ਪੜਚੋਲ ਕਰੋ
Health Tips: ਸਵੇਰ ਵੇਲੇ ਖਾਓਗੇ ਇਹ ਡ੍ਰਾਈ ਫਰੂਟਸ, ਤਾਂ ਇਮਿਊਨਿਟੀ ਹੋਵੇਗੀ Boost
SuperFoods For Health: ਸਰਦੀ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ। ਅਜਿਹੇ 'ਚ ਸਰੀਰ ਦੀ ਇਮਿਊਨਿਟੀ ਨੂੰ ਬੂਸ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਰੰਤ ਇਨ੍ਹਾਂ ਭਿੱਜੇ ਹੋਏ ਨਟਸ (nuts) ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਸਵੇਰ ਵੇਲੇ ਖਾਓ ਇਹ ਡ੍ਰਾਈ ਫਰੂਟਸ
1/5

ਭਿੱਜੀ ਹੋਈ ਅੰਜੀਰ : ਕਈ ਲੋਕਾਂ ਨੂੰ ਕਬਜ਼ ਦੀ ਸਮੱਸਿਆ ਪਰੇਸ਼ਾਨ ਕਰਦੀ ਹੈ। ਖਾਸ ਤੌਰ 'ਤੇ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਜੀਰ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ। ਅੰਜੀਰ ਨੂੰ ਰਾਤ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਖਾਓ।
2/5

ਭਿੱਜੇ ਹੋਏ ਅਖਰੋਟ: ਦਿਮਾਗੀ ਸ਼ਕਤੀ, memory ਅਤੇ ਫੋਕਸ ਵਧਾਉਣ ਲਈ ਤੁਸੀਂ ਅਖਰੋਟ ਦਾ ਸੇਵਨ ਕਰਨਾ ਸ਼ੁਰੂ ਕਰ ਸਕਦੇ ਹੋ। ਅਖਰੋਟ ਨੂੰ ਰਾਤ ਨੂੰ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਨ੍ਹਾਂ ਨੂੰ ਖਾਓ। ਇਹ ਬੱਚੇ ਦੀ ਯਾਦਾਸ਼ਤ ਵਧਾਉਣ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।
3/5

ਭਿੱਜੀ ਹੋਈ ਕਾਲੀ ਕਿਸ਼ਮਿਸ਼ : ਜੇਕਰ ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਾਲੀ ਕਿਸ਼ਮਿਸ਼ ਨੂੰ ਸਾਰੀ ਰਾਤ ਭਿਓਂ ਕੇ ਰੱਖੋ ਅਤੇ ਅਗਲੀ ਸਵੇਰ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਵਧੇਗੀ ਅਤੇ ਵਾਲਾਂ ਦੀ ਝੜਨ ਦੀ ਸਮੱਸਿਆ ਘੱਟ ਹੋਵੇਗੀ।
4/5

ਭਿੱਜੀ ਹੋਈ ਕਿਸ਼ਮਿਸ਼ ਅਤੇ ਕੇਸਰ : ਪੀਰੀਅਡ ਦਾ ਦਰਦ ਔਰਤਾਂ ਲਈ ਅਸਹਿ ਦਰਦ ਹੁੰਦਾ ਹੈ। ਦਰਦ ਅਤੇ ਅਨਿਯਮਿਤ ਮਾਹਵਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ, 6-8 ਭਿੱਜੀਆਂ ਕਿਸ਼ਮਿਸ਼ ਅਤੇ ਕੇਸਰ ਦੇ 2 ਰੇਸ਼ਿਆਂ ਨੂੰ ਸਾਰੀ ਰਾਤ ਭਿਓਂ ਕੇ ਰੱਖੋ ਅਤੇ ਅਗਲੀ ਸਵੇਰ ਨੂੰ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਵੀ ਬੂਸਟ ਹੋਵੇਗੀ।
5/5

ਬਦਾਮ: ਬਦਾਮ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਭਿੱਜੇ ਹੋਏ ਬਦਾਮ ਖਾਣ ਨਾਲ ਮੁਹਾਸੇ ਦੂਰ ਹੁੰਦੇ ਹਨ ਅਤੇ ਚਮੜੀ ਚਮਕਦਾਰ ਹੁੰਦੀ ਹੈ। ਰੋਜ਼ਾਨਾ ਰਾਤ ਨੂੰ 5 ਤੋਂ 7 ਬਦਾਮ ਭਿਓ ਕੇ ਰੱਖ ਦਿਓ ਅਤੇ ਸਵੇਰ ਵੇਲੇ ਛਿੱਲ ਕੇ ਖਾ ਲਓ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਛਿੱਲਣ ਤੋਂ ਬਿਨਾਂ ਵੀ ਖਾ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਕਾਫੀ ਫਾਇਦਾ ਹੋਵੇਗਾ।
Published at : 19 Jan 2023 02:14 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
