IPL Auction 2022 Best Buys: ਨੀਲਾਮੀ 'ਚ ਬਹੁਤ ਘੱਟ ਕੀਮਤ 'ਤੇ ਵਿਕਿਆ ਇਹ ਸਟਾਰ ਆਲਰਾਊਂਡਰ, ਕੀਮਤ ਦੇਖ ਕੇ ਨਹੀਂ ਹੋਵੇਗਾ ਯਕੀਨ
IPL Auction 2022: IPL 2022 ਦੀ ਮੈਗਾ ਨਿਲਾਮੀ 'ਚ ਜਿੱਥੇ ਕੁਝ ਖਿਡਾਰੀਆਂ ਨੂੰ ਉਮੀਦ ਤੋਂ ਵੱਧ ਪੈਸੇ ਮਿਲੇ, ਉੱਥੇ ਹੀ ਕਈ ਖਿਡਾਰੀ ਅਜਿਹੇ ਵੀ ਸੀ, ਜਿਨ੍ਹਾਂ ਨੂੰ ਬਹੁਤ ਸਸਤੇ ਮੁੱਲ 'ਤੇ ਖਰੀਦਿਆ ਗਿਆ।
IPL Auction 2022 Best Buys: This star all-rounder sold at very low price in mega auction, will not believe seeing price
IPL Auction 2022 Best Buys Allrounder: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੀ ਨਿਲਾਮੀ 'ਚ ਸਾਰੀਆਂ 10 ਟੀਮਾਂ ਨੇ ਆਲਰਾਊਂਡਰ ਖਿਡਾਰੀਆਂ ਨੂੰ ਖਰੀਦਣ 'ਤੇ ਜ਼ੋਰ ਦਿੱਤਾ। ਕਈ ਆਲਰਾਊਂਡਰਾਂ 'ਤੇ ਪੈਸਿਆਂ ਦੀ ਬਾਰਸ਼ ਹੋਈ। ਹਾਲਾਂਕਿ ਕੁਝ ਆਲਰਾਊਂਡਰ ਖਿਡਾਰੀ ਅਜਿਹੇ ਵੀ ਸਨ, ਜਿਨ੍ਹਾਂ ਨੂੰ ਉਮੀਦ ਮੁਤਾਬਕ ਪੈਸਾ ਨਹੀਂ ਮਿਲਿਆ। ਆਓ ਜਾਣਦੇ ਹਾਂ ਅਜਿਹੇ ਕਿਹੜੇ ਸਟਾਰ ਆਲਰਾਊਂਡਰ ਹਨ, ਜਿਨ੍ਹਾਂ ਨੂੰ ਬਹੁਤ ਸਸਤੇ ਮੁੱਲ 'ਤੇ ਖਰੀਦਿਆ ਗਿਆ।
ਸਿਰਫ਼ 50 ਲੱਖ 'ਚ ਵਿਕੇ ਦੱਖਣੀ ਅਫ਼ਰੀਕਾ ਦੇ ਡਵੇਨ ਪ੍ਰੀਟੋਰੀਅਸ
ਦੱਖਣੀ ਅਫ਼ਰੀਕਾ ਦੇ ਸਟਾਰ ਆਲਰਾਊਂਡਰ ਡਵੇਨ ਪ੍ਰੀਟੋਰੀਅਸ ਨੂੰ ਚੇਨਈ ਸੁਪਰ ਕਿੰਗਜ਼ ਨੇ ਸਿਰਫ਼ 50 ਲੱਖ ਰੁਪਏ 'ਚ ਖਰੀਦਿਆ ਹੈ। ਡਵੇਨ ਪ੍ਰੀਟੋਰੀਅਸ ਨੇ ਅਜੇ ਤੱਕ ਦੁਨੀਆਂ ਦੀ ਇਸ ਸਭ ਤੋਂ ਵੱਡੀ ਟੀ-20 ਲੀਗ 'ਚ ਆਪਣਾ ਡੈਬਿਊ ਨਹੀਂ ਕੀਤਾ ਹੈ। ਉਹ ਇਸ ਲੀਗ ਦਾ ਆਪਣਾ ਪਹਿਲਾ ਮੈਚ IPL 2022 'ਚ ਖੇਡਣਗੇ। ਡਵੇਨ ਪ੍ਰੀਟੋਰੀਅਸ ਨੇ ਦੱਖਣੀ ਅਫ਼ਰੀਕਾ ਲਈ ਹੁਣ ਤੱਕ 3 ਟੈਸਟ, 23 ਵਨਡੇ ਤੇ 22 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ।
ਬੈਨੀ ਹਾਵੇਲ ਨੂੰ ਮਿਲੇ ਸਿਰਫ਼ 40 ਲੱਖ
ਇੰਗਲੈਂਡ ਦੇ ਘਰੇਲੂ ਕ੍ਰਿਕਟ ਦੇ ਸਟਾਰ ਆਲਰਾਊਂਡਰ ਬੈਨੀ ਹਾਵੇਲ ਨੂੰ ਆਈਪੀਐਲ 2022 ਦੀ ਮੈਗਾ ਨਿਲਾਮੀ 'ਚ ਮਹਿਜ਼ 40 ਲੱਖ ਰੁਪਏ ਮਿਲੇ ਹਨ। ਉਨ੍ਹਾਂ ਨੂੰ ਪੰਜਾਬ ਕਿੰਗਜ਼ ਨੇ ਆਪਣੇ ਨਾਲ ਜੋੜਿਆ। ਹਾਵੇਲ ਨੂੰ ਉਨ੍ਹਾਂ ਦੇ ਵਿਸਫ਼ੋਟਕ ਖੇਡ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਗੇਂਦਬਾਜ਼ੀ 'ਚ ਵੀ ਮਾਹਿਰ ਹਨ।
ਮੁਹੰਮਦ ਨਬੀ ਸਿਰਫ਼ 1 ਕਰੋੜ 'ਚ ਵਿਕੇ
ਅਫ਼ਗਾਨਿਸਤਾਨ ਦੇ ਸਟਾਰ ਆਲਰਾਊਂਡਰ ਮੁਹੰਮਦ ਨਬੀ ਨੂੰ ਵੀ IPL 2022 ਦੀ ਮੈਗਾ ਨਿਲਾਮੀ 'ਚ ਵੱਡੀ ਰਕਮ ਨਹੀਂ ਮਿਲੀ। ਟੀ-20 ਇੰਟਰਨੈਸ਼ਨਲ 'ਚ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਮੁਹੰਮਦ ਨਬੀ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਸਿਰਫ਼ 1 ਕਰੋੜ 'ਚ ਖਰੀਦਿਆ ਹੈ। ਨਬੀ ਪਹਿਲੇ ਗੇੜ 'ਚ ਨਹੀਂ ਵਿਕੇ ਸਨ।
ਇਨ੍ਹਾਂ ਧਾਕੜ ਆਲਰਾਊਂਡਰਾਂ ਨੂੰ ਵੀ ਨਹੀਂ ਮਿਲੀ ਵੱਡੀ ਰਕਮ -
- ਫੈਬੀਅਨ ਐਲਨ - 75 ਲੱਖ ਰੁਪਏ ਮੁੰਬਈ ਇੰਡੀਅਨਜ਼
- ਜੇਮਸ ਨੀਸ਼ਮ - 50 ਕਰੋੜ ਰੁਪਏ ਰਾਜਸਥਾਨ ਰਾਇਲਜ਼
- ਰਿਸ਼ੀ ਧਵਨ - 50 ਲੱਖ ਪੰਜਾਬ ਕਿੰਗਜ਼
- ਲਲਿਤ ਯਾਦਵ - 65 ਲੱਖ ਰੁਪਏ ਦਿੱਲੀ ਕੈਪੀਟਲਸ
- ਕੇ ਗੌਤਮ - 90 ਲੱਖ ਰੁਪਏ ਲਖਨਊ ਸੁਪਰ ਜਾਇੰਟਸ
- ਡੈਰੇਲ ਮਿਸ਼ੇਲ - 75 ਲੱਖ ਰੁਪਏ ਰਾਜਸਥਾਨ ਰਾਇਲਜ਼
- ਵਿੱਕੀ ਓਸਵਾਲ - 20 ਲੱਖ ਰੁਪਏ ਦਿੱਲੀ ਕੈਪੀਟਲਜ਼
ਇਹ ਵੀ ਪੜ੍ਹੋ: Online Fraud: ਇੱਕ ਕੋਡ ਪਾਉਂਦੇ ਹੀ ਖਾਲੀ ਹੋ ਰਹੇ ਅਕਾਊਂਟ, SBI ਦੀ ਚਿਤਾਵਨੀ, ਪੜ੍ਹੋ ਪੂਰੀ ਰਿਪੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin