Buy Old Car: ਖਰੀਦ ਰਹੇ ਹੋ ਪੁਰਾਣੀ ਕਾਰ ਤਾਂ ਪੱਲੇ ਬੰਨ੍ਹ ਲਓ ਇਹ ਜ਼ਰੂਰੀ ਗੱਲਾਂ, ਹੋਏਗਾ ਫਾਇਦਾ
ਜੇ ਤੁਹਾਡਾ ਬਜਟ ਘੱਟ ਹੈ ਤੇ ਤੁਸੀਂ ਚੰਗੀ ਕੰਡੀਸ਼ਨ ਵਾਲੀ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਕੁਝ ਖਾਸ ਸੁਝਾਅ ਦੇ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਫਾਇਦਾ ਹੋ ਸਕਦਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਤੋਂ ਬਾਅਦ ਆਟੋ ਮਾਰਕੀਟ ‘ਚ ਵੀ ਹੌਲੀ-ਹੌਲੀ ਰੌਣਕ ਲੱਗਣੀ ਸ਼ੁਰੂ ਹੋ ਰਹੀ ਹੈ, ਹਾਲਾਂਕਿ ਵਿਕਰੀ ਵਿੱਚ ਕੁਝ ਸਮਾਂ ਲੱਗੇਗਾ। ਜਦੋਂਕਿ ਨਵੀਆਂ ਕਾਰਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ, ਨਾਲ ਹੀ ਗਾਹਕ ਪੁਰਾਣੀਆਂ ਕਾਰਾਂ ਲਈ ਵੀ ਤਿਆਰ ਹਨ।
ਕੁਝ ਖਾਸ ਸੁਝਾਅ ਜੋ ਤੁਹਾਡੇ ਲਈ ਸਹਾਇਕ ਸਾਬਤ ਹੋ ਸਕਦੇ ਹਨ: ਪੁਰਾਣੀ ਕਾਰ ਦੀ ਆਰਸੀ ਚੰਗੀ ਤਰ੍ਹਾਂ ਚੈੱਕ ਕਰਨੀ ਚਾਹੀਦੀ ਹੈ। ਇਹ ਵੀ ਜਾਂਚ ਲਓ ਕਿ RC ਵਿਚ ਲਿਖੀ ਤਾਰੀਖ ਮੈਨੂਫੈਕਚਰਿੰਗ ਡੇਟ ਨਾਲ ਮਿਲਦੀ ਹੈ ਜਾਂ ਨਹੀਂ। ਆਪਣੀ ਪਸੰਦ ਦੀ ਪੁਰਾਣੀ ਕਾਰ ਦੇ ਸੌਦੇ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਕਾਰ ਦੀ ਸਰਵਿਸ ਹਿਲਟਰੀ ਜ਼ਰੂਰ ਵੇਖੋ, ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕਾਰ ਦੀ ਸਰਵਿਸ ਕਦੋਂ ਤੇ ਕਿੰਨੀ ਵਾਰ ਕੀਤੀ ਗਈ ਹੈ।
ਪੁਰਾਣੀ ਕਾਰ ਖਰੀਦਣ ਵੇਲੇ ਬੀਮਾ ਚੈੱਕ ਕਰੋ। ਇਹ ਯਕੀਨੀ ਬਣਾਓ ਕਿ ਇੰਸ਼ੋਰੈਂਸ ਦੇ ਕਾਗਜ਼ਾਤ ਤੁਹਾਡੇ ਨਾਂ 'ਤੇ ਟ੍ਰਾਂਸਫਰ ਹੋ ਜਾਣ। ਇਹ ਯਾਦ ਰੱਖੋ ਕਿ ਕੀ ਕਾਰ ਵੇਚਣ ਦੀ ਮਿਤੀ ਤੱਕ ਉਸ ਕਾਰ ਦਾ ਰੋਡ ਟੈਕਸ ਅਦਾ ਕੀਤਾ ਗਿਆ ਹੈ ਜਾਂ ਨਹੀਂ। ਜਦੋਂ ਵੀ ਤੁਸੀਂ ਕਿਸੇ ਪੁਰਾਣੀ ਕਾਰ ਫਾਈਨਲ ਕਰੋ ਤਾਂ ਇੱਕ ਵਾਰ ਮਕੈਨਿਕ ਨੂੰ ਆਪਣੇ ਨਾਲ ਲੈ ਜਾਓ, ਕਿਉਂਕਿ ਮਕੈਨਿਕ ਤੁਹਾਨੂੰ ਕਾਰ ਦੇਖ ਕੇ ਦੱਸੇਗਾ ਕਿ ਇਹ ਖਰੀਦਣ ਯੋਗ ਹੈ ਜਾਂ ਨਹੀਂ।
ਕਾਰ ਦੀ ਟੈਸਟ ਡਰਾਈਵ ਲਏ ਬਗੈਰ ਡੀਲ ਫਾਈਨਲ ਨਾ ਕਰੋ। ਕਾਰ ਚਲਾਉਣ ਨਾਲ ਕਾਰ ਦਾ ਪਿੱਕਅੱਪ, ਗੀਅਰ ਸ਼ਿਫਟਿੰਗ, ਐਕਸਲੇਟਰ ਦਾ ਪਤਾ ਲੱਗ ਸਕਦਾ ਹੈ। ਜੇ ਕਾਰ ਲੋਨ ਲੈ ਕੇ ਖਰੀਦੀ ਗਈ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ‘ਤੇ ਉਸ ਵਿਅਕਤੀ ਤੋਂ 'ਨੋ ਓਬਜੈਕਸ਼ਨ ਸਰਟੀਫਿਕੇਟ’ ਲੈਣਾ ਚਾਹੀਦਾ ਹੈ। ਇਹ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਸ ਨੇ ਕਰਜ਼ੇ ਦੀ ਸਾਰੀ ਰਕਮ ਵਾਪਸ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Car Tips: ਲੰਬੇ ਸਮੇਂ ਤੋਂ ਬੰਦ ਪਈ ਕਾਰ ਜੇ ਨਹੀਂ ਹੋ ਰਹੀ ਸਟਾਰਟ ਤਾਂ ਕਰੋ ਇਹ ਜ਼ਰੂਰੀ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin