ਪੜਚੋਲ ਕਰੋ

Kerala High Court: 'ਬੱਚਿਆਂ ਦੇ ਸਾਹਮਣੇ ਸੈਕਸ ਕਰਨਾ ਜਾਂ ਕੱਪੜੇ ਬਦਲਣਾ ਜਿਨਸੀ ਸ਼ੋਸ਼ਣ', ਕੇਰਲ ਹਾਈਕੋਰਟ ਦਾ ਵੱਡਾ ਫੈਸਲਾ

POCSO Act: ਕੇਰਲ ਹਾਈ ਕੋਰਟ ਨੇ POCSO ਐਕਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਅਦਾਲਤ ਨੇ ਕਿਹਾ ਕਿ ਬਿਨਾਂ ਕੱਪੜਿਆਂ ਦੇ ਕਿਸੇ ਬੱਚੇ ਦੇ ਸਾਹਮਣੇ ਆਉਣਾ ਜਾਂ ਉਸ ਦੇ ਸਾਹਮਣੇ ਸੈਕਸ ਕਰਨਾ ਵੀ ਨਾਬਾਲਗ ਦਾ ਜਿਨਸੀ ਸ਼ੋਸ਼ਣ ਹੈ।

High Court of Kerala: ਕੇਰਲ ਹਾਈ ਕੋਰਟ ਨੇ ਕਿਹਾ ਕਿ ਨਾਬਾਲਗ ਦੇ ਸਾਹਮਣੇ ਸਬੰਧ ਬਣਾਉਣਾ ਜਾਂ ਬੱਚਿਆਂ ਦੇ ਸਾਹਮਣੇ ਬਿਨਾਂ ਕੱਪੜਿਆਂ ਤੋਂ ਆਉਣਾ ਜਿਨਸੀ ਸ਼ੋਸ਼ਣ ਹੈ। ਇਹ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਸਜ਼ਾਯੋਗ ਹੈ। ਜਾਣਕਾਰੀ ਲਈ ਦੱਸ ਦਈਏ ਕਿ ਜਸਟਿਸ ਏ ਬਦਰੂਦੀਨ ਨੇ ਇਹ ਫੈਸਲਾ ਇਕ ਵਿਅਕਤੀ ਦੀ ਪਟੀਸ਼ਨ 'ਤੇ ਦਿੱਤਾ, ਜਿਸ 'ਚ ਉਨ੍ਹਾਂ ਨੇ ਭਾਰਤੀ ਦੰਡਾਵਲੀ (ਆਈਪੀਸੀ), ਪੋਕਸੋ ਐਕਟ ਅਤੇ ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਵੱਖ-ਵੱਖ ਅਪਰਾਧਾਂ ਲਈ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। 

ਉਸ ਵਿਅਕਤੀ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤੇ ਬਿਨਾਂ ਇੱਕ ਲਾਜ ਵਿੱਚ ਇੱਕ ਨਾਬਾਲਗ ਦੀ ਮਾਂ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਉਸ ਲੜਕੇ ਦੀ ਕੁੱਟਮਾਰ ਕੀਤੀ ਜਿਸ ਨੇ ਇਸ ਘਟਨਾ ਨੂੰ ਦੇਖਿਆ ਕਿਉਂਕਿ ਉਸਨੇ ਇਸ ਬਾਰੇ ਸਵਾਲ ਕੀਤਾ ਸੀ। ਦੋਸ਼ੀ-ਪਟੀਸ਼ਨਰ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਸ ਖਿਲਾਫ ਕੋਈ ਅਪਰਾਧ ਨਹੀਂ ਬਣਦਾ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਬੱਚੇ ਨੂੰ ਆਪਣਾ ਨਗਨ ਸਰੀਰ ਦਿਖਾਉਂਦਾ ਹੈ, ਤਾਂ ਇਹ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਕੰਮ ਹੈ।

ਬੱਚੇ ਦੇ ਸਾਹਮਣੇ ਸੈਕਸ ਕਰਨਾ ਅਪਰਾਧ
ਅਦਾਲਤ ਨੇ ਕਿਹਾ ਕਿ ਇਸ ਲਈ ਪੋਕਸੋ ਐਕਟ ਦੀ ਧਾਰਾ 11 ਦੇ ਨਾਲ ਪੜ੍ਹਿਆ ਗਿਆ ਸੈਕਸ਼ਨ 11 (ਆਈ) (ਜਿਨਸੀ ਪਰੇਸ਼ਾਨੀ) ਦੇ ਤਹਿਤ ਸਜ਼ਾਯੋਗ ਅਪਰਾਧ ਲਾਗੂ ਹੋਵੇਗਾ। ਅਦਾਲਤ ਨੇ ਕਿਹਾ, "ਇਸ ਕੇਸ ਵਿੱਚ ਦੋਸ਼ ਇਹ ਹੈ ਕਿ ਮੁਲਜ਼ਮਾਂ ਨੇ ਕੱਪੜੇ ਉਤਾਰ ਕੇ, ਬਿਨਾਂ ਕਮਰੇ ਨੂੰ ਬੰਦ ਕੀਤੇ ਸਰੀਰਕ ਸਬੰਧ ਬਣਾਏ ਅਤੇ ਨਾਬਾਲਗ ਨੂੰ ਕਮਰੇ ਵਿੱਚ ਦਾਖਲ ਹੋਣ ਦਿੱਤਾ, ਜਿਸ ਕਰਕੇ ਨਾਬਾਲਗ ਨੇ ਇਹ ਕੰਮ ਦੇਖਿਆ।"

ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ
ਹਾਈ ਕੋਰਟ ਦਾ ਕਹਿਣਾ ਹੈ ਕਿ "ਇਸ ਤਰ੍ਹਾਂ ਪਹਿਲੀ ਨਜ਼ਰੇ, ਇਸ ਕੇਸ ਵਿੱਚ, ਪਟੀਸ਼ਨਕਰਤਾ (ਦੋਸ਼ੀ ਵਿਅਕਤੀ) 'ਤੇ ਪੋਕਸੋ ਐਕਟ ਦੀ ਧਾਰਾ 11 (I) ਅਤੇ 12 ਦੇ ਤਹਿਤ ਸਜ਼ਾਯੋਗ ਅਪਰਾਧ ਕਰਨ ਦਾ ਦੋਸ਼ ਹੈ"। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਬੱਚੇ ਦੀ ਕੁੱਟਮਾਰ ਕੀਤੀ ਅਤੇ ਬੱਚੇ ਦੀ ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਇਸ ਲਈ ਧਾਰਾ 323 (ਜਾਣ ਬੁੱਝ ਕੇ ਸੱਟ ਪਹੁੰਚਾਉਣ ਦੀ ਸਜ਼ਾ) ਅਤੇ 34 (ਆਮ ਇਰਾਦੇ) ਦੇ ਤਹਿਤ ਅਪਰਾਧ ਕੀਤਾ ਗਿਆ। ਹਾਈ ਕੋਰਟ ਨੇ ਕਿਹਾ ਕਿ ਵਿਅਕਤੀ ਨੂੰ ਪੋਕਸੋ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 323 ਅਤੇ 34 ਦੇ ਤਹਿਤ ਅਪਰਾਧਾਂ ਲਈ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
ਜੇਕਰ ਤੁਹਾਡਾ iPhone ਵੀ ਹੁੰਦਾ ਸਲੋ ਚਾਰਜ, ਤਾਂ ਅਪਣਾਓ ਇਹ ਟ੍ਰਿਕ, ਮਿੰਟਾਂ 'ਚ ਹੋ ਜਾਵੇਗਾ ਫੁੱਲ
ਜੇਕਰ ਤੁਹਾਡਾ iPhone ਵੀ ਹੁੰਦਾ ਸਲੋ ਚਾਰਜ, ਤਾਂ ਅਪਣਾਓ ਇਹ ਟ੍ਰਿਕ, ਮਿੰਟਾਂ 'ਚ ਹੋ ਜਾਵੇਗਾ ਫੁੱਲ
Tata Harrier Discount: 2.75 ਲੱਖ ਤੱਕ ਸਸਤੀ ਹੋਈ Tata ਦੀ ਇਹ SUV, ਮਾਈਲੇਜ ਸਣੇ ਜਾਣੋ ਫੀਚਰ, ਕੀਮਤ ਤੇ ਇੰਜਣ ਬਾਰੇ...
2.75 ਲੱਖ ਤੱਕ ਸਸਤੀ ਹੋਈ Tata ਦੀ ਇਹ SUV, ਮਾਈਲੇਜ ਸਣੇ ਜਾਣੋ ਫੀਚਰ, ਕੀਮਤ ਤੇ ਇੰਜਣ ਬਾਰੇ...
Geyser Blast Reason: ਅਚਾਨਕ ਫੱਟ ਸਕਦਾ ਪਾਣੀ ਗਰਮ ਕਰਨ ਵਾਲਾ ਗੀਜ਼ਰ! ਚਲਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਪਏਗਾ ਭਾਰੀ
ਅਚਾਨਕ ਫੱਟ ਸਕਦਾ ਪਾਣੀ ਗਰਮ ਕਰਨ ਵਾਲਾ ਗੀਜ਼ਰ! ਚਲਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਪਏਗਾ ਭਾਰੀ
Advertisement
ABP Premium

ਵੀਡੀਓਜ਼

ਡਿੰਪੀ ਢਿੱਲੋਂ ਨੂੰ ਰਵਨੀਤ ਬਿੱਟੂ ਨੇ ਕੀਤਾ ਚੈਲੇਂਜ, ਕਰ ਦਿੱਤੀ ਬੋਲਤੀ ਬੰਦਰਾਜਾ ਵੜਿੰਗ ਨੂੰ ਕੌਣ ਬਚਾ ਰਿਹਾ?ਅੰਮ੍ਰਿਤਾ ਵੜਿੰਗ ਨੇ ਵਰਤਾਇਆ ਲੰਗਰ, ਗੁਰਪੁਰਬ ਸਮੇਂ ਕੀਤੀ ਲੰਗਰ ਦੀ ਸੇਵਾਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
ਜੇਕਰ ਤੁਹਾਡਾ iPhone ਵੀ ਹੁੰਦਾ ਸਲੋ ਚਾਰਜ, ਤਾਂ ਅਪਣਾਓ ਇਹ ਟ੍ਰਿਕ, ਮਿੰਟਾਂ 'ਚ ਹੋ ਜਾਵੇਗਾ ਫੁੱਲ
ਜੇਕਰ ਤੁਹਾਡਾ iPhone ਵੀ ਹੁੰਦਾ ਸਲੋ ਚਾਰਜ, ਤਾਂ ਅਪਣਾਓ ਇਹ ਟ੍ਰਿਕ, ਮਿੰਟਾਂ 'ਚ ਹੋ ਜਾਵੇਗਾ ਫੁੱਲ
Tata Harrier Discount: 2.75 ਲੱਖ ਤੱਕ ਸਸਤੀ ਹੋਈ Tata ਦੀ ਇਹ SUV, ਮਾਈਲੇਜ ਸਣੇ ਜਾਣੋ ਫੀਚਰ, ਕੀਮਤ ਤੇ ਇੰਜਣ ਬਾਰੇ...
2.75 ਲੱਖ ਤੱਕ ਸਸਤੀ ਹੋਈ Tata ਦੀ ਇਹ SUV, ਮਾਈਲੇਜ ਸਣੇ ਜਾਣੋ ਫੀਚਰ, ਕੀਮਤ ਤੇ ਇੰਜਣ ਬਾਰੇ...
Geyser Blast Reason: ਅਚਾਨਕ ਫੱਟ ਸਕਦਾ ਪਾਣੀ ਗਰਮ ਕਰਨ ਵਾਲਾ ਗੀਜ਼ਰ! ਚਲਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਪਏਗਾ ਭਾਰੀ
ਅਚਾਨਕ ਫੱਟ ਸਕਦਾ ਪਾਣੀ ਗਰਮ ਕਰਨ ਵਾਲਾ ਗੀਜ਼ਰ! ਚਲਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਪਏਗਾ ਭਾਰੀ
ਸ਼ਰਦੀਆਂ 'ਚ ਵੱਧ ਜਾਂਦੀ ਹਾਰਟ ਬਲਾਕੇਜ ਦੀ ਸਮੱਸਿਆ, ਇਸ ਤੋਂ ਬਚਣ ਲਈ ਅਪਣਾਓ ਆਹ ਤਰੀਕੇ
ਸ਼ਰਦੀਆਂ 'ਚ ਵੱਧ ਜਾਂਦੀ ਹਾਰਟ ਬਲਾਕੇਜ ਦੀ ਸਮੱਸਿਆ, ਇਸ ਤੋਂ ਬਚਣ ਲਈ ਅਪਣਾਓ ਆਹ ਤਰੀਕੇ
ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ
ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ
Gold Silver Price Today: ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 24 ਕੈਰੇਟ ਸੋਨਾ ਕਿੰਨਾ ਹੋਇਆ ਸਸਤਾ
ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 24 ਕੈਰੇਟ ਸੋਨਾ ਕਿੰਨਾ ਹੋਇਆ ਸਸਤਾ
ਪੰਜਾਬ ਜ਼ਿਮਨੀ ਚੋਣਾਂ ਦੇ ਸਾਰੇ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੌਕਸੀ ਵਧਾਉਣ ਦੇ ਦਿੱਤੇ ਹੁਕਮ
ਪੰਜਾਬ ਜ਼ਿਮਨੀ ਚੋਣਾਂ ਦੇ ਸਾਰੇ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੌਕਸੀ ਵਧਾਉਣ ਦੇ ਦਿੱਤੇ ਹੁਕਮ
Embed widget