ਪੜਚੋਲ ਕਰੋ
Sri Muktsar Sahib: ਸ਼ਹੀਦ ਹੋਏ ਨੌਜਵਾਨ ਕਿਸਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ
Sri Muktsar Sahib: ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ।
Sri Muktsar Sahib
1/7

ਇਹ ਕੈਂਡਲ ਮਾਰਚ ਮੁਕਤਸਰ ਦੇ ਰੈਡ ਕਰੋਸ ਭਵਨ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਕਾਂਗਰਸੀ ਵਰਕਰਾਂ ਦੇ ਵੱਲੋਂ ਜਿੱਥੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
2/7

ਉੱਥੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲ ਵੀ ਕਹੀ।
3/7

ਰਾਜਾ ਵੜਿੰਗ ਨੇ ਕਿਹਾ ਕਿ ਅਜ ਦਾ ਧਰਨਾ ਜੋ ਅਸੀ ਦਿਤਾ ਹੈ ਸ਼ੁਭਕਰਨ ਸਿੰਘ ਦੀ ਮੌਤ ਦਾ ਇਨਸਾਫ ਦੇਵੇ ਪੰਜਾਬ ਸਰਕਾਰ ਕਾਤਲਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ।
4/7

ਵੜਿੰਗ ਨੇ ਕਿਹਾ ਕਿ ਦੋ ਦਿਨ ਪਹਿਲਾ ਲਿਖਤੀ ਸ਼ਿਕਾਇਤ ਦਿੱਤੀ ਹੈ। ਨੋਜਵਾਨ ਸ਼ਹੀਦ ਹੋਇਆ ਹੈ ਕਿਸੇ ਨੇ ਤਾ ਕਤਲ ਕੀਤਾ ਹੈ ਤੁਸੀਂ ਐਫ ਆਈ ਆਰ ਦਰਜ਼ ਕਿਉਂ ਨਹੀ ਕਰ ਰਹੇ।
5/7

ਹਰਿਆਣਾ ਵਿੱਚ ਜੇ ਪੰਜਾਬ ਦੇ ਨੋਜਵਾਨ ਦਾ ਕਤਲ ਹੋ ਜਾਂਦਾ ਹੈ ਤਾਂ ਪਰਚਾ ਤਾ ਦਰਜ਼ ਹੋਏਗਾ। ਜੀਂਦ ਐਸ ਪੀ ਦੇ ਕਹਿਣ ਤੇ ਗੋਲੀ ਚਲਾਈ ਗਈ ਹੈ।
6/7

ਅਸੀਂ ਪੰਜਾਬ ਸਰਕਾਰ ਤੋ ਮੰਗ ਕਰ ਰਹੇ ਹਾ ਪਰਚਾ ਦਰਜ਼ ਕਰੋ। ਅਜੇ ਤੱਕ ਨੋਜਵਾਨ ਦਾ ਅੰਤਿਮ ਸੰਸਕਾਰ ਨਹੀ ਹੋਇਆ।
7/7

ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਘੋਰਾਓ ਕਰਾਂਗੇ। ਪੰਜਾਬ ਵਿਧਾਨ ਸਭਾ ਨਹੀਂ ਚਲਨ ਦਿਆਂਗੇ। ਜੇ ਪਰਚਾ ਦਰਜ਼ ਨਾ ਹੋਇਆ ਤਾਂ ਲੜਾਈ ਲੜਦੇ ਰਹਾੰਗੇ।
Published at : 24 Feb 2024 08:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲਾਈਫਸਟਾਈਲ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
