Breaking News LIVE: 24 ਘੰਟਿਆਂ 'ਚ 25 ਹਜ਼ਾਰ 467 ਨਵੇਂ ਕੇਸ
Punjab Breaking News, 24 August 2021 LIVE Updates: ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 25 ਹਜ਼ਾਰ 467 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 354 ਰਹੀ।
LIVE
Background
ਟੀਕੇ ਦੀਆਂ 58 ਕਰੋੜ 89 ਲੱਖ 97 ਹਜ਼ਾਰ 805 ਖੁਰਾਕਾਂ ਦਿੱਤੀਆਂ
ਇਸ ਦੇ ਨਾਲ ਹੀ ਪਿਛਲੇ ਦਿਨ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀਆਂ 63 ਲੱਖ 85 ਹਜ਼ਾਰ 298 ਖੁਰਾਕਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਟੀਕਾਕਰਣ ਦਾ ਕੁੱਲ ਅੰਕੜਾ 58 ਕਰੋੜ 89 ਲੱਖ 97 ਹਜ਼ਾਰ 805 ਤੱਕ ਪਹੁੰਚ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ 23 ਅਗਸਤ 2021 ਤੱਕ ਭਾਰਤ ਵਿੱਚ 50 ਕਰੋੜ 93 ਲੱਖ 91 ਹਜ਼ਾਰ 792 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੱਲ੍ਹ 16 ਲੱਖ 47 ਹਜ਼ਾਰ 526 ਟੈਸਟ ਕੀਤੇ ਗਏ ਸੀ।
ਹੁਣ ਤੱਕ 4 ਲੱਖ 35 ਹਜ਼ਾਰ 110 ਲੋਕਾਂ ਦੀ ਮੌਤ
39 ਹਜ਼ਾਰ 486 ਲੋਕ ਠੀਕ ਹੋਏ
ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 39 ਹਜ਼ਾਰ 486 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 17 ਲੱਖ 20 ਹਜ਼ਾਰ 112 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਕੇਸ ਤਿੰਨ ਲੱਖ 19 ਹਜ਼ਾਰ 551 ਤੱਕ ਆ ਗਏ ਹਨ।
ਕੋਰੋਨਾਵਾਇਰਸ ਦਾ ਕਹਿਰ ਅਜੇ ਜਾਰੀ
ਭਾਰਤ ‘ਚ ਕੋਰੋਨਾਵਾਇਰਸ ਦਾ ਕਹਿਰ ਅਜੇ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਅਜੇ ਵੀ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 25 ਹਜ਼ਾਰ 467 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 354 ਰਹੀ। ਜਾਣੋ ਅੱਜ ਦੇਸ਼ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।