ਪੜਚੋਲ ਕਰੋ
Women Day 2024: ਮਹਿਲਾ ਦਿਵਸ 'ਤੇ ਵਿਸ਼ੇਸ਼, ਇਹ ਹਨ ਪੰਜਾਬੀ ਇੰਡਸਟਰੀ ਦੀਆਂ ਮਜ਼ਬੂਤ ਤੇ ਤਾਕਤਵਰ ਔਰਤਾਂ, ਆਪਣੇ ਦਮ 'ਤੇ ਬਣੀਆਂ ਸਟਾਰ
Women Day 2024 Special: ਪੂਰੀ ਦੁਨੀਆ 'ਚ ਕੱਲ੍ਹ ਯਾਨਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਣਾ ਹੈ। ਹਰ ਕੋਈ ਮਹਿਲਾਵਾਂ ਦੇ ਸਸ਼ਕਤੀਕਰਨ ਤੇ ਪਾਵਰ ਨੂੰ ਸੈਲੀਬੇ੍ਰਟ ਕਰੇਗਾ।
ਇਸ ਮੌਕੇ ਅਸੀਂ ਵੀ ਤੁਹਾਡੇ ਲਈ ਲੈਕੇ ਆਏ ਹਾਂ ਮਹਿਲਾ ਦਿਵਸ 'ਤੇ ਖਾਸ ਰਿਪੋਰਟ, ਜਿਸ 'ਚ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੀਆਂ ਪਾਵਰਫੁੱਲ ਮਹਿਲਾਵਾਂ ਬਾਰੇ ਜਿਨ੍ਹਾਂ ਨੇ ਆਪਣੇ ਦਮ 'ਤੇ ਆਪਣੀ ਪਛਾਣ ਬਣਾਈ। ਅੱਜ ਸਾਰੀ ਦੁਨੀਆ ਉਨ੍ਹਾਂ ਨੂੰ ਜਾਣਦੀ ਹੈ।
1/7

ਸੋਨਮ ਬਾਜਵਾ: ਸੋਨਮ ਬਾਜਵਾ ਇਸ ਸਮੇਂ ਪੰਜਾਬੀ ਫਿਲਮ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਸਭ ਤੋਂ ਮਹਿੰਗੀ ਅਭਿਨੇਤਰੀਆਂ 'ਚ ਵੀ ਟੌਪ 'ਤੇ ਹੈ। ਸੋਨਮ ਬਾਜਵਾ ਉੱਤਰਾਖੰਡ ਦੇ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਜਿੱਥੇ ਉਸ ਨੇ ਕਦੇ ਫਾਸਟ ਫੂਡ ਤੱਕ ਖਾ ਕੇ ਨਹੀਂ ਦੇਖਿਆ ਸੀ। ਉਸ ਪਿੰਡ 'ਚੋਂ ਬਾਹਰ ਨਿਕਲ ਕੇ ਏਅਰ ਹੋਸਟਸ ਬਣਨਾ, ਫਿਰ ਆਪਣੇ ਟੈਲੇਂਟ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਦਾਖਲ ਹੋਣਾ ਅਤੇ ਸਭ ਤੋਂ ਟੌਪ ਦੀ ਹੀਰੋਈਨ ਬਣਨਾ, ਇਹ ਤਾਂ ਸੋਨਮ ਹੀ ਕਰ ਸਕਦੀ ਸੀ।
2/7

ਨੀਰੂ ਬਾਜਵਾ: ਨੀਰੂ ਬਾਜਵਾ ਸਾਧਾਰਨ ਘਰ ਤੋਂ ਆਉਂਦੀ ਹੈ। ਉਨ੍ਹਾਂ ਨੇ ਬਾਲੀਵੁੱਡ ਫਿਲਮ 'ਮੈਂ 16 ਬਰਸ ਕੀ' ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ। ਫਿਲਮਾਂ 'ਚ ਨੀਰੂ ਨੂੰ ਕਾਮਯਾਬੀ ਨਹੀਂ ਮਿਲੀ, ਫਿਰ ਅਦਾਕਾਰਾ ਨੇ ਟੀਵੀ ਦਾ ਰੁਖ ਕੀਤਾ, ਜਦੋਂ ਟੀਵੀ ਦੀ ਦੁਨੀਆ ਨੇ ਵੀ ਨੀਰੂ ਨੂੰ ਗਲ ਨਹੀਂ ਲਾਇਆ, ਤਾਂ ਉਨ੍ਹਾਂ ਨੂੰ ਕਿਸੇ ਫਿਲਮ ਡਾਇਰੈਕਟਰ ਨੇ ਬੋਲ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ। ਨੀਰੂ ਹਾਰ ਮੰਨ ਸਕਦੀ ਸੀ, ਪਰ ਉਨ੍ਹਾਂ ਨੇ ਲੜਨ ਦਾ ਫੈਸਲਾ ਕੀਤਾ ਅਤੇ ਅੱਜ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਸੋਹਣੀ ਤੇ ਟੈਲੇਂਟਡ ਅਦਾਕਾਰਾ ਹੈ।
Published at : 07 Mar 2024 06:28 PM (IST)
ਹੋਰ ਵੇਖੋ





















