ਪੜਚੋਲ ਕਰੋ
(Source: ECI/ABP News)
Polyhouse Farming: ਖੇਤੀ ਤੋਂ ਕਰਨਾ ਚਾਹੁੰਦੇ ਚੰਗੀ ਕਮਾਈ, ਤਾਂ ਅਪਣਾਓ ਪੋਲੀ ਹਾਊਸ ਮੈਥਡ, ਹਰ ਸਾਲ ਹੋਵੇਗੀ ਲੱਖਾਂ ਦੀ ਆਮਦਨ
Polyhouse: ਪੋਲੀ ਹਾਊਸ ਇੱਕ ਅਜਿਹੀ ਆਧੁਨਿਕ ਤਕਨੀਕ ਹੈ ਜੋ ਕਿ ਆਧੁਨਿਕਤਾ ਨਾਲ ਭਰਪੂਰ ਹੈ। ਇਦਾਂ ਖੇਤੀ ਕਰਨ ਨਾਲ ਫ਼ਸਲ 'ਤੇ ਮੌਸਮ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਚੰਗੀ ਆਮਦਨ ਵੀ ਹੁੰਦੀ ਹੈ।
red yellow capsicum
1/5

ਸਮੇਂ ਦੇ ਨਾਲ-ਨਾਲ ਖੇਤੀ ਦੀਆਂ ਤਕਨੀਕਾਂ ਵੀ ਬਦਲ ਰਹੀਆਂ ਹਨ ਕਿਸਾਨ ਖੇਤੀ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਕਿਸਾਨ ਪੋਲੀ ਹਾਊਸ ਵਿੱਚ ਸ਼ਿਮਲਾ ਮਿਰਚ ਦੀ ਜੈਵਿਕ ਖੇਤੀ ਕਰਕੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ।
2/5

ਪਿੰਡ ਨਗਲਾ ਮੋਤੀਰਾਏ ਦੇ ਵਸਨੀਕ ਸੇਵਾਮੁਕਤ ਅਧਿਆਪਕ ਸ਼ਿਆਮ ਸੁੰਦਰ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਅਮਿਤ ਸ਼ਰਮਾ ਨੇ ਕਰੀਬ 6 ਸਾਲ ਪਹਿਲਾਂ ਪੋਲੀ ਹਾਊਸ ਬਣਾ ਕੇ ਰੰਗਦਾਰ ਸ਼ਿਮਲਾ ਮਿਰਚ ਦੀ ਖੇਤੀ ਸ਼ੁਰੂ ਕੀਤੀ ਸੀ। ਰੰਗਦਾਰ ਸ਼ਿਮਲਾ ਮਿਰਚ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਖੇਤ ਦੀ ਮਿੱਟੀ, ਪਾਣੀ ਆਦਿ ਦੀ ਪਰਖ ਕਰਵਾਈ।
3/5

ਸ਼ਿਆਮ ਸੁੰਦਰ ਸ਼ਰਮਾ ਦਾ ਕਹਿਣਾ ਹੈ ਕਿ ਫ਼ਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਮੁਕਤ ਬਣਾਉਣ ਲਈ ਜੈਵਿਕ ਤਕਨੀਕ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
4/5

ਆਮ ਸ਼ਿਮਲਾ ਮਿਰਚਾਂ ਦੇ ਮੁਕਾਬਲੇ ਰੰਗਦਾਰ ਸ਼ਿਮਲਾ ਮਿਰਚਾਂ ਨੂੰ ਬਾਜ਼ਾਰ 'ਚ ਬਿਹਤਰ ਰੇਟ 'ਤੇ ਵੇਚਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੋਲੀ ਹਾਊਸ ਇੱਕ ਏਕੜ ਵਿੱਚ ਫੈਲਿਆ ਹੋਇਆ ਹੈ। ਰੰਗੀਨ ਸ਼ਿਮਲਾ ਮਿਰਚ ਦੀ ਖੇਤੀ ਤੋਂ ਉਹ ਇੱਕ ਸਾਲ ਵਿੱਚ ਕਰੀਬ 12 ਤੋਂ 14 ਲੱਖ ਰੁਪਏ ਦੀ ਆਮਦਨ ਕਮਾਉਂਦੇ ਹਨ।
5/5

ਉੱਥੇ ਹੀ ਆਪਣੇ ਪਿਤਾ ਦੀ ਖੇਤੀ ਵਿੱਚ ਮਦਦ ਕਰ ਰਹੇ ਸ਼ਿਆਮ ਸੁੰਦਰ ਸ਼ਰਮਾ ਦੇ ਪੁੱਤਰ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਇਹ ਕੰਮ ਮਨ ਨੂੰ ਤਸੱਲੀ ਦੇਣ ਵਾਲਾ ਹੈ। ਲਾਲ-ਪੀਲੀ ਸ਼ਿਮਲਾ ਮਿਰਚ ਦਾ ਬਾਜ਼ਾਰ ਆਗਰਾ ਅਤੇ ਦਿੱਲੀ ਵਿੱਚ ਹੈ। ਗੱਡੀ ਲੱਦ ਕੇ ਮੰਡੀ ਪਹੁੰਚ ਜਾਂਦੀ ਹੈ ਤੇ ਪੈਸੇ ਆ ਜਾਂਦੇ ਹਨ। ਉਹ ਹੋਰ ਕਿਸਾਨਾਂ ਨੂੰ ਵੀ ਪੋਲੀ ਹਾਊਸ ਬਣਾ ਕੇ ਰੰਗਦਾਰ ਸ਼ਿਮਲਾ ਮਿਰਚ ਦੀ ਖੇਤੀ ਕਰਨ ਦੀ ਸਲਾਹ ਦਿੰਦੇ ਹਨ।
Published at : 11 Mar 2024 02:15 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
