ਪੜਚੋਲ ਕਰੋ

ਪ੍ਰਧਾਨ ਮੰਤਰੀ ਮੋਦੀ ਲਈ ਖਰੀਦੀ 12 ਕਰੋੜੀ ਮਰਸਿਡੀਜ਼ ਬਾਰੇ ਸਰਕਾਰ ਨੇ ਦਿੱਤੀ ਸਫਾਈ, ਇਸ ਕਰਕੇ ਬਦਲੀ ਕਾਰ...

ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਖਾਸ ਕਾਰ ਨੂੰ ਵਰਤਣ ਦੀ ਤਰਜੀਹ ਨਹੀਂ ਦਿੱਤੀ ਜਦੋਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੀਤੇ ਵਿੱਚ ਰੇਂਜ ਰੋਵਰ ਵਰਤਦੇ ਰਹੇ ਹਨ, ਜੋ ਉਸ ਵੇਲੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਲਈ ਖਰੀਦੀਆਂ ਗਈਆਂ ਸਨ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖਰੀਦੀ 12 ਕਰੋੜੀ ਮਰਸਿਡੀਜ਼ ਮੇਅਬੈਕ ਬਾਰੇ ਛਿੜੀ ਚਰਚਾ ਮਗਰੋਂ ਸਰਕਾਰ ਨੇ ਸਫਾਈ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਨਵੀਂ ਕਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਫ਼ਰੀ ’ਚ ਕੋਈ ਅਪਗ੍ਰੇਡੇਸ਼ਨ ਨਹੀਂ ਬਲਕਿ ਰੁਟੀਨ ਤਬਦੀਲੀ ਹੈ ਕਿਉਂਕਿ ਬੀਐਮਡਬਲਿਊ ਨੇ ਪ੍ਰਧਾਨ ਮੰਤਰੀ ਲਈ ਵਰਤੇ ਜਾਂਦੇ ਵਾਹਨਾਂ ਦੇ ਮਾਡਲ ਬਣਾਉਣੇ ਬੰਦ ਕਰ ਦਿੱਤੇ ਹਨ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ 'ਚ ਹੁਣ ਇੱਕ ਨਵੀਂ ਕਾਰ ਸ਼ਾਮਲ ਹੋ ਗਈ ਹੈ। ਇਹ ਕਾਰ Mercedes-Maybach S 650 Guard ਹੈ। ਇਹ ਬਹੁਤ ਸੁਰੱਖਿਅਤ ਕਾਰ ਹੈ। ਰਿਪੋਰਟਾਂ ਮੁਤਾਬਕ ਨਾ ਤਾਂ ਕਾਰ 'ਤੇ ਗੋਲੀ ਦਾ ਕੋਈ ਅਸਰ ਹੁੰਦਾ ਹੈ ਤੇ ਨਾ ਹੀ ਬੰਬ ਧਮਾਕੇ ਦਾ। ਚਰਚਾ ਹੈ ਕਿ ਇਸ ਨੂੰ ਪੀਐਮ ਮੋਦੀ ਦੇ ਦੌਰੇ ਦੌਰਾਨ ਸੁਰੱਖਿਆ ਨੂੰ ਹੋਰ ਵਧਾਉਣ ਲਈ ਲਿਆਂਦਾ ਗਿਆ ਹੈ।

ਇਸ ਕਾਰ ਬਾਰੇ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਚੱਲ ਰਹੀ ਹੈ। ਇਸ ਲਈ ਹੁਣ ਸਰਕਾਰ ਨੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਅਧਿਕਾਰਤ ਸੂਤਰ ਨੇ ਕਿਹਾ, ‘‘ਇਨ੍ਹਾਂ ਕਾਰਾਂ ਦੀ ਕੀਮਤ ਮੀਡੀਆ ਵਿੱਚ ਚੱਲ ਰਹੀ ਚੁੰਝ-ਚਰਚਾ ਨਾਲੋਂ ਕਿਤੇ ਘੱਟ ਹੈ। ਮੀਡੀਆ ਨੇ ਜਿਹੜੀ ਕੀਮਤ ਦਾ ਹਵਾਲਾ ਦਿੱਤਾ ਹੈ, ਉਸ ਤੋਂ ਇਨ੍ਹਾਂ ਦੀ ਕੀਮਤ ਇੱਕ ਤਿਹਾਈ ਹੈ।’’

ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ਵਿੱਚ ਮੇਅਬੈਕ ਕਾਰ ਦੀ ਕੀਮਤ 12 ਕਰੋੜ ਤੋਂ ਵੱਧ ਦੱਸੀ ਗਈ ਹੈ। ਸੂਤਰਾਂ ਨੇ ਕਿਹਾ ਕਿ ਐਸਪੀਜੀ ਸੁਰੱਖਿਆ ਤਹਿਤ ਕਿਸੇ ਵੀਆਈਪੀ ਦੇ ਸੁਰੱਖਿਆ ਅਮਲੇ ਵਿੱਚ ਤਾਇਨਾਤ ਵਾਹਨਾਂ ਨੂੰ ਛੇ ਸਾਲਾਂ ਮਗਰੋਂ ਬਦਲਣ ਦਾ ਨੇਮ ਹੈ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਪੁਰਾਣੀਆਂ ਕਾਰਾਂ ਨੂੰ 8 ਸਾਲਾਂ ਤੱਕ ਵਰਤਿਆ ਗਿਆ। ਆਡਿਟ ਦੌਰਾਨ ਇਸ ਤੱਥ ਨੂੰ ਲੈ ਕੇ ਵੱਡਾ ਇਤਰਾਜ਼ ਜਤਾਇਆ ਗਿਆ ਤੇ ਕਿਹਾ ਗਿਆ ਕਿ ਇਹ ਵੀਆਈਪੀ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਖਾਸ ਕਾਰ ਨੂੰ ਵਰਤਣ ਦੀ ਤਰਜੀਹ ਨਹੀਂ ਦਿੱਤੀ ਜਦੋਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੀਤੇ ਵਿੱਚ ਰੇਂਜ ਰੋਵਰ ਵਰਤਦੇ ਰਹੇ ਹਨ, ਜੋ ਉਸ ਵੇਲੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਲਈ ਖਰੀਦੀਆਂ ਗਈਆਂ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਬੀਤੇ ਵਿੱਚ ਬੀਐਮਡਬਲਿਊ ਵੱਲੋਂ ਨਿਰਮਤ ਕਾਰਾਂ ਵੀ ਵਰਤਦੇ ਰਹੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਵਾਹਨਾਂ ਦੀ ਖਰੀਦ ਕਿਸੇ ਵੀਆਈਪੀ ਨੂੰ ਦਰਪੇਸ਼ ਖ਼ਤਰੇ ਤੇ ਉਸ ਦੀ ਸੁਰੱਖਿਆ ਦੇ ਲਿਹਾਜ਼ ਤੋਂ ਕੀਤੀ ਜਾਂਦੀ ਹੈ। ਇਹ ਫੈਸਲਾ ਐਸਪੀਜੀ ਵੱਲੋਂ ਖੁ਼ਦ ਲਿਆ ਜਾਂਦਾ ਹੈ ਤੇ ਇਸ ਵਿੱਚ ਸੁਰੱਖਿਆ ਲੈਣ ਵਾਲੇ ਸਬੰਧਤ ਵਿਅਕਤੀ ਦਾ ਕੋਈ ਦਖ਼ਲ ਨਹੀਂ ਹੁੰਦਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ

ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ

CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼

GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
Advertisement
ABP Premium

ਵੀਡੀਓਜ਼

ਦਿੱਲੀ 'ਚ ਕਿਉਂ ਘੁੰਮ ਰਹੀਆਂ ਪੰਜਾਬ  ਦੀਆਂ ਗੱਡੀਆਂ?  ਰਵਨੀਤ ਬਿੱਟੂ ਨੇ ਕੀਤਾ ਵੱਡਾ ਖ਼ੁਲਾਸਾਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ  ਵਰਕਿੰਗ ਕਮੇਟੀ ਮੀਟਿੰਗBJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!ਸੈਂਕੜੇ ਕਿਸਾਨਾਂ ਦੇ ਟਰੈਕਟਰਾਂ ਦਾ ਕਾਫਲਾ ਸ਼ੰਭੂ ਲਈ ਰਵਾਨਾ! ਜਿੱਤੇਗਾ ਕਿਸਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
CM ਹਾਊਸ 'ਤੇ ਰੇਡ ਦੌਰਾਨ ਭਗੰਵਤ ਮਾਨ ਦਾ ਵੱਡਾ ਬਿਆਨ, ਕਿਹਾ- BJP ਸ਼ਰ੍ਹੇਆਮ ਪੈਸੇ ਵੰਡ ਰਹੀ, EC ਕਰ ਰਿਹਾ ਪੰਜਾਬੀਆਂ ਨੂੰ ਬਦਨਾਮ

Punjab News: ਪੰਜਾਬ ਦੇ ਅਧਿਆਪਕ ਜਾਣਗੇ ਫਿਨਲੈਂਡ ‘ਚ ਸਿਖਲਾਈ ਲੈਣ, ਚੋਣ ਪ੍ਰਕਿਰਿਆ ਹੋਈ ਸ਼ੁਰੂ

ਭਾਜਪਾ ਤੇ ਕਾਂਗਰਸ 'ਚ ਹੋਇਆ ਅਨੈਤਿਕ ਗਠਜੋੜ, ਕਾਂਗਰਸੀ ਕੌਂਸਲਰਾਂ ਨੇ ਕੀਤੀ ਕਰਾਸ ਵੋਟਿੰਗ, ਆਪ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਹੋਰ ਕੀ ਕੁਝ ਕਿਹਾ ?

ਭਲਕੇ ਪੇਸ਼ ਕੀਤਾ ਜਾਏਗਾ Economic Survey, ਪਤਾ ਚੱਲੇਗਾ ਦੇਸ਼ ਦੀ ਅਰਥ ਵਿਵਸਥਾ ਦਾ ਕੀ ਹੈ ਹਾਲ?

Embed widget