ਪੜਚੋਲ ਕਰੋ

Breaking News LIVE: ਚੋਣਾਂ ਤੋਂ ਪਹਿਲਾਂ ਮਜੀਠੀਆ ਲਈ ਵੱਡੀ ਮੁਸੀਬਤ, ਹਾਈਕੋਰਟ ਤੋਂ 3 ਦਿਨ ਦੀ ਰਾਹਤ

Punjab Breaking News, 25 January 2022 LIVE Updates: ਪੰਜਾਬ ਪੁਲਿਸ (Punjab Police) ਦੀ ਟੀਮ ਨੇ ਅੱਜ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ (Raid in Amritsar) ਦੀ ਰਣਜੀਤ ਐਵਨਿਊ ਕਲੋਨੀ ਵਿੱਚ ਛਾਪੇਮਾਰੀ ਕੀਤੀ।

LIVE

Key Events
Breaking News LIVE: ਚੋਣਾਂ ਤੋਂ ਪਹਿਲਾਂ ਮਜੀਠੀਆ ਲਈ ਵੱਡੀ ਮੁਸੀਬਤ, ਹਾਈਕੋਰਟ ਤੋਂ 3 ਦਿਨ ਦੀ ਰਾਹਤ

Background

Punjab Breaking News, 25 January 2022 LIVE Updates: ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ (bail application) ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Majithia) ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਸਰਗਰਮ ਹੋ ਗਈ ਹੈ। ਪੰਜਾਬ ਪੁਲਿਸ (Punjab Police) ਦੀ ਟੀਮ ਨੇ ਅੱਜ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ (Raid in Amritsar) ਦੀ ਰਣਜੀਤ ਐਵਨਿਊ ਕਲੋਨੀ ਵਿੱਚ ਛਾਪੇਮਾਰੀ ਕੀਤੀ।

ਦੱਸ ਦਈਏ ਕਿ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਮਜੀਠੀਆ ਅੰਡਰਗਰਾਊਂਡ ਹੋ ਗਏ ਹਨ। ਇਸ ਦੇ ਨਾਲ ਹੀ ਮਜੀਠੀਆ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਚੋਣਾਂ ਸਿਰ ਉੱਪਰ ਹਨ। ਸੂਤਰਾਂ ਮੁਤਾਬਕ ਪੁਲਿਸ ਦੀ ਕੋਸ਼ਿਸ਼ ਹੈ ਕਿ ਮਜੀਠੀਆ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ ਕੇਸ ਦਰਜ ਕਰਨ ਮਗਰੋਂ ਮਜੀਠੀਆ ਰੂਪੋਸ਼ ਹੋ ਗਏ ਸੀ ਤੇ ਪੁਲਿਸ ਉੱਪਰ ਵੱਡੇ ਸਵਾਲ ਖੜ੍ਹੇ ਹੋਏ ਸੀ।

ਯਾਦ ਰਹੇ ਮੁਹਾਲੀ ਦੇ ਫੇਜ਼-4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਹੋਣ ਤੋਂ ਬਾਅਦ ਉਹ ਅੰਡਰਗਾਊਂਡ ਹੋ ਗਿਆ ਸੀ। ਪੰਜਾਬ ਸਰਕਾਰ ਤੇ ਪੁਲਿਸ ਨੇ ਉਨ੍ਹਾਂ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਸੀ ਪਰ ਬੀਤੀ 10 ਜਨਵਰੀ ਨੂੰ ਹਾਈ ਕੋਰਟ ਨੇ ਸਖ਼ਤ ਸ਼ਰਤਾਂ ਦੇ ਆਧਾਰ ’ਤੇ ਮਜੀਠੀਆ ਦੀ ਕੱਚੀ ਜ਼ਮਾਨਤ ਮਨਜ਼ੂਰ ਕਰਦਿਆਂ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਿੱਟ ਅੱਗੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ।

ਮਜੀਠੀਆ ਤਿੰਨ ਵਾਰ ਸਿੱਟ ਅੱਗੇ ਪੇਸ਼ ਹੋਏ ਤੇ ਜਾਂਚ ਟੀਮ ਉਨ੍ਹਾਂ ਤੋਂ ਕਈ-ਕਈ ਘੰਟੇ ਪੁੱਛ-ਪੜਤਾਲ ਕਰ ਚੁੱਕੀ ਹੈ। ਮਜੀਠੀਆ ਨੇ ਆਪਣੇ ਵਕੀਲ ਦਮਨਬੀਰ ਸਿੰਘ ਸੋਬਤੀ ਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ ਮੁਹਾਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੰਦਿਆਂ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ। ਅਕਾਲੀ ਆਗੂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।

16:09 PM (IST)  •  25 Jan 2022

ਮਜੀਠੀਆ ਅੰਡਰਗਰਾਊਂਡ ਹੋਏ

ਹਾਈਕੋਰਟ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਮਜੀਠੀਆ ਅੰਡਰਗਰਾਊਂਡ ਹੋ ਗਏ ਹਨ।

16:08 PM (IST)  •  25 Jan 2022

ਮਜੀਠੀਆ ਨੂੰ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਉਣਈ ਪਏਗੀ

ਅਦਾਲਤ ਨੇ ਕਿਹਾ ਹੈ ਕਿ ਇਨ੍ਹਾਂ ਤਿੰਨ ਦਿਨਾਂ ਵਿੱਚ ਪੁਲਿਸ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ। ਹਾਈਕੋਰਟ ਵੱਲੋਂ ਦਿੱਤੀ ਮੋਹਲਤ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਮਜੀਠੀਆ ਨੂੰ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਉਣਈ ਪਏਗੀ।

16:08 PM (IST)  •  25 Jan 2022

ਮਜੀਠੀਆ ਨੂੰ ਤਿੰਨ ਦਿਨਾਂ ਦੀ ਮੋਹਲਤ

ਪੰਜਾਬ ਹਰਿਆਣਾ ਹਾਈਕੋਰਟ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਤਿੰਨ ਦਿਨਾਂ ਦੀ ਮੋਹਲਤ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

12:13 PM (IST)  •  25 Jan 2022

ਮਜੀਠੀਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕਰਨੀ ਬਹੁਤ ਜ਼ਰੂਰੀ

ਸਰਕਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਮਜੀਠੀਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕਰਨੀ ਬਹੁਤ ਜ਼ਰੂਰੀ ਹੈ। ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ।

12:12 PM (IST)  •  25 Jan 2022

ਮਜੀਠੀਆ ਖ਼ਿਲਾਫ਼ ਤੱਥਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ

ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਮਜੀਠੀਆ ਖ਼ਿਲਾਫ਼ ਤੱਥਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਹਾਈ ਕੋਰਟ ਦੀ ਦੇਖ-ਰੇਖ ਹੇਠ ਨਸ਼ਿਆਂ ਦੀ ਤਸਕਰੀ ਮਾਮਲੇ ਸਬੰਧੀ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਰਿਪੋਰਟ ਤੇ ਕਾਨੂੰਨੀ ਰਾਏ ਲੈਣ ਮਗਰੋਂ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
Punjab MC Elections: ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Embed widget