Punjab News: ਪੰਜਾਬ 'ਚ ਐਤਵਾਰ ਨੂੰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਦੇ ਲੋਕ ਹੋਣਗੇ ਪਰੇਸ਼ਾਨ; 9 ਘੰਟੇ ਬਿਜਲੀ ਰਹੇਗੀ ਗੁਲ
ਜਲੰਧਰ ਸ਼ਹਿਰ 'ਚ 5 ਅਕਤੂਬਰ ਯਾਨੀਕਿ ਅੱਜ ਐਤਵਾਰ ਵਾਲੇ ਦਿਨ ਬਿਜਲੀ ਵਿਭਾਗ ਵੱਲੋਂ ਮੈਨਟੇਨੈਂਸ ਕਾਰਜਾਂ ਦੇ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ 66 ਕੇਵੀ ਫੋਕਲ ਪਾਇੰਟ

Punjab News: ਜਲੰਧਰ ਸ਼ਹਿਰ ਵਿੱਚ 5 ਅਕਤੂਬਰ ਯਾਨੀਕਿ ਅੱਜ ਐਤਵਾਰ ਵਾਲੇ ਦਿਨ ਬਿਜਲੀ ਵਿਭਾਗ ਵੱਲੋਂ ਮੈਨਟੇਨੈਂਸ ਕਾਰਜਾਂ ਦੇ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ 66 ਕੇਵੀ ਫੋਕਲ ਪਾਇੰਟ ਨੰਬਰ 1 ਅਤੇ 2 ਸਬ-ਸਟੇਸ਼ਨ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਨਹੀਂ ਰਹੇਗੀ। ਇਸ ਦੌਰਾਨ ਸੀਡ ਕਾਰਪੋਰੇਸ਼ਨ, ਪਾਇਲਟ, ਡੀ-ਬਲਾਕ, ਪੰਜ ਪੀਰ, ਨਿਊ ਸ਼ੰਕਰ ਅਤੇ ਮੋਖੇ ਖੇਤਰ ਪ੍ਰਭਾਵਿਤ ਰਹਿਣਗੇ। ਮੁੱਖ ਤੌਰ 'ਤੇ ਫੋਕਲ ਪਾਇੰਟ ਇੰਡਸਟ੍ਰੀਜ਼ ਵਿੱਚ ਬਿਜਲੀ ਨਹੀਂ ਮਿਲੇਗੀ।
ਇਨ੍ਹਾਂ ਇਲਾਕਿਆਂ 'ਚ ਵੀ ਰਹੇਗੀ ਬਿਜਲੀ ਸਪਲਾਈ ਬੰਦ
ਇਸੇ ਸਮੇਂ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੰਧਾਵਾ ਮਸਾਂਦਾ ਸਬ-ਸਟੇਸ਼ਨ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਵਿੱਚ ਰੰਧਾਵਾ ਮਸਾਂਦਾ, ਉਦਯੋਗ ਨਗਰ, ਕੈਨਾਲ ਰੋਡ, ਸੰਜੇ ਗਾਂਧੀ ਨਗਰ, ਗੁਰੂ ਅਮਰ ਦਾਸ ਨਗਰ, ਦਾਦਾ ਕਾਲੋਨੀ, ਇੰਡਸਟ੍ਰੀਅਲ ਏਰੀਆ, ਸੈਨੀ ਕਾਲੋਨੀ, ਸਵਰਨ ਪਾਰਕ ਆਦਿ ਖੇਤਰ ਸ਼ਾਮਲ ਹਨ। ਬਿਜਲੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਕੰਮਕਾਜ ਪਹਿਲਾਂ ਤੋਂ ਯੋਜਨਾ ਬਧ ਕਰ ਲਵਣ ਅਤੇ ਬਿਜਲੀ ਆਉਣ ਤੱਕ ਸਾਵਧਾਨ ਰਹਿਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















