ਪੜਚੋਲ ਕਰੋ
ਚੌਲਾਂ ਜਾਂ ਦਾਲਾਂ 'ਚ ਕੀੜਾ ਕਿਉਂ ਲਗਦੈ? ਛੁਟਕਾਰਾ ਪਾਉਣ ਦੇ ਲਈ ਅਪਣਾਓ ਇਹ ਟਿਪਸ
ਬਹੁਤ ਸਾਰੇ ਲੋਕਾਂ ਇਸ ਚੀਜ਼ ਤੋਂ ਪ੍ਰੇਸ਼ਾਨ ਹੁੰਦੇ ਹਨ ਜਦੋਂ ਉਨ੍ਹਾਂ ਦੇ ਘਰ ਪਾਏ ਚੌਲਾਂ ਅਤੇ ਦਾਲਾਂ ਨੂੰ ਕੀੜਾ ਪੈ ਜਾਂਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਜ਼ਿਆਦਾ ਨਮੀ ਕਾਰਨ ਚੌਲਾਂ ਜਾਂ ਦਾਲਾਂ ਵਿਚ ਕੀੜੇ ਪੈ ਸਕਦੇ ਹਨ।
( Image Source : Freepik )
1/7

ਬਹੁਤ ਸਾਰੇ ਲੋਕਾਂ ਇਸ ਚੀਜ਼ ਤੋਂ ਪ੍ਰੇਸ਼ਾਨ ਹੁੰਦੇ ਹਨ ਜਦੋਂ ਉਨ੍ਹਾਂ ਦੇ ਘਰ ਪਾਏ ਚੌਲਾਂ ਅਤੇ ਦਾਲਾਂ ਨੂੰ ਕੀੜਾ ਪੈ ਜਾਂਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਜ਼ਿਆਦਾ ਨਮੀ ਕਾਰਨ ਚੌਲਾਂ ਜਾਂ ਦਾਲਾਂ ਵਿਚ ਕੀੜੇ ਪੈ ਸਕਦੇ ਹਨ। ਜੇਕਰ ਤੁਹਾਡਾ ਅਨਾਜ ਭੰਡਾਰਨ ਵਾਲਾ ਭਾਂਡਾ ਸਾਫ਼ ਨਹੀਂ ਹੈ ਤਾਂ ਉਸ ਵਿੱਚ ਕੀੜੇ ਪੈ ਸਕਦੇ ਹਨ। ਪੁਰਾਣੇ ਦਾਣਿਆਂ ਵਿਚ ਕੀੜੇ-ਮਕੌੜਿਆਂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਆਓ ਜਾਣਦੇ ਹਾਂ ਕੁੱਝ ਟਿਪਸ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ।
2/7

ਚਾਵਲ ਜਾਂ ਦਾਲਾਂ ਨੂੰ ਸਾਫ਼ ਸੂਤੀ ਕੱਪੜੇ 'ਤੇ ਵਿਛਾਓ ਅਤੇ ਧੁੱਪ 'ਚ ਸੁਕਾਓ। ਸੂਰਜ ਦੀ ਗਰਮੀ ਕੀੜੇ-ਮਕੌੜਿਆਂ ਨੂੰ ਮਾਰ ਦੇਵੇਗੀ। ਇਸ ਪ੍ਰਕਿਰਿਆ ਨੂੰ ਦੋ-ਤਿੰਨ ਦਿਨਾਂ ਤੱਕ ਦੁਹਰਾਓ। ਦਾਣਿਆਂ ਨੂੰ ਧੁੱਪ ਵਿਚ ਸੁਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਂਟ ਲਓ।
Published at : 21 Oct 2024 08:46 PM (IST)
ਹੋਰ ਵੇਖੋ





















