(Source: ECI/ABP News)
Gurlez Akhtar: ਇੱਕ ਮਹੀਨੇ ਦੀ ਹੋਈ ਗੁਰਲੇਜ਼ ਅਖਤਰ ਦੀ ਧੀ, ਗਾਇਕਾ ਕੇਕ ਕੱਟ ਮਨਾਈ ਖੁਸ਼ੀ, ਦੇਖੋ ਵੀਡੀਓ
Gurlez Akhtar Baby Girl: ਬੀਤੇ ਦਿਨੀਂ ਯਾਨਿ 24 ਮਾਰਚ ਨੂੰ ਗੁਰਲੇਜ਼ ਅਖਤਰ ਦੀ ਧੀ ਹੁਰਗੁਣਵੀਰ ਕੌਰ ਪੂਰੇ ਇੱਕ ਮਹੀਨੇ ਦੀ ਹੋ ਗਈ ਹੈ। ਇਸ ਮੌਕੇ ਗਾਇਕਾ ਨੇ ਕੇਕ ਕੱਟ ਕੇ ਖੁਸ਼ੀ ਮਨਾਈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ

Gurlez Akhtar Baby Girl: ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਹੀ ਸੀ। ਗਾਇਕਾ ਦੇ ਘਰ ਹਾਲ ਹੀ 'ਚ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਸੀ। ਉਸ ਦੇ ਆਉਣ ਨਾਲ ਗਾਇਕਾ ਕਾਫੀ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਖੁਸ਼ਨਸੀਬ ਹੈ ਕਿ ਉਸ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਦੇ ਨਾਲ ਨਾਲ ਉਹ ਅਕਸਰ ਆਪਣੀ ਧੀ ਦੀਆਂ ਪਿਆਰੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਅਨੁਪਮਾ ਨਾਲ ਸਾਰੇ ਰਿਸ਼ਤੇ ਤੋੜ ਕੇ ਘਰ ਛੱਡ ਗਿਆ ਅਨੁਜ, ਸਦਮੇ 'ਚ ਅਨੁਪਮਾ ਦੀ ਹਾਲਤ ਹੋਈ ਖਰਾਬ
ਬੀਤੇ ਦਿਨੀਂ ਯਾਨਿ 24 ਮਾਰਚ ਨੂੰ ਗੁਰਲੇਜ਼ ਅਖਤਰ ਦੀ ਧੀ ਹੁਰਗੁਣਵੀਰ ਕੌਰ ਪੂਰੇ ਇੱਕ ਮਹੀਨੇ ਦੀ ਹੋ ਗਈ ਹੈ। ਇਸ ਮੌਕੇ ਗਾਇਕਾ ਨੇ ਕੇਕ ਕੱਟ ਕੇ ਖੁਸ਼ੀ ਮਨਾਈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦਾ ਬੇਟਾ ਆਪਣੇ ਦਾਦਾ ਦਾਦੀ ਯਾਨਿ ਕਿ ਕੁਲਵਿੰਦਰ ਕੈਲੀ ਦੇ ਮਾਤਾ ਪਿਤਾ ਨਾਲ ਨਜ਼ਰ ਆ ਰਿਹਾ ਹੈ। ਅਖਤਰ ਦਾ ਬੇਟਾ ਕੇਕ ਕੱਟਦਾ ਹੈ ਅਤੇ ਪੂਰਾ ਪਰਿਵਾਰ ਜਸ਼ਨ 'ਚ ਡੁੱਬਿਆ ਹੋਇਆ ਨਜ਼ਰ ਆਉਂਦਾ ਹੈ। ਪਰ ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗਾਇਕਾ ਨੇ ਹਾਲੇ ਵੀ ਆਪਣੀ ਧੀ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਨਹੀਂ ਦਿਖਾਇਆ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਗੁਰਲੇਜ਼ ਅਖਤਰ ਦੀ ਪ੍ਰੈਗਨੈਂਸੀ ਦੀ ਖਬਰ ਕਦੇ ਵੀ ਮੀਡੀਆ 'ਚ ਨਹੀਂ ਆਈ ਸੀ। ਗਾਇਕਾ ਨੇ ਅਚਾਨਕ ਇਹ ਪੋਸਟ ਸ਼ੇਅਰ ਕਰ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ।
ਗੁਰਲੇਜ਼ ਅਖਤਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸਦੇ ਨਾਲ ਹੀ ਗੁਰਲੇਜ਼ ਅਖਤਰ ਹਾਲ ਹੀ 'ਚ ਕਰਨ ਔਜਲਾ ਨਾਲ ਦੋ ਸਾਲ ਬਾਅਦ ਮੁੜ ਕੋਲੈਬ ਕਰਨ ਕਰਕੇ ਵੀ ਚਰਚਾ ਵਿੱਚ ਰਹੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
