(Source: ECI/ABP News/ABP Majha)
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤੀ ਕੋਰੋਨਾ ਰੀਵੀਊ ਮੀਟਿੰਗ, ਲਏ ਗਏ ਅਹਿਮ ਫੈਸਲੇ
ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਵਿਆਹਾਂ 'ਤੇ ਕਾਫ਼ੀ ਸਖ਼ਤੀ ਲਾਗੂ ਕੀਤੀ ਜਾ ਰਹੀ ਹੈ। ਹੁਣ ਸਿਰਫ 20 ਲੋਕ ਵਿਆਹ ਵਿਚ ਸ਼ਾਮਲ ਹੋ ਸਕਣਗੇ, ਇਹ ਪਾਬੰਦੀਆਂ 10 ਮਈ ਤੱਕ ਵਧਾਈਆਂ ਗਈਆਂ ਬਹਨ।
ਸ਼ਿਮਲਾ: ਹਿਮਾਚਲ ਵਿੱਚ ਕੋਵਿਡ 19 ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਮੌਤਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਮੀਟਿੰਗ ਕੀਤੀ। ਜਿਸ ਵਿੱਚ ਕੋਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ ਕਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਫੈਸਲਾ ਲਿਆ ਗਿਆ ਕਿ ਸੂਬੇ ਵਿੱਚ ਵਿਆਹਾਂ ਦੇ ਅਸਥਾਨ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਹੁਣ 50 ਦੀ ਬਜਾਏ ਸਿਰਫ 20 ਲੋਕ ਹੀ ਵਿਆਹਾਂ ਵਿਚ ਹਿੱਸਾ ਲੈ ਸਕਦੇ ਹਨ। ਨਾਲ ਹੀ ਪਿਛਲੀਆਂ ਸਾਰੀਆਂ ਪਾਬੰਦੀਆਂ 10 ਮਈ ਤੱਕ ਵਧਾ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਕੋਵਿਡ -19 ਦੇ ਵੱਧ ਰਹੇ ਕੇਸ ਚਿੰਤਾ ਦਾ ਵਿਸ਼ਾ ਹਨ। ਸੂਬੇ ਵਿਚ ਮੌਤ ਦਰ ਵੀ ਵਧੀ ਹੈ। ਇਸ ਸਮੇਂ ਹਿਮਾਚਲ 'ਚ 16 ਹਜ਼ਾਰ ਤੋਂ ਵੱਧ ਐਕਟਿਵ ਕੇਸ ਹਨ। ਇਸ ਦੇ ਮੱਦੇਨਜ਼ਰ ਵਿਆਹਾਂ ਦੇ ਧਾਮ 'ਤੇ ਪੂਰਨ ਪਾਬੰਦੀ ਹੋਵੇਗੀ। ਕੋਰੋਨਾ ਦੀ ਲਾਗ ਨੂੰ ਰੋਕਿਆ ਜਾ ਸਕੇ ਇਸ ਦੇ ਲਈ ਸਖ਼ਤ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਬਿਸਤਰੇ ਅਤੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਮਾਸਕ ਸੈਨੀਟਾਈਜ਼ਰ ਵੈਂਟੀਲੇਟਰ ਦੀ ਕਾਫ਼ੀ ਮਾਤਰਾ ਹਨ। ਨਾਲ ਹੀ ਕੋਰੋਨਾ ਕੇਸ ਦੇ ਮੱਦੇਨਜ਼ਰ, ਨਿੱਜੀ ਹਸਪਤਾਲ ਦੇ 50% ਬਿਸਤਰੇ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਦੇ ਮੱਦੇਨਜ਼ਰ ਕਾਂਗੜਾ ਦੇ ਸਿਟੀ ਹਸਪਤਾਲ, ਵਿਵੇਕਾਨੰਦ ਅਪੋਲੋ ਅਤੇ ਬਾਲਾਜੀ ਹਸਪਤਾਲ ਨੂੰ ਕੋਰੋਨਾ ਹਸਪਤਾਲ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਆਯੁਰਵੈਦ ਕਾਲਜ ਪਪਰੋਲਾ 'ਚ ਵੀ 200 ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਪਰੋਲਾ ਵਿਖੇ ਰਾਧਾ ਸੁਆਮੀ ਸਤਿਸੰਗ ਵਿਚ 200 ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸ਼ਿਮਲਾ ਦੇ ਆਯੁਰਵੈਦ ਹਸਪਤਾਲ ਦੇ 50 ਬਿਸਤਰੇ ਅਤੇ ਆਈਜੀਐਮਸੀ ਵਿੱਚ ਨਵੀਂ ਓਪੀਡੀ ਵਿੱਚ 300 ਬੈੱਡਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਸਟਿੰਗ ਵਧਾਉਣ ਲਈ ਕਦਮ ਚੁੱਕੇ ਜਾਣਗੇ। ਕੋਵਿਡ ਡਿਊਟੀ 'ਤੇ ਆਉਣ ਵਾਲੇ ਡਾਕਟਰਾਂ ਨੂੰ ਪ੍ਰੋਤਸਾਹਨ ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਸਿਮਰਜੀਤ ਸਿੰਘ ਬੈਂਸ ਦੇ ਬੌਡੀਗਾਰਡ ਨੇ ਕੀਤੀ ਖੁਦਕੁਸ਼ੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904