(Source: ECI/ABP News)
IND vs NZ Test: 'ਰੋਹਿਤ ਨੂੰ T20 ਮਾਨਸਿਕਤਾ ਛੱਡਣੀ ਚਾਹੀਦੀ', ਜਾਣੋ ਕਿਉਂ ਸਾਬਕਾ ਕ੍ਰਿਕਟਰ ਨੇ ਆਖੀ ਇਹ ਗੱਲ
ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੂੰ 113 ਦੌੜਾਂ ਨਾਲ ਹਰਾਇਆ। ਇਸ ਨੇ ਤਿੰਨ ਮੈਚਾਂ ਦੀ ਲੜੀ ਵਿੱਚ 0-2 ਦੀ ਸ਼ਾਨਦਾਰ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਜਿਸ ਨੂੰ ਲੈ ਕੇ ਰੋਹਿਤ ਦੀ ਕਪਤਾਨੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ।

India vs New Zealand 2nd Test: ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੂੰ 113 ਦੌੜਾਂ ਨਾਲ ਹਰਾਇਆ। ਇਸ ਨੇ ਤਿੰਨ ਮੈਚਾਂ ਦੀ ਲੜੀ ਵਿੱਚ 0-2 ਦੀ ਸ਼ਾਨਦਾਰ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਦੂਜਾ ਟੈਸਟ ਮੈਚ ਪੁਣੇ 'ਚ ਖੇਡਿਆ ਗਿਆ। ਇਸ ਮੈਚ 'ਤੇ ਸਾਬਕਾ ਭਾਰਤੀ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਤੇ ਵੀ ਟਿੱਪਣੀ ਕੀਤੀ ਹੈ। ਮਾਂਜਰੇਕਰ ਦਾ ਕਹਿਣਾ ਹੈ ਕਿ ਰੋਹਿਤ ਨੂੰ ਟੈਸਟ 'ਚ ਟੀ-20 ਨੀਤੀਆਂ ਨੂੰ ਲਾਗੂ ਨਹੀਂ ਕਰਨਾ ਚਾਹੀਦਾ। ਲਗਾਤਾਰ ਦੀ ਹਾਰ ਕਰਕੇ ਫੈਨਜ਼ ਕਾਫੀ ਨਿਰਾਸ਼ ਹੋਏ ਪਏ ਹਨ।
ਹੋਰ ਪੜ੍ਹੋ : ਇਸ ਸੂਬੇ 'ਚ 7 ਘੰਟੇ ਲਈ ਇੰਟਰਨੈੱਟ ਸੇਵਾ ਕੀਤੀ ਗਈ ਬੰਦ, ਜਾਣੋ ਕਿਉਂ ਲਿਆ ਸਰਕਾਰ ਨੇ ਇਹ ਫੈਸਲਾ
ਕ੍ਰਿਕਇੰਫੋ ਦੀ ਖਬਰ ਮੁਤਾਬਕ ਸੰਜੇ ਮਾਂਜਰੇਕਰ ਨੇ ਕਿਹਾ, ''ਸਰਫਰਾਜ਼ ਖਾਨ ਨੂੰ ਬੱਲੇਬਾਜ਼ੀ ਲਈ ਹੇਠਾਂ ਭੇਜਣਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਉਸ ਦੇ ਉੱਪਰ ਭੇਜਣਾ, ਇਸ ਤਰ੍ਹਾਂ ਦੀਆਂ ਗੱਲਾਂ ਕੰਮ ਨਹੀਂ ਕਰਦੀਆਂ। ਰੋਹਿਤ ਸ਼ਰਮਾ ਨੂੰ ਇਕ ਗੱਲ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਨੂੰ ਟੀ-20 ਦੀ ਮਾਨਸਿਕਤਾ ਨੂੰ ਲੈ ਕੇ ਧਿਆਨ 'ਚ ਰੱਖਣਾ ਚਾਹੀਦਾ ਹੈ। ਖੱਬੇ ਅਤੇ ਸੱਜੇ ਹੱਥ ਦੇ ਸੰਜੋਗ ਨੂੰ ਮੇਲ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਆਪਣੇ ਖਿਡਾਰੀਆਂ ਦੀ ਸਮਰੱਥਾ ਦੇ ਨਾਲ ਹੀ ਅੱਗੇ ਵਧਣਾ ਚਾਹੀਦਾ ਹੈ।
ਪੁਣੇ ਟੈਸਟ ਦੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਨੇ 259 ਦੌੜਾਂ ਬਣਾਈਆਂ ਸਨ। ਨੇ ਦੂਜੀ ਪਾਰੀ ਵਿੱਚ 255 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਪਹਿਲੀ ਪਾਰੀ 'ਚ 156 ਦੌੜਾਂ 'ਤੇ ਢੇਰ ਹੋ ਗਈ। ਇਸ ਦੌਰਾਨ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ 30-30 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ। ਰਵਿੰਦਰ ਜਡੇਜਾ ਨੇ 38 ਦੌੜਾਂ ਦਾ ਯੋਗਦਾਨ ਪਾਇਆ। ਟੀਮ ਇੰਡੀਆ ਦੂਜੀ ਪਾਰੀ 'ਚ 245 ਦੌੜਾਂ ਦੇ ਸਕੋਰ 'ਤੇ ਢਹਿ ਗਈ। ਇਸ ਦੌਰਾਨ ਯਸ਼ਸਵੀ ਜੈਸਵਾਲ ਨੇ 77 ਦੌੜਾਂ ਦੀ ਪਾਰੀ ਖੇਡੀ। ਉਸ ਨੇ 65 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕੇ ਅਤੇ 3 ਛੱਕੇ ਲਗਾਏ। ਜਡੇਜਾ ਨੇ 42 ਦੌੜਾਂ ਬਣਾਈਆਂ
ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ। ਦੂਜਾ ਮੈਚ 113 ਦੌੜਾਂ ਨਾਲ ਜਿੱਤਿਆ। ਹੁਣ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 1 ਨਵੰਬਰ ਤੋਂ ਖੇਡਿਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
