(Source: ECI/ABP News)
ਦੋਸਤ ਨਾਲ ਪਾਰਕ 'ਚ ਬੈਠਾ ਸੀ ਵਿਅਕਤੀ , ਬਦਮਾਸ਼ਾਂ ਨੇ ਬਰਸਾਈਆਂ ਤਾ*ੜ-ਤਾ*ੜ ਗੋ*ਲੀਆਂ, ਜਾਣੋ ਪੂਰਾ ਮਾਮਲਾ
ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ 'ਚ ਰਵੀ ਨਾਂ ਦਾ ਵਿਅਕਤੀ ਰਾਤ ਨੂੰ ਆਪਣੇ ਦੋਸਤਾਂ ਨਾਲ ਪਾਰਕ 'ਚ ਬੈਠਾ ਸੀ, ਉਦੋਂ ਹੀ ਕੁਝ ਬਦਮਾਸ਼ ਉੱਥੇ ਪਹੁੰਚ ਗਏ ਅਤੇ ਰਵੀ 'ਤੇ ਗੋਲੀਆਂ ਚਲਾ ਦਿੱਤੀਆਂ।

Crime News: ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ 'ਚ ਬੁੱਧਵਾਰ ਰਾਤ ਕਰੀਬ 12.30 ਵਜੇ ਬਦਮਾਸ਼ਾਂ ਨੇ ਪਾਰਕ 'ਚ ਬੈਠੇ ਇਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਰਵੀ ਨਾਂ ਦਾ ਵਿਅਕਤੀ ਰਾਤ ਨੂੰ ਆਪਣੇ ਦੋਸਤਾਂ ਨਾਲ ਪਾਰਕ 'ਚ ਬੈਠਾ ਸੀ, ਉਦੋਂ ਹੀ ਕੁਝ ਬਦਮਾਸ਼ ਉੱਥੇ ਪਹੁੰਚੇ ਅਤੇ ਰਵੀ 'ਤੇ ਗੋਲੀਆਂ ਚਲਾ ਦਿੱਤੀਆਂ। ਰਵੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਰਵੀ ਆਪਣੇ ਦੋਸਤਾਂ ਨਾਲ ਪਾਰਕ ਵਿਚ ਅੱਗ ਸੇਕ ਰਿਹਾ ਸੀ, ਉਸ ਵੇਲੇ ਬਦਮਾਸ਼ਾਂ ਨੇ 5 ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਨਿੱਜੀ ਰੰਜਿਸ਼ ਸੀ ਅਤੇ 15 ਸਾਲ ਪੁਰਾਣੀ ਹੈ। ਰਵੀ ਦਾ ਅਪਰਾਧਿਕ ਰਿਕਾਰਡ ਹੈ। ਦੋਵਾਂ ਪਰਿਵਾਰਾਂ ਵਿੱਚ ਨਿੱਜੀ ਦੁਸ਼ਮਣੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
