ਭਾਰਤ 'ਚ ਕੋਰੋਨਾ ਨਾਲ ਮੌਤਾਂ ਦੇ ਟੁੱਟੇ ਸਾਰੇ ਰਿਕਾਰਡ, ਇੱਕੋ ਦਿਨ 4529 ਮੌਤਾਂ
ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੇ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਤੱਕ ਇੱਕ ਦਿਨ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ ਸੀ ਪਰ ਹੁਣ ਭਾਰਤ ਨੇ ਇਹ ਰਿਕਾਰਡ ਵੀ ਤੋੜ ਦਿੱਤਾ ਹੈ। ਅਮਰੀਕਾ ਵਿੱਚ 12 ਜਨਵਰੀ ਨੂੰ ਦੁਨੀਆ ਵਿੱਚ ਸਭ ਤੋਂ ਵੱਧ 4468 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ।
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੇ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਤੱਕ ਇੱਕ ਦਿਨ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ ਸੀ ਪਰ ਹੁਣ ਭਾਰਤ ਨੇ ਇਹ ਰਿਕਾਰਡ ਵੀ ਤੋੜ ਦਿੱਤਾ ਹੈ। ਅਮਰੀਕਾ ਵਿੱਚ 12 ਜਨਵਰੀ ਨੂੰ ਦੁਨੀਆ ਵਿੱਚ ਸਭ ਤੋਂ ਵੱਧ 4468 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ।
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਪਿੱਛਲੇ 24 ਘੰਟੇ ਵਿੱਚ 267,334 ਨਵੇਂ ਕੋਰੋਨਾ ਕੇਸ ਆਏ ਅਤੇ 4529 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 3,89,851 ਲੋਕ ਕੋਰੋਨਾ ਨਾਲ ਜੰਗ ਲੜ ਸਿਹਤਯਾਬ ਵੀ ਹੋਏ ਹਨ।
18 ਮਈ ਤੱਕ ਦੇਸ਼ ਭਰ 'ਚ 18 ਕਰੋੜ 58 ਲੱਖ 9 ਹਜ਼ਾਰ 302 ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 13 ਲੱਖ 12 ਹਜ਼ਾਰ 155 ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਹੁਣ ਤੱਕ 32 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ, 20.08 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦਾ ਪੌਜ਼ੇਟਿਵਿਟੀ ਰੇਟ 15 ਫੀਸਦ ਤੋਂ ਵੱਧ ਹੈ।
ਦੇਸ਼ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ
ਕੁੱਲ ਕੋਰੋਨਾ ਕੇਸ - 2 ਕਰੋੜ 54 ਲੱਖ 96 ਹਜ਼ਾਰ 330
ਕੁੱਲ ਡਿਸਚਾਰਜ - 2 ਕਰੋੜ 19 ਲੱਖ 86 ਹਜ਼ਾਰ 363
ਕੁੱਲ ਐਕਟਿਵ ਮਾਮਲੇ- 32 ਲੱਖ 26 ਹਜ਼ਾਰ 719
ਕੁੱਲ ਮੌਤਾਂ - 2 ਲੱਖ 83 ਹਜ਼ਾਰ 248
ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.10 ਫੀਸਦ ਹੈ ਜਦੋਂ ਕਿ ਸਿਹਤਯਾਬੀ ਦੀ ਦਰ 85 ਫੀਸਦ ਤੋਂ ਵੱਧ ਹੈ। ਐਕਟਿਵ ਮਾਮਲੇ 13 ਪ੍ਰਤੀਸ਼ਤ ਤੱਕ ਘਟੇ ਹਨ। ਕੋਰੋਨਾ ਐਕਟਿਵ ਕੇਸਾਂ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ੍ਹ ਸੰਖਿਆ ਦੇ ਮਾਮਲੇ ਵਿੱਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦੋਂਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਭਾਰਤ ਵਿਚ ਕੋਵਿਡ ਨਾਲ ਦੋ ਫੀਸਦ ਤੋਂ ਵੀ ਘੱਟ ਵਸੋਂ ਪ੍ਰਭਾਵਤ
ਭਾਰਤ ਵਿੱਚ ਹੁਣ ਤੱਕ ਕੁੱਲ੍ਹ ਆਬਾਦੀ ਦਾ ਦੋ ਫੀਸਦ ਤੋਂ ਵੀ ਘੱਟ ਹਿੱਸਾ ਕੋਰੋਨਾ ਨਾਲ ਪ੍ਰਭਾਵਤ ਹੋਇਆ ਹੈ ਅਤੇ 98 ਫੀਸਦ ਆਬਾਦੀ ਅਜੇ ਵੀ ਸੰਕਰਮਣ ਦਾ ਸ਼ਿਕਾਰ ਹੋ ਸਕਦੀ ਹੈ।ਇਹ ਗੱਲ ਸਰਕਾਰ ਨੇ ਮੰਗਲਵਾਰ ਨੂੰ ਕਹੀ ਹੈ।
ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ "ਹੁਣ ਤੱਕ ਇੰਨੇ ਜ਼ਿਆਦਾ ਸੰਕਰਮਣ ਦੀਆਂ ਖਬਰਾਂ ਮਿਲਣ ਦੇ ਬਾਵਜੂਦ ਅਸੀਂ ਇਸ ਨੂੰ ਆਬਾਦੀ ਦੇ ਦੋ ਪ੍ਰਤੀਸ਼ਤ ਤੋਂ ਘੱਟ ਤੱਕ ਸੀਮਤ ਰੱਖਣ ਵਿੱਚ ਸਫਲ ਹੋਏ ਹਾਂ। ਭਾਰਤ ਦੀ ਕੁੱਲ੍ਹ ਆਬਾਦੀ ਦਾ ਸਿਰਫ 1.8 ਪ੍ਰਤੀਸ਼ਤ ਕੋਵਿਡ -19 ਤੋਂ ਪ੍ਰਭਾਵਤ ਹੋਇਆ ਹੈ ਅਤੇ 98 ਪ੍ਰਤੀਸ਼ਤ ਆਬਾਦੀ ਅਜੇ ਵੀ ਸੰਕਰਮਣ ਦਾ ਸ਼ਿਕਾਰ ਹੋ ਸਕਦੀ ਹੈ।"
ਸਰਕਾਰ ਨੇ ਕਿਹਾ ਕਿ ਪਿਛਲੇ 15 ਦਿਨਾਂ 'ਚ ਐਕਟਿਵ ਮਾਮਲਿਆਂ ਦੀ ਗਿਣਤੀ ਨਿਰੰਤਰ ਘਟ ਰਹੀ ਹੈ। 3 ਮਈ ਨੂੰ, ਵਾਇਰਸ ਦੀ ਦਰ 17.13 ਫੀਸਦ ਸੀ, ਜੋ ਹੁਣ ਘੱਟ ਕੇ 13.3 ਪ੍ਰਤੀਸ਼ਤ ਹੋ ਗਈ ਹੈ। ਦੇਸ਼ ਦੇ ਸਿਰਫ 8 ਰਾਜ ਅਜਿਹੇ ਹਨ ਜਿਥੇ ਹਰ ਰੋਜ਼ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। 75% ਨਵੇਂ ਕੇਸ ਸਿਰਫ 10 ਰਾਜਾਂ ਤੋਂ ਆ ਰਹੇ ਹਨ।ਫਰਵਰੀ 2021 ਤੋਂ, ਟੈਸਟਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਕੋਵਿਡ ਟੈਸਟਿੰਗ ਪਿਛਲੇ 14 ਹਫ਼ਤਿਆਂ ਵਿੱਚ ਔਸਤਨ 2.5 ਗੁਣਾ ਵਧੀ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਬਿਹਾਰ ਦੇ 38 ਵਿੱਚੋਂ 18 ਜ਼ਿਲ੍ਹਿਆਂ ਵਿੱਚ ਕੋਵਿਡ ਦੇ ਕੇਸ ਘੱਟੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :