(Source: ECI/ABP News/ABP Majha)
World Cup 2023: ਵਿਸ਼ਵ ਕੱਪ ਤੋਂ ਪਹਿਲਾਂ ਈਡਨ ਗਾਰਡਨ ਸਟੇਡੀਅਮ 'ਚ ਕਿਉਂ ਪਹੁੰਚੇ ICC ਤੇ BCCI ਅਧਿਕਾਰੀ, ਜਾਣੋ ਕਾਰਨ
Eden Gardens: ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਕੋਲਕਾਤਾ ਦੇ ਈਡਨ ਗਾਰਡਨ 'ਚ 5 ਨਵੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਇਲਾਵਾ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ 12 ਨਵੰਬਰ ਨੂੰ ਈਡਨ ਗਾਰਡਨ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ।
ICC & BCCI Representatives At Eden Gardens: ਇਸ ਸਾਲ ਕ੍ਰਿਕਟ ਵਿਸ਼ਵ ਕੱਪ ਭਾਰਤੀ ਧਰਤੀ 'ਤੇ ਕਰਵਾਇਆ ਜਾਣਾ ਹੈ। ਦਰਅਸਲ, ਪਹਿਲੀ ਵਾਰ ਵਿਸ਼ਵ ਕੱਪ ਦੇ ਸਾਰੇ ਮੈਚ ਭਾਰਤੀ ਜ਼ਮੀਨ 'ਤੇ ਖੇਡੇ ਜਾਣਗੇ। ਕ੍ਰਿਕਟ ਵਿਸ਼ਵ ਕੱਪ 1987 ਤੋਂ ਇਲਾਵਾ ਭਾਰਤ ਨੇ ਕ੍ਰਿਕਟ ਵਿਸ਼ਵ ਕੱਪ 1996 ਅਤੇ ਵਿਸ਼ਵ ਕੱਪ 2011 ਦੀ ਮੇਜ਼ਬਾਨੀ ਕੀਤੀ ਹੈ, ਪਰ ਇਹ ਤਿੰਨੇ ਮੈਚ ਭਾਰਤ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਖੇਡੇ ਗਏ ਸਨ। ਪਰ ਇਸ ਵਾਰ ਵਿਸ਼ਵ ਕੱਪ ਦੇ ਸਾਰੇ ਮੈਚ ਭਾਰਤ ਦੀ ਧਰਤੀ 'ਤੇ ਹੀ ਖੇਡੇ ਜਾਣਗੇ।
ਆਈਸੀਸੀ ਅਤੇ ਬੀਸੀਸੀਆਈ ਦੇ ਅਧਿਕਾਰੀਆਂ ਨੇ ਈਡਨ ਗਾਰਡਨ ਸਟੇਡੀਅਮ ਦਾ ਲਿਆ ਜਾਇਜ਼ਾ
ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਖ਼ਿਤਾਬੀ ਮੈਚ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਜਦਕਿ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਹਾਲਾਂਕਿ ਜਿਸ ਮੈਦਾਨ 'ਤੇ ਵਿਸ਼ਵ ਕੱਪ ਦੇ ਮੈਚ ਖੇਡੇ ਜਾਣੇ ਹਨ, ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਆਈਸੀਸੀ ਅਤੇ ਬੀਸੀਸੀਆਈ ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ: Dhanashree Verma: ਯੁਜ਼ਵੇਂਦਰ ਚਾਹਲ ਨੂੰ ਛੱਡ ਇਸ ਸ਼ਖਸ਼ ਨਾਲ ਹੋਟਲ ਦੇ ਕਮਰੇ 'ਚ ਫੜ੍ਹੀ ਗਈ ਧਨਸ਼੍ਰੀ ਵਰਮਾ, ਜਾਣੋ ਵਾਇਰਲ ਫੋਟੋ ਦਾ ਸੱਚ
ICC, BCCI representatives inspect Eden Gardens in Kolkata ahead of Cricket World Cup 2023
— ANI Digital (@ani_digital) August 5, 2023
Read @ANI Story | https://t.co/tEK8wbSuql#ICCCricketWorldCup2023 #cricket #EdenGardens #Kolkata pic.twitter.com/LwRkhHmxVX
ਈਡਨ ਗਾਰਡਨ ਸਟੇਡੀਅਮ ਵਿੱਚ ਇਨ੍ਹਾਂ ਟੀਮਾਂ ਦਾ ਹੋਵੇਗਾ ਮੁਕਾਬਲਾ?
ਨੀਦਰਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ 28 ਅਕਤੂਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 31 ਅਕਤੂਬਰ ਨੂੰ ਇਸ ਮੈਦਾਨ 'ਤੇ ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਜਦਕਿ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ 5 ਨਵੰਬਰ ਨੂੰ ਭਿੜਨਗੀਆਂ। ਇਸ ਤੋਂ ਇਲਾਵਾ 12 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਸ ਮੈਦਾਨ 'ਤੇ 16 ਨਵੰਬਰ ਨੂੰ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ।
ਇਹ ਵੀ ਪੜ੍ਹੋ: IND vs WI: ਸ਼ੁਭਮਨ ਗਿੱਲ ਨਾਲ ਓਪਨਿੰਗ 'ਚ ਫਲਾਪ ਹੋਏ ਈਸ਼ਾਨ ਕਿਸ਼ਨ, ਰੋਹਿਤ ਨਾਲ ਖੇਡ ਦੇ ਮੈਦਾਨ 'ਚ ਇੰਝ ਦਿਖਾਇਆ ਜਲਵਾ