ਪੜਚੋਲ ਕਰੋ
Rinku Singh: ਰਿੰਕੂ ਸਿੰਘ ਦੇ ਮੁਰੀਦ ਹੋਏ ਰਿਤੂਰਾਜ ਗਾਇਕਵਾੜ, ਇੰਝ ਬੰਨ੍ਹੇ ਤਾਰੀਫ਼ਾ ਦੇ ਪੁੱਲ
Ruturaj Gaikwad On Rinku Singh: ਕ੍ਰਿਕਟਰ ਰਿੰਕੂ ਸਿੰਘ ਨੇ ਆਇਰਲੈਂਡ ਦੇ ਦੌਰੇ 'ਤੇ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ।

Ruturaj Gaikwad On Rinku Singh
1/7

ਆਇਰਲੈਂਡ ਖਿਲਾਫ ਪਹਿਲੇ ਟੀ-20 'ਚ ਡੈਬਿਊ ਕਰਨ ਵਾਲੇ ਰਿੰਕੂ ਸਿੰਘ ਨੇ ਦੂਜੇ ਮੈਚ ਦੇ ਜ਼ਰੀਏ ਆਪਣੀ ਪਹਿਲੀ ਪਾਰੀ ਖੇਡੀ ਅਤੇ ਪਹਿਲੀ ਵਾਰ 'ਚ ਹੀ ਰਿੰਕੂ ਨੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।
2/7

ਰਿੰਕੂ ਨੇ ਅੰਤ 'ਚ ਤੇਜ਼ ਦੌੜਾਂ ਬਣਾ ਕੇ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਉਣ 'ਚ ਮਦਦ ਕੀਤੀ, ਜਿਸ ਤੋਂ ਬਾਅਦ ਟੀਮ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਉਨ੍ਹਾਂ ਦੀ ਤਾਰੀਫ ਕੀਤੀ।
3/7

ਰਿੰਕੂ ਨੇ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 21 ਗੇਂਦਾਂ 'ਚ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਸ ਦਾ ਸਟ੍ਰਾਈਕ ਰੇਟ 180.95 ਰਿਹਾ।
4/7

ਰਿੰਕੂ ਨੇ ਭਾਰਤ ਲਈ ਵਧੀਆ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਰਿਤੂਰਾਜ ਗਾਇਕਵਾੜ ਨੇ ਕਿਹਾ ਕਿ ਆਉਣ ਵਾਲੇ ਫਿਨਿਸ਼ਰ ਰਿੰਕੂ ਤੋਂ ਸਿੱਖ ਸਕਦੇ ਹਨ। ਗਾਇਕਵਾੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਰਿੰਕੂ ਸਿੰਘ ਬਾਰੇ ਗੱਲ ਕੀਤੀ। ਗਾਇਕਵਾੜ ਨੇ ਕਿਹਾ ਕਿ ਰਿੰਕੂ ਸਾਰਿਆਂ ਦਾ ਪਸੰਦੀਦਾ ਬਣ ਗਿਆ ਹੈ।
5/7

ਗਾਇਕਵਾੜ ਨੇ ਅੱਗੇ ਕਿਹਾ, "ਰਿੰਕੂ ਸਾਰਿਆਂ ਦਾ ਪਸੰਦੀਦਾ ਬਣ ਗਿਆ ਹੈ, ਉਸਨੇ ਬਹੁਤ ਪਰਿਪੱਕਤਾ ਦਿਖਾਈ ਹੈ - ਆਉਣ ਵਾਲੇ ਫਿਨਿਸ਼ਰ ਉਸ ਤੋਂ ਸਿੱਖ ਸਕਦੇ ਹਨ ਕਿ ਕਿਵੇਂ ਉਹ ਅਟੈਕ ਮੋਡ ਵਿੱਚ ਜਾ ਕੇ ਸਥਿਤੀਆਂ ਦਾ ਮੁਲਾਂਕਣ ਕਰਦਾ ਹੈ।"
6/7

ਦੱਸ ਦੇਈਏ ਕਿ ਰਿੰਕੂ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦ ਮੈਚ' ਦਾ ਖਿਤਾਬ ਦਿੱਤਾ ਗਿਆ। ਰਿੰਕੂ ਨੇ ਆਪਣੀ ਪਹਿਲੀ ਪਾਰੀ 'ਚ ਹੀ 'ਪਲੇਅਰ ਆਫ ਦਾ ਮੈਚ' ਦਾ ਖਿਤਾਬ ਜਿੱਤਿਆ।
7/7

ਭਾਰਤ ਅਤੇ ਆਇਰਲੈਂਡ ਵਿਚਾਲੇ ਖੇਡੇ ਗਏ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤ ਨੇ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਦੂਜੇ ਮੈਚ 'ਚ ਟੀਮ ਇੰਡੀਆ ਨੇ 33 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਪਹਿਲੇ ਮੈਚ ਵਿੱਚ ਡਕਵਰਥ ਲੁਈਸ ਨਿਯਮ ਦੇ ਤਹਿਤ 2 ਦੌੜਾਂ ਨਾਲ ਜਿੱਤ ਦਰਜ ਕੀਤੀ। ਹੁਣ ਤੀਜਾ ਅਤੇ ਆਖਰੀ ਮੈਚ 23 ਅਗਸਤ ਬੁੱਧਵਾਰ ਨੂੰ ਡਬਲਿਨ ਦੇ ਦਿ ਵਿਲੇਜ ਵਿੱਚ ਖੇਡਿਆ ਜਾਵੇਗਾ।
Published at : 21 Aug 2023 04:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
