਦਿਲਵਾਲੇ ਦੁਲਹਨੀਆ ਲੇ ਜਾਏਂਗੇ: ਰੋਮਾਂਸ ਦੀ ਗੱਲ ਹੋਵੇ ਤੇ ਸ਼ਾਹਰੁਖ ਖਾਨ ਦਾ ਜ਼ਿਕਰ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਸ਼ਾਹਰੁਖ ਖਾਨ ਨੂੰ ਬਾਲੀਵੁੱਡ 'ਚ ਰੋਮਾਂਸ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਡੀਡੀਐਲਜੇ ਯਾਨਿ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਉਨ੍ਹਾਂ ਦੀ ਬੈਸਟ ਰੋਮਾਂਟਿਕ ਫਿਲਮ ਹੈ। ਇਹ ਫਿਲਮ 28 ਸਾਲਾਂ ਬਾਅਦ ਅੱਜ ਵੀ ਮੁੰਬਈ ਦੇ ਕਈ ਸਿਨੇਮਾਘਰਾਂ 'ਚ ਲੱਗੀ ਹੋਈ ਹੈ ਤੇ ਲੋਕਾਂ ਦੀ ਭਾਰੀ ਭੀੜ ਅੱਜ ਵੀ ਇਸ ਨੂੰ ਦੇਖਣ ਜਾਂਦੀ ਹੈ। ਇਸ ਫਿਲਮ ਨੂੰ ਤੁਸੀਂ ਆਪਣੇ ਪਾਰਟਨਰ ਨਾਲ ਦੇਖ ਸਕਦੇ ਹੋ।
2/7

ਜਬ ਵੀ ਮੈੱਟ: ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਸਟਾਰਰ ਇਸ ਫਿਲਮ ਨੂੰ ਬੈਸਟ ਰੋਮਾਂਟਿਕ ਫਿਲਮਾਂ ਦੀ ਲਿਸਟ 'ਚ ਰੱਖਿਆ ਜਾਂਦਾ ਹੈ। ਵੈਲੇਨਟਾਈਨ ਡੇਅ 'ਤੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ।
3/7

ਰਹਿਨਾ ਹੈ ਤੇਰੇ ਦਿਲ ਮੇਂ: ਆਰ ਮਾਧਵਨ, ਦੀਆ ਮਿਰਜ਼ਾ ਤੇ ਸੈਫ ਅਲੀ ਖਾਨ ਸਟਾਰਰ ਇਹ ਫਿਲਮ ਪਿਆਰ ਦਾ ਮੌਸਮ ਸੈਲੀਬ੍ਰੇਟ ਕਰਨ ਲਈ ਬੈਸਟ ਹੈ।
4/7

ਮੈਨੇ ਪਿਆਰ ਕੀਆ: ਸਲਮਾਨ ਖਾਨ ਤੇ ਭਾਗਿਆਸ਼੍ਰੀ ਦੀ ਇਹ ਫਿਲਮ ਪਿਆਰ ਦੇ ਹਫਤੇ 'ਚ ਦੇਖਣ ਲਈ ਬੈਸਟ ਫਿਲਮ ਹੈ। ਹਰ 90 ਦੇ ਦਹਾਕੇ ਦੇ ਬੱਚੇ ਦੀ ਇਹ ਮਨਪਸੰਦ ਫਿਲਮ ਰਹੀ ਹੈ। ਇਹ ਇੱਕ ਸਦਾਬਹਾਰ ਫਿਲਮ ਹੈ, ਜਿਸ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ।
5/7

ਕਹੋ ਨਾ ਪਿਆਰ ਹੈ: ਰਿਿਤਿਕ ਰੌਸ਼ਨ ਤੇ ਅਮੀਸ਼ਾ ਪਟੇਲ ਦੀ ਇਹ ਫਿਲਮ ਬੈਸਟ ਰੋਮਾਂਟਿਕ ਫਿਲਮਾਂ ;ਚੋਂ ਇੱਕ ਹੈ, ਨਾਲ ਹੀ ਫਿਲਮ ਦੇ ਗਾਣੇ ਵੀ ਇਸ ਰੋਮਾਂਟਿਕ ਹਫਤੇ ਨੂੰ ਸੈਲੀਬ੍ਰੇਟ ਕਰਨ ਲਈ ਬੈਸਟ ਹਨ।
6/7

ਆਸ਼ਿਕੀ: 90 ਦੇ ਦਹਾਕੇ ਦੀ ਰਾਹੁਲ ਰਾਏ ਤੇ ਅਨੂ ਅਗਰਵਾਲ ਸਟਾਰਰ ਫਿਲਮ ਆਸ਼ਕੀ ਅੱਜ ਵੀ ਲੋਕਾਂ ਦੀ ਮਨਪਸੰਦ ਫਿਲਮ ਹੈ। ਅੱਜ ਵੀ ਇਸ ਫਿਲਮ ਦੇ ਗਾਣੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਹਨ। ਵੈਲੇਨਟਾਈਨ ਵੀਕ 'ਚ ਇਹ ਫਿਲਮ ਵੀ ਦੇਖੀ ਜਾ ਸਕਦੀ ਹੈ।
7/7

ਕਯਾਮਤ ਸੇ ਕਯਾਮਤ ਤਕ: ਆਮਿਰ ਖਾਨ ਤੇ ਜੂਹੀ ਚਾਵਲਾ ਸਟਾਰਰ ਇਹ ਮੂਵੀ ਵੈਲੇਨਟਾਈਨ ਵੀਕ ਸੈਲੀਬ੍ਰੇਟ ਕਰਨ ਲਈ ਬੈਸਟ ਫਿਲਮ ਹੈ। ਇਸ ਦੇ ਨਾਲ ਨਾਲ ਇਸ ਦੇ ਰੋਮਾਂਟਿਕ ਗਾਣੇ ਅੱਜ ਵੀ ਦਿਲ ਨੂੰ ਛੂਹ ਜਾਂਦੇ ਹਨ।
Published at : 09 Feb 2024 04:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਕਾਰੋਬਾਰ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
