(Source: ECI/ABP News)
Viral video- ਪ੍ਰੇਮਿਕਾ ਨਾਲ ਇਸ ਹਾਲਤ 'ਚ ਫੜਿਆ ਗਿਆ ਪਤੀ, ਵੇਖੋ ਪਤਨੀ ਨੇ ਪੁਲਿਸ ਦੇ ਸਾਹਮਣੇ ਕੀਤਾ ਕੀ ਹਾਲ...
ਉੱਤਰ ਪ੍ਰਦੇਸ਼ ਦੇ ਹਾਪੁੜ ਵਿਚ ਇਕ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿਚ ਹੀ ਪਤੀ-ਪਤਨੀ ਨੇ ਇਕ-ਦੂਜੇ ਨੂੰ ਥੱਪੜ ਜੜ ਦਿੱਤੇ।
![Viral video- ਪ੍ਰੇਮਿਕਾ ਨਾਲ ਇਸ ਹਾਲਤ 'ਚ ਫੜਿਆ ਗਿਆ ਪਤੀ, ਵੇਖੋ ਪਤਨੀ ਨੇ ਪੁਲਿਸ ਦੇ ਸਾਹਮਣੇ ਕੀਤਾ ਕੀ ਹਾਲ... Viral video Husband caught in his girlfriend house see wife did in front of the police Viral video- ਪ੍ਰੇਮਿਕਾ ਨਾਲ ਇਸ ਹਾਲਤ 'ਚ ਫੜਿਆ ਗਿਆ ਪਤੀ, ਵੇਖੋ ਪਤਨੀ ਨੇ ਪੁਲਿਸ ਦੇ ਸਾਹਮਣੇ ਕੀਤਾ ਕੀ ਹਾਲ...](https://feeds.abplive.com/onecms/images/uploaded-images/2024/07/09/3057fbd23b005634213296f51dfa6a8e1720515710060995_original.jpg?impolicy=abp_cdn&imwidth=1200&height=675)
Viral Video-ਉੱਤਰ ਪ੍ਰਦੇਸ਼ ਦੇ ਹਾਪੁੜ ਵਿਚ ਇਕ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿਚ ਹੀ ਪਤੀ-ਪਤਨੀ ਨੇ ਇਕ-ਦੂਜੇ ਨੂੰ ਥੱਪੜ ਜੜ ਦਿੱਤੇ। ਪੁਲਿਸ ਜਦੋਂ ਪਤੀ ਨੂੰ ਉਸ ਦੀ ਪ੍ਰੇਮਿਕਾ ਦੇ ਘਰੋਂ ਬਾਹਰ ਲੈ ਕੇ ਆ ਰਹੀ ਸੀ ਤਾਂ ਪਤਨੀ ਨੇ ਉਸ ਦੀ ਅਕਲ ਟਿਕਾਣੇ ਲਿਆਉਣ ਲਈ ਉਸ ਨੂੰ ਥੱਪੜ ਮਾਰ ਦਿੱਤਾ।
ਇਸ ਦੌਰਾਨ ਗੁੱਸੇ 'ਚ ਆਏ ਪਤੀ ਨੇ ਵੀ ਪੁਲਿਸ ਦੇ ਸਾਹਮਣੇ ਪਤਨੀ ਨੂੰ ਥੱਪੜ ਜੜ ਦਿੱਤਾ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਦੋਹਾਂ ਨੂੰ ਵੱਖ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਵੀਡੀਓ ਵੀ ਬਣਾਈ, ਜਦੋਂ ਇਹ ਵਾਇਰਲ ਹੋਈ ਤਾਂ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਟਿੱਪਣੀਆਂ ਕੀਤੀਆਂ।
ਪਤਨੀ ਆਪਣੇ ਪਤੀ ਦਾ ਕਾਫੀ ਦੂਰ ਤੱਕ ਪਿੱਛਾ ਕਰਦੀ ਰਹੀ, ਕਿਉਂਕਿ ਉਹ ਕੰਮ ਦੇ ਬਹਾਨੇ ਘਰੋਂ ਨਿਕਲਿਆ ਸੀ ਪਰ ਆਪਣੀ ਪ੍ਰੇਮਿਕਾ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਪਤਨੀ ਪੁਲਿਸ ਦੇ ਨਾਲ ਪਹੁੰਚੀ।
ਹੁਣ ਮੰਨਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਪਿਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਗਿਆ ਹੈ ਅਤੇ ਕਰੀਬ 6 ਲੱਖ ਯੂਜ਼ਰਸ ਇਸ ਨੂੰ ਦੇਖ ਚੁੱਕੇ ਹਨ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਕਈ ਲੋਕਾਂ ਨੇ ਪਤੀ ਦੇ ਇਸ ਵਿਵਹਾਰ ਦੀ ਆਲੋਚਨਾ ਵੀ ਕੀਤੀ।
ਸਾਹਮਣੇ ਆਈ ਵੀਡੀਓ ਵਿਚ ਲੋਕਾਂ ਨੇ ਟਿੱਪਣੀ ਕੀਤੀ ਕਿ ਅੱਜ ਦੇ ਮਾਹੌਲ ਵਿੱਚ ਇਹ ਇੱਕ ਆਮ ਗੱਲ ਹੋ ਗਈ ਹੈ। ਇਕ ਹੋਰ ਯੂਜ਼ਰ ਨੇ ਵੀਡੀਓ 'ਤੇ ਟਿੱਪਣੀ ਕੀਤੀ ਕਿ ਜੇਕਰ ਤੁਹਾਨੂੰ ਕੋਈ ਵਫ਼ਾਦਾਰ ਸਾਥੀ ਮਿਲਦਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਸੁਰੱਖਿਅਤ ਰੱਖੋ ਕਿਉਂਕਿ ਅੱਜ ਦੇ ਜ਼ਮਾਨੇ ਵਿਚ ਅਜਿਹੇ ਕੋਹਿਨੂਰ ਨੂੰ ਲੱਭਣਾ ਆਸਾਨ ਨਹੀਂ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)