ਪੜਚੋਲ ਕਰੋ
ਭਾਰਤੀ ਕ੍ਰਿਕਟ ਦਾ ਸਭ ਤੋਂ ਖ਼ਾਸ ਦਿਨ, ਗਾਂਗੁਲੀ, ਦ੍ਰਾਵਿੜ ਤੇ ਕੋਹਲੀ ਦੇ ਡੈਬਿਊ ਦਾ ਖਾਸ ਕੁਨੈਕਸ਼ਨ
20 ਜੂਨ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ ਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। 20 ਜੂਨ 1996 ਨੂੰ ਰਾਹੁਲ ਦ੍ਰਾਵਿੜ ਤੇ ਸੌਰਵ ਗਾਂਗੁਲੀ ਨੇ ਆਪਣਾ ਟੈਸਟ ਡੈਬਿਊ ਕੀਤਾ। ਉੱਥੇ ਹੀ ਇਸ ਦਿਨ 2011 ਚ ਵਿਰਾਟ ਕੋਹਲੀ ਨੇ ਆਪਣਾ ਟੈਸਟ ਡੈਬਿਊ ਕੀਤਾ ਸੀ।
indian cricket team
1/6

ਭਾਰਤੀ ਕ੍ਰਿਕਟ ਵਿੱਚ 20 ਜੂਨ ਦਾ ਦਿਨ ਬਹੁਤ ਮਹੱਤਵਪੂਰਨ ਹੈ। ਇਸ ਦਿਨ ਟੀਮ ਇੰਡੀਆ ਦੇ ਲਈ ਆਪਣਾ ਡੈਬਿਊ ਕਰਨ ਵਾਲੇ 3 ਬੱਲੇਬਾਜ਼ਾਂ ਨੂੰ ਵਿਸ਼ਵ ਕ੍ਰਿਕਟ ਵਿੱਚ ਬਾਦਸ਼ਾਹਤ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ 1 ਗੇਂਦਬਾਜ਼ ਨੇ ਆਪਣੀ ਸਵਿੰਗ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ।
2/6

ਸਾਲ 1996 ਵਿੱਚ ਪਹਿਲੀ ਵਾਰ 20 ਜੂਨ ਨੂੰ ਭਾਰਤੀ ਕ੍ਰਿਕਟ ਟੀਮ ਵੱਲੋਂ ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਾਵਿੜ ਨੂੰ ਟੈਸਟ ਡੈਬਿਊ ਦੇਖਣ ਨੂੰ ਮਿਲਿਆ। ਦੋਵਾਂ ਨੇ ਆਪਣਾ ਪਹਿਲਾ ਮੈਚ ਇੰਗਲੈਂਡ ਖਿਲਾਫ ਖੇਡਿਆ ਸੀ।
3/6

ਜਿੱਥੇ ਰਾਹੁਲ ਦ੍ਰਾਵਿੜ ਨੇ ਆਪਣੇ ਡੈਬਿਊ ਟੈਸਟ ਮੈਚ ਵਿੱਚ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਸੌਰਵ ਗਾਂਗੁਲੀ ਦੇ ਬੱਲੇ ਨਾਲ 131 ਦੌੜਾਂ ਦੀ ਪਾਰੀ ਦੇਖਣ ਨੂੰ ਮਿਲੀ।
4/6

ਵਿਰਾਟ ਕੋਹਲੀ ਅਤੇ ਪ੍ਰਵੀਨ ਕੁਮਾਰ ਨੇ ਮਿਲ ਕੇ ਟੈਸਟ ਕ੍ਰਿਕਟ ਵਿੱਚ ਆਪਣਾ ਪਹਿਲਾ ਮੈਚ 20 ਜੂਨ 2011 ਨੂੰ ਵੈਸਟਇੰਡੀਜ਼ ਵਿਰੁੱਧ ਖੇਡਿਆ ਸੀ। ਕੋਹਲੀ ਨੇ ਇਸ ਫਾਰਮੈਟ ਵਿੱਚ ਹੁਣ ਤੱਕ ਅਣਗਿਣਤ ਰਿਕਾਰਡ ਬਣਾਏ ਹਨ।
5/6

ਕੋਹਲੀ ਨੇ ਹੁਣ ਤੱਕ 109 ਟੈਸਟ ਮੈਚਾਂ 'ਚ 48.73 ਦੀ ਔਸਤ ਨਾਲ 8479 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਹ ਹੁਣ ਤੱਕ 28 ਸੈਂਕੜੇ ਅਤੇ 28 ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਚੁੱਕੇ ਹਨ। ਕੋਹਲੀ ਭਾਰਤੀ ਟੈਸਟ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਸਫਲ ਕਪਤਾਨ ਵੀ ਹਨ।
6/6

ਪ੍ਰਵੀਨ ਕੁਮਾਰ ਨੇ ਵੀ ਵਿਰਾਟ ਕੋਹਲੀ ਦੇ ਨਾਲ 20 ਜੂਨ ਨੂੰ ਆਪਣਾ ਟੈਸਟ ਡੈਬਿਊ ਕੀਤਾ ਸੀ। ਹਾਲਾਂਕਿ ਉਹ ਭਾਰਤੀ ਟੀਮ ਲਈ ਸਿਰਫ 6 ਟੈਸਟ ਮੈਚ ਹੀ ਖੇਡ ਸਕੇ ਸਨ। ਇਸ ਦੌਰਾਨ ਉਨ੍ਹਾਂ ਨੇ ਕੁੱਲ 27 ਵਿਕਟਾਂ ਆਪਣੇ ਨਾਂ ਕੀਤੀਆਂ।
Published at : 20 Jun 2023 07:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
