(Source: ECI/ABP News)
Job opportunity-ਵਿਦੇਸ਼ ਜਾ ਕੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਵੱਡੀ ਖਬਰ, ਸਰਕਾਰ ਨੇ ਮੰਗੀਆਂ ਅਰਜ਼ੀਆਂ
Job opportunity- ਵਿਦੇਸ਼ ਵਿਚ ਜਾ ਕੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਚੰਗਾ ਮੌਕਾ ਹੈ। ਚੁਣੇ ਗਏ ਕਰਮਚਾਰੀਆਂ ਨੂੰ 1,37,000 ਰੁਪਏ ਦੀ ਮਾਸਿਕ ਤਨਖਾਹ ਉਤੇ ਦੋ ਸਾਲਾਂ ਲਈ ਇਜ਼ਰਾਈਲ ਭੇਜਿਆ ਜਾਵੇਗਾ।

Job opportunity- ਵਿਦੇਸ਼ ਵਿਚ ਜਾ ਕੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਚੰਗਾ ਮੌਕਾ ਹੈ। ਭਾਰਤ ਅਤੇ ਇਜ਼ਰਾਈਲ ਵਿਚਾਲੇ ਹੋਏ ਸਮਝੌਤੇ ਤਹਿਤ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਵਿੱਚ ਰੋਜ਼ਗਾਰ ਸੰਗਮ ਪੋਰਟਲ ਉਤੇ ਚਾਰ ਪ੍ਰਮੁੱਖ ਟਰੇਡਾਂ ਫੇਮ ਵਰਕ/ਸ਼ਟਰਿੰਗ ਕਾਰਪੇਂਟਰ, ਆਇਰਨ ਵੈਲਡਿੰਗ, ਸਿਰੇਮਿਕ ਟਾਇਲ ਅਤੇ ਪਲਾਸਟਰਿੰਗ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।
ਚੁਣੇ ਗਏ ਕਰਮਚਾਰੀਆਂ ਨੂੰ 1,37,000 ਰੁਪਏ ਦੀ ਮਾਸਿਕ ਤਨਖਾਹ ਉਤੇ ਦੋ ਸਾਲਾਂ ਲਈ ਇਜ਼ਰਾਈਲ ਭੇਜਿਆ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਵਧੇਂਦਰ ਵਰਮਾ ਦਾ ਕਹਿਣਾ ਹੈ ਕਿ 25 ਤੋਂ 45 ਸਾਲ ਦੀ ਉਮਰ ਦੇ ਕਾਮੇ ਇਜ਼ਰਾਈਲ ਜਾਣ ਲਈ ਅਪਲਾਈ ਕਰ ਸਕਦੇ ਹਨ।
ਬਿਨੈਕਾਰ ਕੋਲ ਤਿੰਨ ਸਾਲਾਂ ਦੀ ਵੈਧਤਾ ਵਾਲਾ ਪਾਸਪੋਰਟ ਹੋਣਾ ਚਾਹੀਦਾ ਹੈ ਅਤੇ ਸਬੰਧਤ ਖੇਤਰ ਵਿੱਚ ਘੱਟੋ ਘੱਟ ਤਿੰਨ ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਕਰਮਚਾਰੀ rojgaarsangam.up.gov.in ਪੋਰਟਲ ਜਾਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਜਾਣੋ ਕਿਵੇਂ ਹੋਵੇਗੀ ਚੋਣ:
ਇਜ਼ਰਾਈਲ ਦੀ Population, Immigration, and Border Authority (PIBA) ਕਰਮਚਾਰੀਆਂ ਦੀ ਚੋਣ ਦੀ ਪ੍ਰਕਿਰਿਆ ਨੂੰ ਸੰਭਾਲੇਗੀ। ਪਹਿਲੇ ਪੜਾਅ ਵਿਚ ਦਸਤਾਵੇਜ਼, ਉਮਰ ਸੀਮਾ, ਕੰਮ ਦਾ ਤਜਰਬਾ ਤੇ ਆਮ ਅੰਗਰੇਜ਼ੀ ਭਾਸ਼ਾ ਦੇ ਗਿਆਨ ਦਾ ਮੁਲਾਂਕਣ ਕੀਤਾ ਜਾਵੇਗਾ। ਇਹ ਪ੍ਰਕਿਰਿਆ ਜ਼ਿਲ੍ਹੇ ਦੇ ਨੋਡਲ ਆਈ.ਟੀ.ਆਈ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਰੋਜ਼ਗਾਰ ਸਹਾਇਤਾ ਅਫ਼ਸਰ ਵੱਲੋਂ ਕਰਵਾਈ ਜਾਵੇਗੀ।
ਕਰਮਚਾਰੀ ਦੀ ਉਮਰ 25 ਤੋਂ 45 ਸਾਲ ਦੇ ਵਿਚਕਾਰ ਹੋਣੀ ਲਾਜ਼ਮੀ ਹੈ, ਉਸ ਕੋਲ ਘੱਟੋ-ਘੱਟ ਤਿੰਨ ਸਾਲ ਲਈ ਪ੍ਰਮਾਣਿਤ ਪਾਸਪੋਰਟ ਹੋਣਾ ਚਾਹੀਦਾ ਹੈ ਅਤੇ ਸਬੰਧਤ ਕੰਮ ਵਿੱਚ ਘੱਟੋ-ਘੱਟ ਤਿੰਨ ਸਾਲ ਦਾ ਕੰਮ ਦਾ ਤਜਰਬਾ ਹੋਣਾ ਲਾਜ਼ਮੀ ਹੈ। ਅਜਿਹੇ ਕਾਮਿਆਂ ਨੂੰ ਇਜ਼ਰਾਈਲ ਵਿੱਚ ਕੰਮ ਕਰਨ ਦੇ ਇਛੁਕ ਵਜੋਂ ਰੁਜ਼ਗਾਰ ਯੋਜਨਾ ਵਿਭਾਗ ਦੇ ਯੂਨੀਫਾਈਡ ਪੋਰਟਲ ‘ਤੇ ਰਜਿਸਟਰ ਕਰਨਾ ਹੋਵੇਗਾ।
ਸੂਬੇ ਵਿਚੋਂ ਪੰਜ ਹਜ਼ਾਰ ਕਾਮਿਆਂ ਦੀ ਚੋਣ ਕਰਕੇ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਉਤੇ ਭੇਜਿਆ ਜਾਵੇਗਾ। ਜਿਸ ਲਈ ਸੂਬੇ ਵਿੱਚ ਹੁਣ ਤੱਕ ਤੀਹ ਹਜ਼ਾਰ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ। ਪ੍ਰੀ-ਸਕ੍ਰੀਨਿੰਗ ਅਤੇ ਸਿਖਲਾਈ: ਪ੍ਰੀ-ਸਕ੍ਰੀਨਿੰਗ ਪ੍ਰਕਿਰਿਆ ਇਜ਼ਰਾਈਲ ਵਿੱਚ ਕੰਮ ਕਰਨ ਵੱਲ ਪਹਿਲਾ ਕਦਮ ਹੋਵੇਗੀ।
ਸਫਲ ਵਰਕਰਾਂ ਨੂੰ ਆਰ.ਪੀ.ਐੱਲ. ਤਹਿਤ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ Population, Immigration, and Border Authority ਪੀ.ਆਈ.ਬੀ.ਏ. ਦੁਆਰਾ ਪੇਸ਼ੇਵਰ ਹੁਨਰ ਦਾ ਟੈਸਟ ਲਿਆ ਜਾਵੇਗਾ। ਟੈਸਟ ਵਿੱਚ ਸਫਲ ਹੋਏ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਮੈਡੀਕਲ ਜਾਂਚ ਵੀ ਕੀਤੀ ਜਾਵੇਗੀ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
