(Source: ECI/ABP News/ABP Majha)
Eating Peanut: ਭਾਰ ਘਟਾਉਣ ਤੋਂ ਲੈ ਕੇ ਡਾਇਬੀਟੀਜ਼ ਤੱਕ, ਸਰਦੀਆਂ ਵਿੱਚ ਮੂੰਗਫਲੀ ਖਾਣ ਦੇ ਇਹ ਨੇ ਗਜ਼ਬ ਦੇ ਫਾਇਦੇ
Health Tips: ਇੰਨ੍ਹੀਂ ਦਿਨੀਂ ਠੰਡ ਦੇ ਨਾਲ ਦਿਨ ਦੇ ਵੇਲੇ ਖੂਬ ਧੁੱਪ ਨਿਕਲ ਰਹੀ ਹੈ। ਜਿਸ ਕਰਕੇ ਖੁੱਲ੍ਹੀ ਧੁੱਪ ਵਿੱਚ ਬੈਠ ਕੇ ਮੂੰਗਫਲੀ ਖਾਣ ਦਾ ਆਪਣਾ ਹੀ ਆਨੰਦ ਹੁੰਦਾ ਹੈ। ਮੂੰਗਫਲੀ ਨਾ ਸਿਰਫ ਟਾਈਮ ਪਾਸ ਸਨੈਕਸ ਪ੍ਰਦਾਨ ਕਰਦੀ ਹੈ ਬਲਕਿ ਸਿਹਤ
Eating Peanut: ਸਰਦੀਆਂ ਦੀ ਰੁੱਤ ਆਪਣੇ ਨਾਲ ਠੰਡ ਲੈ ਕੇ ਆਉਂਦੀ ਹੈ। ਜਿਸ ਕਰਕੇ ਲੋਕ ਸਰੀਰ ਵਿੱਚ ਗਰਮੀ ਰੱਖਣ ਦੇ ਲਈ ਖੂਬ ਖਾਉਂਦੇ ਹਨ। ਠੰਡੇ ਮੌਸਮ ਦੇ ਵਿੱਚ ਸੁੱਕੇ ਮੇਵੇ ਖਾਏ ਜਾ ਸਕਦੇ ਨੇ, ਜੋ ਕਿ ਸਰੀਰ ਨੂੰ ਗਰਮੀ ਪ੍ਰਦਾਨ ਕਰਦੇ ਹਨ। ਸਰਦੀਆਂ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਮੂੰਗਫਲੀ (Peanut) ਜਿਸ ਨੂੰ ਹਰ ਆਮ ਆਦਮੀ ਬਹੁਤ ਹੀ ਆਰਾਮ ਦੇ ਨਾਲ ਖਰੀਦ ਸਕਦਾ ਹੈ। ਇੰਨ੍ਹੀਂ ਦਿਨੀਂ ਠੰਡ ਦੇ ਨਾਲ ਦਿਨ ਦੇ ਵੇਲੇ ਖੂਬ ਧੁੱਪ ਨਿਕਲ ਰਹੀ ਹੈ। ਜਿਸ ਕਰਕੇ ਖੁੱਲ੍ਹੀ ਧੁੱਪ ਵਿੱਚ ਬੈਠ ਕੇ ਮੂੰਗਫਲੀ ਖਾਣ ਦਾ ਆਪਣਾ ਹੀ ਆਨੰਦ ਹੁੰਦਾ ਹੈ। ਮੂੰਗਫਲੀ ਨਾ ਸਿਰਫ ਟਾਈਮ ਪਾਸ ਸਨੈਕਸ ਪ੍ਰਦਾਨ ਕਰਦੀ ਹੈ ਬਲਕਿ ਸਿਹਤ ਦਾ ਵੀ ਖਾਸ ਧਿਆਨ ਰੱਖਦੀ ਹੈ। ਪ੍ਰੋਟੀਨ ਅਤੇ ਫਾਈਬਰ ਦੀ ਲੋੜੀਂਦੀ ਮਾਤਰਾ ਦੇ ਨਾਲ-ਨਾਲ ਮੂੰਗਫਲੀ ਵਿੱਚ ਪੌਲੀਫੇਨੌਲ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ। ਜੋ ਕਿ ਭਾਰ ਘਟਾਉਣ ਤੋਂ ਲੈ ਕੇ ਡਾਇਬੀਟੀਜ਼ ਤੱਕ ਹਰ ਚੀਜ਼ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਮੂੰਗਫਲੀ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਵਜ਼ਨ ਘਟਾਉਣਾ- ਬਹੁਤ ਘੱਟ ਲੋਕ ਜਾਣਦੇ ਹਨ ਕਿ ਮੂੰਗਫਲੀ ਦੇ ਸੁਆਦ ਨਾਲ ਤੁਹਾਡਾ ਪਸੰਦੀਦਾ ਟਾਈਮ ਪਾਸ ਸਨੈਕ ਵੀ ਤੁਹਾਡੇ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਦਰਅਸਲ, ਮੂੰਗਫਲੀ ਖਾਣ ਨਾਲ ਵਿਅਕਤੀ ਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਕਾਰਨ ਵਿਅਕਤੀ ਘੱਟ ਮਾਤਰਾ 'ਚ ਖਾਣਾ ਖਾਂਦਾ ਹੈ। ਜੋ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਮੂੰਗਫਲੀ ਵਿੱਚ ਮੌਜੂਦ ਸਿਹਤਮੰਦ ਮੋਨੋਅਨਸੈਚੁਰੇਟਿਡ ਫੈਟ ਹਾਰਮੋਨਸ ਨੂੰ ਉਤੇਜਿਤ ਕਰਕੇ ਭੁੱਖ ਨੂੰ ਸੰਤੁਸ਼ਟ ਕਰਨ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਵਿਅਕਤੀ ਦਾ ਭਾਰ ਨਹੀਂ ਵਧਦਾ।
ਜ਼ੁਕਾਮ ਅਤੇ ਖੰਘ- ਮੂੰਗਫਲੀ ਦਾ ਸੇਵਨ ਕਰਨ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ। ਮੂੰਗਫਲੀ ਦੇ ਗਰਮ ਗੁਣ ਹੋਣ ਕਾਰਨ ਇਹ ਸਰਦੀਆਂ ਵਿੱਚ ਤੁਹਾਡੇ ਸਰੀਰ ਨੂੰ ਗਰਮ ਰੱਖ ਕੇ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਜਲਦੀ ਰਾਹਤ ਦਿਵਾ ਸਕਦੀ ਹੈ।
ਬੱਚਿਆਂ ਦਾ ਵਿਕਾਸ- ਮੂੰਗਫਲੀ ਵਿੱਚ ਮੌਜੂਦ ਪ੍ਰੋਟੀਨ ਮਾਸਪੇਸ਼ੀਆਂ ਦਾ ਸਮਰਥਨ ਕਰਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਪ੍ਰੋਟੀਨ ਸਰੀਰਕ ਗਤੀਵਿਧੀ ਤੋਂ ਬਾਅਦ ਰਿਕਵਰੀ ਵਿੱਚ ਮਦਦ ਕਰਕੇ ਸਰੀਰਕ ਵਿਕਾਸ ਵਿੱਚ ਸੁਧਾਰ ਕਰਦਾ ਹੈ।
ਸ਼ੂਗਰ- ਮੂੰਗਫਲੀ ਦਾ ਸੇਵਨ ਸ਼ੂਗਰ ਵਿਚ ਵੀ ਫਾਇਦੇਮੰਦ ਹੋ ਸਕਦਾ ਹੈ। ਮੂੰਗਫਲੀ 'ਚ ਮੌਜੂਦ ਮਿਨਰਲਸ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੇ ਹਨ। ਇਕ ਅਧਿਐਨ ਮੁਤਾਬਕ ਮੂੰਗਫਲੀ ਦੇ ਸੇਵਨ ਨਾਲ ਸ਼ੂਗਰ ਦੇ ਖਤਰੇ ਨੂੰ 21 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਸਿਹਤਮੰਦ ਚਮੜੀ- ਮੂੰਗਫਲੀ 'ਚ ਮੌਜੂਦ ਵਿਟਾਮਿਨ ਬੀ3 ਅਤੇ ਨਿਆਸੀਨ ਚਮੜੀ ਨੂੰ ਝੁਰੜੀਆਂ, ਫਾਈਨ ਲਾਈਨਾਂ ਅਤੇ ਹਾਈਪਰਪਿਗਮੈਂਟਡ ਦਾਗ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਸੀਮਤ ਮਾਤਰਾ ਵਿੱਚ ਮੂੰਗਫਲੀ ਦਾ ਨਿਯਮਤ ਸੇਵਨ ਕਰਨ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਸਰਦੀਆਂ ਵਿੱਚ ਆਪਣੀ ਚਮੜੀ ਨੂੰ ਫਟਣ ਤੋਂ ਬਚਾਉਣ ਲਈ ਮੂੰਗਫਲੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਹੋਰ ਪੜ੍ਹੋ : ਖਾਲੀ ਪੇਟ ਕੋਸਾ ਪਾਣੀ ਪੀਣ ਦੇ ਇਹ ਨੇ ਗਜ਼ਬ ਦੇ ਫਾਇਦੇ, ਹਫਤੇ 'ਚ ਨਜ਼ਰ ਆਵੇਗਾ ਅਸਰ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )