Health News: ਬਹੁਤੇ ਲੋਕ ਨਹੀਂ ਜਾਣਦੇ ਚੌਲ ਨਾਲ ਦਹੀਂ, ਤਰਬੂਜ ਨਾਲ ਗੁੜ, ਖਜੂਰ ਨਾਲ ਦੁੱਧ ਤੇ ਕੇਲੇ ਨਾਲ ਇਲਾਇਚੀ ਖਾਣ ਦਾ ਰਾਜ
Combinations for Health: ਇਸ ਤੋਂ ਇਲਾਵਾ ਕਈ ਲੋਕ ਜੀਰੇ ਤੇ ਧਨੀਏ ਦਾ ਪਾਣੀ ਵੀ ਪੀਂਦੇ ਹਨ। ਕੁਝ ਭੋਜਨਾਂ ਨੂੰ ਵੱਖ-ਵੱਖ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਦਕਿ ਕੁਝ ਭੋਜਨ ਇਕੱਠੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
Best Food Combinations for Health: ਸਿਹਤਮੰਦ ਰਹਿਣ ਲਈ, ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ। ਅਸੀਂ ਕੁਝ ਸੁੱਕੇ ਮੇਵੇ ਖਾਂਦੇ ਹਾਂ ਤੇ ਫਲ-ਸਬਜ਼ੀਆਂ ਦਾ ਸੇਵਨ ਕਰਦੇ ਹਾਂ। ਇਸ ਤੋਂ ਇਲਾਵਾ ਕਈ ਲੋਕ ਜੀਰੇ ਤੇ ਧਨੀਏ ਦਾ ਪਾਣੀ ਵੀ ਪੀਂਦੇ ਹਨ। ਕੁਝ ਭੋਜਨਾਂ ਨੂੰ ਵੱਖ-ਵੱਖ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਦਕਿ ਕੁਝ ਭੋਜਨ ਇਕੱਠੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਦਰਅਸਲ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇਕੱਠੇ ਖਾਣ ਨਾਲ ਸਰੀਰ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ। ਕੁਝ ਫੂਡ ਕੰਬੀਨੇਸ਼ਨ ਅਜਿਹੇ ਹਨ ਜਿਨ੍ਹਾਂ ਨੂੰ ਖਾਣ 'ਤੇ ਸਰੀਰ ਨੂੰ ਕਾਫੀ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ...
1. ਚੌਲ ਤੇ ਦਹੀਂ
ਸਿਹਤ ਮਾਹਿਰਾਂ ਦਾ ਕਹਿਣਾ ਹੈ, 'ਚਾਵਲ ਤੇ ਦਹੀਂ ਦਾ ਸੁਮੇਲ ਅੰਮ੍ਰਿਤ ਵਰਗਾ ਹੁੰਦਾ ਹੈ। ਚੌਲ ਤੇ ਦਹੀਂ ਇਕੱਠੇ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਚਾਵਲ ਤੇ ਦਹੀਂ ਦਾ ਮਿਸ਼ਰਣ ਦਸਤ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਤੁਸੀਂ ਚਾਵਲ ਤੇ ਦਹੀਂ ਨੂੰ ਮਿਲਾ ਕੇ ਖਾ ਸਕਦੇ ਹੋ। ਚਾਵਲ ਤੇ ਦਹੀਂ ਨੂੰ ਮਿਲਾ ਕੇ ਖਾਣ ਨਾਲ ਸਰੀਰ ਇਸ ਦੇ ਪੋਸ਼ਕ ਤੱਤਾਂ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ।
2. ਤਰਬੂਜ ਤੇ ਗੁੜ
ਅਕਸਰ ਕਿਹਾ ਜਾਂਦਾ ਹੈ ਕਿ ਤਰਬੂਜ ਨਾਲ ਕੋਈ ਹੋਰ ਭੋਜਨ ਨਹੀਂ ਖਾਣਾ ਚਾਹੀਦਾ। ਖਾਸ ਕਰਕੇ ਤਰਬੂਜ ਨੂੰ ਪਾਣੀ ਨਾਲ ਖਾਣ ਦੀ ਮਨਾਹੀ ਹੈ ਪਰ ਤਰਬੂਜ ਤੇ ਗੁੜ ਦਾ ਮਿਸ਼ਰਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤਰਬੂਜ ਤੇ ਗੁੜ ਇਕੱਠੇ ਖਾਣ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਪਾਣੀ ਦੀ ਪੂਰਤੀ ਵੀ ਹੁੰਦੀ ਹੈ। ਗਰਮੀਆਂ ਵਿੱਚ ਤੁਸੀਂ ਤਰਬੂਜ ਤੇ ਗੁੜ ਨੂੰ ਇਕੱਠੇ ਲੈ ਸਕਦੇ ਹੋ।
3. ਖਜੂਰ ਤੇ ਦੁੱਧ
ਜੇਕਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਭਾਰ ਨਹੀਂ ਵਧ ਰਿਹਾ ਤਾਂ ਇਹ ਮਿਸ਼ਰਨ ਤੁਹਾਡੇ ਲਈ ਚੰਗਾ ਸਾਬਤ ਹੋ ਸਕਦਾ ਹੈ। ਖਜੂਰ ਤੇ ਦੁੱਧ ਇਕੱਠੇ ਖਾਣ ਨਾਲ ਸਰੀਰ ਨੂੰ ਲੋੜੀਂਦੀ ਕੈਲੋਰੀ, ਪ੍ਰੋਟੀਨ ਤੇ ਹੈਲਦੀ ਫੈਟ ਮਿਲਦੀ ਹੈ। ਇਸ ਕਾਰਨ ਮਾਸਪੇਸ਼ੀਆਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਤੇ ਭਾਰ ਵੀ ਵਧਣ ਲੱਗਦਾ ਹੈ। ਇਸ ਲਈ ਇੱਕ ਗਲਾਸ ਦੁੱਧ 'ਚ 2-3 ਖਜੂਰ ਮਿਲਾ ਕੇ ਉਬਾਲ ਲਓ। ਹੁਣ ਇਸ ਦੁੱਧ ਨੂੰ ਛਾਣ ਕੇ ਪੀਓ। ਤੁਸੀਂ ਚਾਹੋ ਤਾਂ ਖਜੂਰ ਚਬਾ ਕੇ ਵੀ ਖਾ ਸਕਦੇ ਹੋ।
4. ਕੇਲਾ ਤੇ ਇਲਾਇਚੀ
ਕੇਲਾ ਤੇ ਇਲਾਇਚੀ ਦਾ ਮਿਸ਼ਰਨ ਸਿਹਤ ਲਈ ਬਹੁਤ ਵਧੀਆ ਸਾਬਤ ਹੁੰਦਾ ਹੈ। ਕੇਲਾ ਤੇ ਇਲਾਇਚੀ ਇਕੱਠੇ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕੇਲਾ ਤੇ ਇਲਾਇਚੀ ਖਾਣ ਨਾਲ ਬਦਹਜ਼ਮੀ ਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਤੁਸੀਂ ਕੇਲੇ ਨਾਲ ਇਲਾਇਚੀ ਦਾ ਸੇਵਨ ਕਰਦੇ ਹੋ, ਤਾਂ ਸਰੀਰ ਇਸ ਦੇ ਪੋਸ਼ਕ ਤੱਤਾਂ ਨੂੰ ਆਸਾਨੀ ਨਾਲ ਜਜ਼ਬ ਕਰ ਲੈਂਦਾ ਹੈ।
5. ਤਰਬੂਜ ਤੇ ਖੰਡ
ਤੁਸੀਂ ਚਾਹੋ ਤਾਂ ਖਰਬੂਜੇ ਦੇ ਨਾਲ ਚੀਨੀ ਦਾ ਸੇਵਨ ਵੀ ਕਰ ਸਕਦੇ ਹੋ। ਸਿਹਤ ਮਾਹਿਰਾਂ ਅਨੁਸਾਰ ਤਰਬੂਜ ਤੇ ਚੀਨੀ ਦਾ ਮਿਸ਼ਰਣ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਅਜਿਹੇ 'ਚ ਤੁਸੀਂ ਖਰਬੂਜੇ 'ਚ ਚੀਨੀ ਮਿਲਾ ਕੇ ਖਾ ਸਕਦੇ ਹੋ। ਇਸ ਨਾਲ ਸਰੀਰ ਹਾਈਡ੍ਰੇਟ ਰਹੇਗਾ ਤੇ ਤੁਸੀਂ ਊਰਜਾਵਾਨ ਰਹੋਗੇ।
Check out below Health Tools-
Calculate Your Body Mass Index ( BMI )