(Source: ECI/ABP News)
Puncture Proof Tires- ਇਸ ਕੰਪਨੀ ਨੇ ਬਣਾਏ ਪੈਂਚਰ ਪਰੂਫ ਟਾਇਰ, ਹਵਾ ਭਰਾਉਣ ਦਾ ਝੰਜਟ ਵੀ ਖਤਮ
Puncture Proof Tires- ਜੇਕਰ ਤੁਹਾਡੇ ਵਾਹਨ ਨੂੰ ਇਕ ਅਜਿਹਾ ਟਾਇਰ ਮਿਲ ਜਾਵੇ ਜੋ ਕਦੇ ਪੈਂਚਰ ਹੀ ਨਾ ਹੋਵੇ ਤਾਂ ਤੁਹਾਡਾ ਪੈਸਾ ਤੇ ਸਮਾਂ ਦੋਵੇਂ ਬਚਣਗੇ। ਟਾਇਰ ਪੈਂਚਰ ਹੋਣ ਕਾਰਨ ਰਾਤ ਨੂੰ ਕਿਤੇ ਵੀ ਫਸ ਜਾਣ ਦੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ।
![Puncture Proof Tires- ਇਸ ਕੰਪਨੀ ਨੇ ਬਣਾਏ ਪੈਂਚਰ ਪਰੂਫ ਟਾਇਰ, ਹਵਾ ਭਰਾਉਣ ਦਾ ਝੰਜਟ ਵੀ ਖਤਮ Puncture proof tires made Michelin will reduce accidents save money and time Puncture Proof Tires- ਇਸ ਕੰਪਨੀ ਨੇ ਬਣਾਏ ਪੈਂਚਰ ਪਰੂਫ ਟਾਇਰ, ਹਵਾ ਭਰਾਉਣ ਦਾ ਝੰਜਟ ਵੀ ਖਤਮ](https://feeds.abplive.com/onecms/images/uploaded-images/2024/08/19/877ce14f129d8d558c11555c19b73fe11724033464638995_original.jpg?impolicy=abp_cdn&imwidth=1200&height=675)
Puncture Proof Tires- ਜੇਕਰ ਤੁਹਾਡੇ ਵਾਹਨ ਨੂੰ ਇਕ ਅਜਿਹਾ ਟਾਇਰ ਮਿਲ ਜਾਵੇ ਜੋ ਕਦੇ ਪੈਂਚਰ ਹੀ ਨਾ ਹੋਵੇ ਤਾਂ ਤੁਹਾਡਾ ਪੈਸਾ ਤੇ ਸਮਾਂ ਦੋਵੇਂ ਬਚਣਗੇ। ਟਾਇਰ ਪੈਂਚਰ ਹੋਣ ਕਾਰਨ ਰਾਤ ਨੂੰ ਕਿਤੇ ਵੀ ਫਸ ਜਾਣ ਦੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ।
ਇਨ੍ਹਾਂ ਦੀ ਮੁਰੰਮਤ ਲਈ ਪੈਸੇ ਖਰਚਣ ਦਾ ਝੰਜਟ ਖਤਮ ਹੋ ਜਾਵੇਗਾ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਕ ਕੰਪਨੀ ਹੈ ਜੋ ਇਸ ਤਕਨੀਕ ‘ਤੇ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਦੇ ਟਾਇਰ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਮਿਲਣਗੇ। ਫ੍ਰੈਂਚ ਕੰਪਨੀ ਮਿਸ਼ੇਲਿਨ ਦੁਨੀਆ ਭਰ ਵਿਚ ਅਜਿਹੇ ਟਾਇਰ ਉਪਲਬਧ ਕਰਾਉਣ ਦੇ ਬਹੁਤ ਨੇੜੇ ਪਹੁੰਚ ਰਹੀ ਹੈ।
ਕੰਪਨੀ ਨੇ ਆਪਣੀ ਵੈੱਬਸਾਈਟ ਉਤੇ ਦੱਸਿਆ ਹੈ ਕਿ ਇਸ ਦਾ ਪ੍ਰੋਟੋਟਾਈਪ ਬਣਾਇਆ ਗਿਆ ਹੈ। ਕੰਪਨੀ ਨੇ ਇਸ ਦਾ ਨਾਂ ਮਿਸ਼ੇਲਿਨ UPTIS ਰੱਖਿਆ ਹੈ। UPTIS ਦਾ ਮਤਲਬ ਹੈ Unique Puncture-Proof Tire System। ਕੰਪਨੀ ਨੇ ਲਿਖਿਆ ਹੈ ਕਿ Michelin UPTIS ਪ੍ਰੋਟੋਟਾਈਪ ਇੱਕ ਪੈਂਚਰ ਪਰੂਫ ਵ੍ਹੀਲ ਹੈ ਜਿਸ ਵਿੱਚ ਕੰਪਰੈੱਸਡ ਹਵਾ ਨਹੀਂ ਹੈ। ਇਸ ਨਾਲ ਟਾਇਰ ਪ੍ਰੈਸ਼ਰ ਅਤੇ ਪੰਚਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਇਸ ਨਾਲ ਪੈਂਚਰ ਹੋਣ ਦੀ ਸੂਰਤ ਵਿੱਚ ਵਾਹਨ ਦੇ ਸੰਤੁਲਨ ਗੁਆਉਣ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ। ਇਸ ਨਾਲ ਡਰਾਈਵਰ ਦੀ ਸੁਰੱਖਿਆ ਵੀ ਵਧੇਗੀ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਟਾਇਰਾਂ ਦੀ ਵਰਤੋਂ ਸਿੰਗਾਪੁਰ, ਅਮਰੀਕਾ ਅਤੇ ਫਰਾਂਸ ‘ਚ ਡਿਲੀਵਰੀ ਫਲੀਟ ‘ਚ ਕੀਤੀ ਜਾ ਰਹੀ ਹੈ। ਵਰਤਮਾਨ ਵਿੱਚ ਮਿਸ਼ੇਲਿਨ ਇੱਕੋ ਇੱਕ ਕੰਪਨੀ ਹੈ ਜਿਸ ਨੇ ਅਸਲ ਵਿੱਚ ਸੜਕਾਂ ‘ਤੇ ਪੈਂਚਰ ਰਹਿਤ ਟਾਇਰ ਲਗਾਏ ਹਨ। 2020 ਤੋਂ, ਮਿਸ਼ੇਲਿਨ ਦੇ UPTIS ਟਾਇਰ 30 ਲੱਖ ਕਿਲੋਮੀਟਰ ਤੋਂ ਵੱਧ ਸਫ਼ਰ ਕਰ ਚੁੱਕੇ ਹਨ।
ਵਾਹਨਾਂ ਵਿੱਚ ਇਨ੍ਹਾਂ ਟਾਇਰਾਂ ਦੀ ਵਰਤੋਂ ਕਰਨ ਨਾਲ ਵਾਹਨ ਅਤੇ ਡਰਾਈਵਰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਰਹਿਣਗੇ। ਉਨ੍ਹਾਂ ਨੂੰ ਟਾਇਰ ਪੈਂਚਰ ਹੋਣ ਦੀ ਸੂਰਤ ਵਿੱਚ ਵਾਹਨ ਨੂੰ ਦੁਰਘਟਨਾ ਤੋਂ ਬਚਾਉਣ ਲਈ ਕੋਈ ਜੱਦੋਜਹਿਦ ਨਹੀਂ ਕਰਨੀ ਪਵੇਗੀ। ਇਸ ਤੋਂ ਇਲਾਵਾ ਪ੍ਰਾਡਕਸ਼ਨ ਪਹਿਲਾਂ ਨਾਲੋਂ ਵਧੇਗੀ ਕਿਉਂਕਿ ਲੰਬੇ ਰੂਟਾਂ ‘ਤੇ ਟਾਇਰ ਪੈਂਚਰ ਹੋਣ ਨਾਲ ਸਮਾਂ ਨਹੀਂ ਬਚੇਗਾ। ਕੱਚੇ ਮਾਲ ਦੀ ਖਪਤ ਘਟੇਗੀ ਜਿਸ ਨਾਲ ਘੱਟ ਵੇਸਟ ਮਟੀਰੀਅਲ ਪੈਦਾ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)