ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab News: ਕਿਸਾਨਾਂ ਲਈ ਖ਼ੁਸ਼ਖ਼ਬਰੀ ! ਸਰਕਾਰ ਦੇ ਰਹੀ ਹੈ ਲੱਖਾਂ ਦੀ ਸਬਸਿਡੀ, 20 ਜੁਲਾਈ ਤੱਕ ਕਰ ਦਿਓ ਅਪਲਾਈ

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਵਿਭਾਗ ਦੇ ਪੋਰਟਲ agrimachinerypb.com ਉਤੇ 20 ਜੁਲਾਈ, 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Punjab NewsL ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਸੂਬੇ ਵਿੱਚ ਖੇਤੀ ਵਿਭਿੰਨਤਾ ਅਤੇ ਖੇਤੀ-ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਵਾਸਤੇ ਕੀਤੇ ਜਾ ਰਹੇ ਯਤਨਾਂ ਤਹਿਤ ਖੇਤੀਬਾੜੀ ਵਿਭਾਗ ਸੂਬੇ ਦੇ ਕਿਸਾਨਾਂ ਨੂੰ ਰਿਆਇਤੀ ਦਰਾਂ 'ਤੇ ਅਤਿ-ਆਧੁਨਿਕ ਖੇਤੀ-ਮਸ਼ੀਨਰੀ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਨੂੰ ਹੁਲਾਰਾ ਦੇਣ ਲਈ ਰਣਨੀਤੀ 'ਤੇ ਕੰਮ ਕਰ ਰਿਹਾ ਹੈ।।

20 ਜੁਲਾਈ ਤੱਕ ਕਿਸਾਨ ਕਰ ਸਕਦੇ ਨੇ ਅਪਲਾਈ

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਬ ਮਿਸ਼ਨ ਆਨ ਐਗਰੀਕਲਚਰਲ ਮਕੈਨਾਈਜ਼ੇਸ਼ਨ (ਸਮੈਮ) ਸਕੀਮ ਤਹਿਤ ਕਿਸਾਨਾਂ ਤੋਂ ਵੱਖ-ਵੱਖ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਾ ਲਾਭ ਲੈਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ 20 ਜੁਲਾਈ, 2023 ਤੱਕ ਅਪਲਾਈ ਕਰਨ ਦੀ ਅਪੀਲ ਕੀਤੀ ਹੈ।

ਕਿਹੜੇ ਸੰਦਾਂ ਉੱਤੇ ਦਿੱਤੀ ਜਾ ਰਹੀ ਹੈ ਸਬਸਿਡੀ

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਵਿਭਾਗ ਦੇ ਪੋਰਟਲ agrimachinerypb.com ਉਤੇ 20 ਜੁਲਾਈ, 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਹ ਸਬਸਿਡੀ ਪੈਡੀ ਟਰਾਂਸਪਲਾਂਟਰਜ਼, ਡੀ.ਐਸ.ਆਰ. ਡਰਿੱਲ, ਪੋਟੈਟੋ ਪਲਾਂਟਰ (ਆਟੋਮੈਟਿਕ/ਸੈਮੀ-ਆਟੋਮੈਟਿਕ), ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਪੀ.ਟੀ.ਓ. ਆਪਰੇਟਿਡ ਬੰਡ ਫੋਰਮਰ, ਆਇਲ ਮਿੱਲ, ਮਿੰਨੀ ਪ੍ਰੋਸੈਸਿੰਗ ਪਲਾਂਟ ਅਤੇ ਨਰਸਰੀ ਸੀਡਰ ਉਤੇ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ-ਫਰੀ ਨੰਬਰ 1800-180-1551 ਉਤੇ ਸੰਪਰਕ ਕਰ ਸਕਦੇ ਹਨ ਜਾਂ ਆਪੋ-ਆਪਣੇ ਜ਼ਿਲ੍ਹਿਆਂ ਦੇ ਖੇਤੀਬਾੜੀ ਦਫ਼ਤਰਾਂ ਵਿੱਚ ਜਾ ਕੇ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਕਿਸਾਨਾਂ ਦੇ ਖੇਤੀ ਖਰਚੇ ਘਟਣਗੇ ਅਤੇ ਮਸ਼ੀਨ ਆਧਾਰਤ ਖੇਤੀ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀ ਸੈਕਟਰ ਵਿੱਚ ਪਾਣੀ ਦੀ ਬੱਚਤ ਸਬੰਧੀ ਤਕਨੀਕਾਂ, ਫ਼ਸਲੀ ਵਿਭਿੰਨਤਾ ਅਤੇ ਐੱਮ.ਐੱਸ.ਐੱਮ.ਈਜ਼ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਕਾਫ਼ੀ ਮਦਦ ਮਿਲੇਗੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਮੁਕੰਮਲ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
Advertisement
ABP Premium

ਵੀਡੀਓਜ਼

Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|Bhagwant Mann| ਡਿਉਟੀ 'ਤੇ ਸ਼ਹੀਦ ਹੋਇਆ ਜਵਾਨ, ਸੀਐਮ ਮਾਨ ਨੇ ਪਰਿਵਾਰ ਨੂੰ ਸੋਂਪਿਆ 1 ਕਰੋੜ ਦਾ ਚੈੱਕ‘dunki’ route| ਟਰੰਪ ਦੀ ਸਖ਼ਤੀ ਮਗਰੋਂ ਵੀ ਨਹੀਂ ਰੁਕ ਰਹੀ ਡੰਕੀ, 24 ਸਾਲਾ ਨੌਜਵਾਨ ਦੀ ਮੌਤ|US Deport Indian|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਕਾਰ ਹਾਦਸੇ 'ਚ ਟੁੱਟ ਗਈਆਂ ਹੱਡੀਆਂ , ਪਰ ਜੁੜ ਗਏ ਦਿਲ, ਵਾਇਰਲ ਹੋ ਰਹੀ ਇੱਕ ਅਨੋਖੀ ਪ੍ਰੇਮ ਕਹਾਣੀ, ਪੜ੍ਹੋ ਦਿਲਚਸਪ ਕਿੱਸਾ
ਕਾਰ ਹਾਦਸੇ 'ਚ ਟੁੱਟ ਗਈਆਂ ਹੱਡੀਆਂ , ਪਰ ਜੁੜ ਗਏ ਦਿਲ, ਵਾਇਰਲ ਹੋ ਰਹੀ ਇੱਕ ਅਨੋਖੀ ਪ੍ਰੇਮ ਕਹਾਣੀ, ਪੜ੍ਹੋ ਦਿਲਚਸਪ ਕਿੱਸਾ
Punjab News: ਦਿੱਲੀ ਤੋਂ ਬੀਜੇਪੀ ਦੀ ਪੰਜਾਬ 'ਤੇ ਅੱਖ! 'ਆਪ' ਦਾ ਬਿਸਤਰਾ ਗੋਲ ਕਰਨ ਲਈ ਖੇਡ ਰਹੀ 'ਮਾਸਟਰ ਸਟ੍ਰੋਕ'
Punjab News: ਦਿੱਲੀ ਤੋਂ ਬੀਜੇਪੀ ਦੀ ਪੰਜਾਬ 'ਤੇ ਅੱਖ! 'ਆਪ' ਦਾ ਬਿਸਤਰਾ ਗੋਲ ਕਰਨ ਲਈ ਖੇਡ ਰਹੀ 'ਮਾਸਟਰ ਸਟ੍ਰੋਕ'
IND vs PAK: ਟੁਕ-ਟੁਕ ਖੇਡਦੀ ਆਲ ਆਊਟ ਹੋਈ ਪਾਕਿਸਤਾਨੀ ਟੀਮ, ਭਾਰਤ ਨੂੰ ਜਿੱਤ ਲਈ 242 ਦੌੜਾਂ ਦਾ ਮਿਲਿਆ ਟੀਚਾ
IND vs PAK: ਟੁਕ-ਟੁਕ ਖੇਡਦੀ ਆਲ ਆਊਟ ਹੋਈ ਪਾਕਿਸਤਾਨੀ ਟੀਮ, ਭਾਰਤ ਨੂੰ ਜਿੱਤ ਲਈ 242 ਦੌੜਾਂ ਦਾ ਮਿਲਿਆ ਟੀਚਾ
Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ
Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ
Embed widget