ਭਾਰਤ ਛੱਡ ਕਿਉਂ ਭੱਜ ਰਹੇ ਲੋਕ? ਲੱਖਾਂ ਲੋਕਾਂ ਨੇ ਛੱਡੀ ਨਾਗਰਿਕਤਾ, ਕਈ ਤਾਂ ਨੇਪਾਲ-ਪਾਕਿਸਤਾਨ ਵੀ ਜਾ ਵੱਸੇ
ਭਾਰਤੀ ਲੋਕ ਤੇਜ਼ੀ ਨਾਲ ਆਪਣੀ ਨਾਗਰਿਕਤਾ ਛੱਡ ਰਹੇ ਹਨ। ਬੇਸ਼ੱਕ ਵਿਦੇਸ਼ਾਂ ਵਿੱਚ ਵੱਸਣ ਦਾ ਰੁਝਾਨ ਕਾਫੀ ਸਮੇਂ ਤੋਂ ਹੈ ਪਰ ਪਿਛਲੇ ਦਹਾਕੇ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ।
Indian Citizenship: ਭਾਰਤੀ ਲੋਕ ਤੇਜ਼ੀ ਨਾਲ ਆਪਣੀ ਨਾਗਰਿਕਤਾ ਛੱਡ ਰਹੇ ਹਨ। ਬੇਸ਼ੱਕ ਵਿਦੇਸ਼ਾਂ ਵਿੱਚ ਵੱਸਣ ਦਾ ਰੁਝਾਨ ਕਾਫੀ ਸਮੇਂ ਤੋਂ ਹੈ ਪਰ ਪਿਛਲੇ ਦਹਾਕੇ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਪਿਛਲੇ ਪੰਜ ਸਾਲਾਂ ਵਿੱਚ ਹੀ 8,34,000 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਤੇ ਹੁਣ ਉਹ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਹਨ।
ਅੰਕੜੇ ਕੀ ਕਹਿੰਦੇ?
ਭਾਰਤ ਤੋਂ ਆਪਣੀ ਨਾਗਰਿਕਤਾ ਤਿਆਗ ਕੇ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਾਲ 2011 ਤੋਂ 2019 ਤੱਕ ਔਸਤਨ 1,32,000 ਭਾਰਤੀ ਹਰ ਸਾਲ ਆਪਣੀ ਨਾਗਰਿਕਤਾ ਤਿਆਗ ਰਹੇ ਸਨ, ਪਰ ਕੋਵਿਡ-19 ਮਹਾਂਮਾਰੀ ਤੋਂ ਬਾਅਦ ਇਹ ਗਿਣਤੀ ਤੇਜ਼ੀ ਨਾਲ ਵਧੀ ਹੈ। ਹਰ ਸਾਲ 2020 ਤੋਂ 2023 ਦੇ ਵਿਚਕਾਰ, ਲਗਪਗ 2 ਲੱਖ ਲੋਕ ਆਪਣੀ ਨਾਗਰਿਕਤਾ ਛੱਡ ਰਹੇ ਹਨ ਤੇ ਦੂਜੇ ਦੇਸ਼ਾਂ ਵਿੱਚ ਸੈਟਲ ਹੋਣ ਲੱਗੇ ਹਨ। 2023 ਵਿੱਚ 2,16,219 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ, ਜੋ ਪਿਛਲੇ ਸਾਲਾਂ ਨਾਲੋਂ ਵੱਧ ਹੈ।
ਅਮਰੀਕਾ ਪਹਿਲੀ ਪਸੰਦ
ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰਤੀ ਲੋਕ ਕਿਸ ਦੇਸ਼ ਦੀ ਨਾਗਰਿਕਤਾ ਲੈਣਾ ਸਭ ਤੋਂ ਵੱਧ ਪਸੰਦ ਕਰਦੇ ਹਨ? ਤਾਂ ਜਵਾਬ ਹੈ ਅਮਰੀਕਾ। ਜੀ ਹਾਂ, ਪਿਛਲੇ ਪੰਜ ਸਾਲਾਂ ਵਿੱਚ 8,34,000 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ ਹੈ, ਜਿਨ੍ਹਾਂ ਵਿੱਚੋਂ ਬਹੁਤੇ ਅਮਰੀਕਾ ਵਿੱਚ ਵੱਸਣ ਦੀ ਚੋਣ ਕਰ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ ਤੇ ਜਰਮਨੀ ਵਿੱਚ ਵੀ ਭਾਰਤੀ ਨਾਗਰਿਕਾਂ ਦੀ ਗਿਣਤੀ ਵਧ ਰਹੀ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ 2023 ਵਿੱਚ 2,16,219 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ, ਜੋ ਪਿਛਲੇ ਸਾਲਾਂ ਨਾਲੋਂ ਵੱਧ ਹੈ।
ਇਹ ਅੰਕੜਾ ਕਾਫੀ ਹੈਰਾਨ ਕਰਨ ਵਾਲਾ ਹੈ ਤੇ ਇਹ ਦਰਸਾਉਂਦਾ ਹੈ ਕਿ ਭਾਰਤੀ ਵਿਦੇਸ਼ਾਂ ਵਿੱਚ ਵੱਸਣ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ। ਜ਼ਿਆਦਾਤਰ ਭਾਰਤੀ ਨਾਗਰਿਕਾਂ ਨੇ ਅਮਰੀਕਾ ਵਿੱਚ ਆਪਣੀ ਨਾਗਰਿਕਤਾ ਹਾਸਲ ਕੀਤੀ ਹੈ। ਉਸ ਤੋਂ ਬਾਅਦ ਕੈਨੇਡਾ, ਆਸਟ੍ਰੇਲੀਆ, ਯੂਕੇ ਤੇ ਜਰਮਨੀ ਦਾ ਨੰਬਰ ਆਉਂਦਾ ਹੈ। ਇਹ ਅੰਕੜੇ ਦੱਸਦੇ ਹਨ ਕਿ ਭਾਰਤੀ ਲੋਕ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਆਕਰਸ਼ਿਤ ਹੋ ਰਹੇ ਹਨ।
ਪਾਕਿਸਤਾਨ ਵੀ ਜਾ ਰਹੇ ਭਾਰਤੀ
ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਕੁਝ ਭਾਰਤੀਆਂ ਨੇ ਪਾਕਿਸਤਾਨ, ਨੇਪਾਲ ਤੇ ਕੀਨੀਆ ਦੀ ਨਾਗਰਿਕਤਾ ਵੀ ਲਈ ਹੈ। 70 ਲੋਕਾਂ ਨੇ ਪਾਕਿਸਤਾਨੀ ਨਾਗਰਿਕਤਾ, 130 ਲੋਕਾਂ ਨੇ ਨੇਪਾਲੀ ਨਾਗਰਿਕਤਾ ਤੇ 1500 ਲੋਕਾਂ ਨੇ ਕੀਨੀਆ ਦੀ ਨਾਗਰਿਕਤਾ ਅਪਣਾਈ ਹੈ।