Breaking News LIVE: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ 3 ਮਈ ਤੱਕ ਲੌਕਡਾਊਨ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ 'ਮਨ ਕੀ ਬਾਤ'
Punjab Breaking News, 25 April 2021 LIVE Updates:ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਦਿੱਲੀ ਵਿੱਚ ਲੌਕਡਾਊਨ ਹਫਤੇ ਲਈ ਵਧਾ ਦਿੱਤਾ ਹੈ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਨੂੰ ਦੇਖਦਿਆਂ ਦਿੱਲੀ ਵਿੱਚ ਅਗਲੇ ਸੋਮਵਾਰ ਤੱਕ ਲੌਕਡਾਊਨ 'ਚ ਵਾਧਾ ਕੀਤਾ ਗਿਆ ਹੈ। ਇਹ ਲੌਕਡਾਊਨ ਅਗਲੇ ਸੋਮਵਾਰ ਸਵੇਰ 5 ਵਜੇ ਤੱਕ ਜਾਰੀ ਰਹੇਗਾ।
LIVE
Background
Punjab Breaking News, 25 April 2021 LIVE Updates: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਪੰਜਾਬ 'ਚ ਸੱਤ ਜ਼ਿਲ੍ਹਿਆਂ ਦੀ ਵਧਦੀ ਲਾਗ ਦਰ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਇਸ 'ਚ ਮੋਹਾਲੀ ਸਭ ਤੋਂ ਅੱਗੇ ਹੈ। ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 5,724 ਨਵੇਂ ਪੌਜ਼ੇਟਿਵ ਕੇਸ ਮਿਲੇ ਹਨ। ਇਸ ਦੇ ਨਾਲ ਹੀ 92 ਮੌਤਾਂ ਨਵੀਆਂ ਮੌਤਾਂ ਹੋਈਆਂ ਹਨ।
ਮੌਜੂਦਾ ਸਮੇਂ ਪੰਜਾਬ 'ਚ 46,565 ਕੋਰੋਨਾ ਐਕਟਿਵ ਕੇਸ ਹਨ। ਇਨ੍ਹਾਂ 556 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 61 ਦੀ ਹਾਲਤ ਗੰਭੀਰ ਹੈ ਤੇ ਵੈਂਟੀਲੇਟਰ ਸਪੋਰਟ 'ਤੇ ਹਨ। ਪੰਜਾਬ 'ਚ ਕੋਰੋਨਾ ਨਾਲ ਹੁਣ ਤਕ 8,356 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ।
ਸਿਹਤ ਵਿਭਾਗ ਦੇ ਮੁਤਾਬਕ ਹੁਣ ਤਕ ਪੰਜਾਬ 'ਚ 68 ਲੱਖ ਤੋਂ ਜ਼ਿਆਦਾ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿੰਨ੍ਹਾਂ 'ਚੋਂ 32 ਹਜ਼ਾਰ ਤੋਂ ਜ਼ਿਆਦਾ ਦੀ ਰਿਪੋਰਟ ਪੌਜ਼ੇਟਿਵ ਮਿਲੀ ਹੈ।ਹਾਲ ਹੀ 'ਚ ਸਿਹਤ ਵਿਭਾਗ ਦੇ ਸਰਵੇਖਣ ਚ ਇਹ ਖੁਲਾਸਾ ਹੋਇਆ ਕਿ ਸੂਬੇ ਦੇ ਕੁਝ ਅਜਿਹੇ ਜ਼ਿਲ੍ਹੇ ਹਨ ਜਿੱਥੇ ਇਨਫੈਕਸ਼ਨ ਦਰ ਕਾਫੀ ਜ਼ਿਆਦਾ ਹੈ।
ਵਿਭਾਗ ਨੇ ਇਨ੍ਹਾਂ ਚ ਮੋਹਾਲੀ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ ਤੇ ਪਠਾਨਕੋਟ ਨੂੰ ਸ਼ਾਮਲ ਕੀਤਾ ਹੈ। ਹੋਰ 15 ਜ਼ਿਲ੍ਹਿਆਂ ਦੀ ਇਨਫੈਕਸ਼ਨ ਦਰ 10 ਫੀਸਦ ਤੋਂ ਵੀ ਘੱਟ ਮਿਲੀ ਹੈ। ਇਨ੍ਹਾਂ ਚ ਫਰੀਦਕੋਟ ਦੀ ਇਨਫੈਕਸ਼ਨ ਦਰ ਸਭ ਤੋਂ ਘੱਟ 3.59 ਫੀਸਦ ਹੈ।
ਪੰਜਾਬ ਸਰਕਾਰ ਵੱਲੋਂ ਲੌਕਡਾਊਨ ਤੋਂ ਇਨਕਾਰ
ਪੰਜਾਬ ਸਰਕਾਰ ਨੇ ਸੂਬੇ 'ਚ ਲੌਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ। ਮੁੱਖ ਸਕੱਤਰ ਵਿਨੀ ਮਹਾਜਨ, ਜੋ ਕਿ ਰਾਜ ਦੀ ਕੋਵਿਡ ਪ੍ਰਬੰਧਨ ਰਣਨੀਤੀ ਦਾ ਪ੍ਰਬੰਧਨ ਕਰ ਰਹੇ ਹਨ, ਨੇ ਕਿਹਾ ਕਿ ਸੂਬੇ 'ਚ ਕੋਰੋਨਾ ਦੀ ਦੂਸਰੀ ਲਹਿਰ 'ਤੇ ਨਿਗ੍ਹਾ ਬਣਾਈ ਹੋਈ ਹੈ।
ਉਨ੍ਹਾਂ ਕਿਹਾ “ਅਸੀਂ ਮਹਾਂਮਾਰੀ ਦੀ ਦੂਜੀ ਅਤੇ ਵਧੇਰੇ ਭਿਆਨਕ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਹੇ ਹਾਂ। ਹਾਲ ਹੀ 'ਚ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਰੋਜ਼ਾਨਾ ਟੈਸਟਿੰਗ 'ਚ 35,000 ਤੋਂ 60,000 ਦਾ ਵਾਧਾ ਹੋ ਰਿਹਾ ਹੈ। ਕੇਸਾਂ ਦੀ ਮੌਤ ਦਰ ਘਟ ਰਹੀ ਹੈ। ਲੌਕਡਾਊਨ ਲਗਾਉਣ ਦਾ ਕੋਈ ਕਾਰਨ ਹੀ ਨਹੀਂ ਬਣਦਾ। ਸਾਡਾ ਜ਼ੋਰ ਪਹਿਲਾਂ ਤੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਨ 'ਤੇ ਹੈ।”
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ "18 ਤੋਂ ਵੱਧ ਉਮਰ ਦੀ ਟੀਕਾਕਰਨ ਦੀ ਨੀਤੀ ਰਾਜਾਂ ਪ੍ਰਤੀ ਅਨਿਆਂਪੂਰਨ ਹੈ। ਰਾਜਾਂ ਅਤੇ ਕੇਂਦਰ ਨੂੰ ਦਿੱਤੇ ਜਾਣ ਵਾਲੇ ਟੀਕੇ ਦੀਆਂ ਦਰਾਂ 'ਚ ਬਰਾਬਰੀ ਹੋਣੀ ਚਾਹੀਦੀ ਹੈ।"
ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਵਿੱਚ ਵਧ ਰਹੇ ਕੇਸਾਂ ਨੂੰ ਲੈ ਕੇ ਰੋਸ ਹੈ। ਲੋਕ ਡਰੇ ਹੋਏ ਹਨ। ਇਸ ਸਭ ਦੇ ਵਿਚਕਾਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਦੀ ਧਵਨ ਕਲੋਨੀ ਵਿੱਚ ਰਹਿਣ ਵਾਲੇ ਭਾਗੀਰਥ ਵਰਮਾ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਕੋਰੋਨਾ ਪੌਜ਼ੇਟਿਵ ਹੋਏ ਸੀ। ਕਈ ਦਿਨਾਂ ਤੱਕ ਹਸਪਤਾਲ ਵਿੱਚ ਰਹੇ ਤੇ ਕੋਰੋਨਾ ਤੋਂ ਠੀਕ ਹੋ ਗਏ ਤੇ ਆਪਣੇ ਘਰ ਪਰਤ ਆਏ। ਅੱਜ ਸੱਤ ਮਹੀਨੇ ਹੋ ਗਏ ਹਨ ਤੇ ਉਹ ਠੀਕ ਹਨ। ਭਾਗੀਰਥ ਵਰਮਾ ਨੇ ਆਪਣੇ ਤਜ਼ਰਬੇ ਬਾਰੇ ਦੱਸਦਿਆਂ ਕਿਹਾ ਕਿ ਕੋਰੋਨਾ ਨਾਲ ਲੜਨ ਲਈ ਲੋਕਾਂ ਵਿੱਚ ਆਤਮ-ਵਿਸ਼ਵਾਸ ਜ਼ਰੂਰ ਹੋਣਾ ਚਾਹੀਦਾ ਹੈ।
ਕੋਰੋਨਾ ਨੂੰ ਮਾਤ ਦੇ ਕੇ ਪਰਤੇ ਨੌਜਵਾਨ ਨੇ ਦੱਸੀ ਸਾਰੀ ਕਹਾਣੀ, ਲੋਕਾਂ ਨੂੰ ਦਿੱਤੀ ਖਾਸ ਸਲਾਹ
ਕੋਰੋਨਾਵਾਇਰਸ ਮਹਾਮਾਰੀ ਨੇ ਸੂਬੇ 'ਚ ਹਾਹਾਕਾਰ ਮਚਾਈ ਹੋਈ ਹੈ। ਇਸ ਦੇ ਨਾਲ ਹੀ ਹੁਣ ਦੇਸ਼ 'ਚ ਆਕਸੀਜ਼ਨ ਦੀ ਘਾਟ ਦੀਆਂ ਖ਼ਬਰਾਂ ਨੇ ਵੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਮਗਰੋਂ ਹੁਣ ਕੋਰੋਨਾ ਨੂੰ ਹਰਾ ਕੇ ਆਏ ਨੌਜਵਾਨ ਨੇ ਆਪਣੀ ਜਿੱਤ ਦੀ ਦਾਸਤਾਂ ਬਿਆਨ ਕੀਤੀ ਹੈ।
ਹਸਪਤਾਲਾਂ ’ਚ ਆਕਸੀਜਨ ਦੀ ਉਪਲਬਧਤਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਉੱਤੇ ਮੈਡੀਕਲ ਆਕਸੀਜਨ ਤਿਆਰ ਕਰਨ ਲਈ 551 ਪਲਾਂਟ ਸਥਾਪਤ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਹੈ ਕਿ ਇਨ੍ਹਾਂ ਪਲਾਂਟਸ ਨੂੰ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਣਾ ਚਾਹੀਦਾ ਹੈ।
ਆਕਸੀਜਨ ਦੇ ਸੰਕਟ ਮਗਰੋਂ ਪੀਐਮ ਮੋਦੀ ਦਾ ਵੱਡਾ ਫੈਸਲਾ, 551 ਪਲਾਂਟਾਂ ਲਈ ‘ਪੀਐਮ ਕੇਅਰ’ ’ਚੋਂ ਮਿਲਣਗੇ ਫ਼ੰਡ
ਹਸਪਤਾਲਾਂ ’ਚ ਆਕਸੀਜਨ ਦੀ ਉਪਲਬਧਤਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਉੱਤੇ ਮੈਡੀਕਲ ਆਕਸੀਜਨ ਤਿਆਰ ਕਰਨ ਲਈ 551 ਪਲਾਂਟ ਸਥਾਪਤ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਹੈ ਕਿ ਇਨ੍ਹਾਂ ਪਲਾਂਟਸ ਨੂੰ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮਾਫੀਆ ਤੋਂ ਸਿਆਸਤ ਵਿੱਚ ਆਏ ਮੁਖਤਾਰ ਅੰਸਾਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਦੀ ਟੀਮ ਜੇਲ੍ਹ ਗਈ ਤੇ ਮੁਖਤਾਰ ਅੰਸਾਰੀ ਦਾ ਕੋਰੋਨਾ ਸੈਂਪਲ ਲਿਆ ਸੀ। ਐਤਵਾਰ ਨੂੰ ਰਿਪੋਰਟ ਆਉਣ ਤੋਂ ਬਾਅਦ ਮੁਖਤਾਰ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਇਸ ਸਮੇਂ ਜੇਲ੍ਹ 'ਚ ਬੰਦ ਮੁਖਤਾਰ ਅੰਸਾਰੀ ਆਈਸੋਲੇਸ਼ਨ ਵਿੱਚ ਹੈ ਤੇ ਉਸ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।
ਰੋਪੜ ਤੋਂ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ ਕੋਰੋਨਾ ਪੌਜ਼ੇਟਿਵ
ਪੰਜਾਬ ਤੋਂ ਬਾਂਦਾ ਜੇਲ੍ਹ ਲਿਆਂਦੇ ਗਏ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਵੀ ਕੋਰਨਾ ਪੌਜ਼ੇਟਿਵ ਪਾਇਆ ਗਿਆ। ਸ਼ਨੀਵਾਰ ਨੂੰ ਮੁਖਤਾਰ ਅੰਸਾਰੀ ਦਾ ਕੋਰੋਨਾ ਟੈਸਟ ਹੋਇਆ। ਉਸ ਦੀ ਰਿਪੋਰਟ ਐਤਵਾਰ ਨੂੰ ਪੌਜ਼ੇਟਿਵ ਆਈ।
ਦੇਸ਼ ’ਚ ਕੋਰੋਨਾ ਵਿਰੁੱਧ ਜਾਰੀ ਟੀਕਾਕਰਨ ਮੁਹਿੰਮ ਦੇ ਐਤਵਾਰ ਨੂੰ 100 ਦਿਨ ਪੂਰੇ ਹੋ ਜਾਣਗੇ। 23 ਅਪ੍ਰੈਲ ਦੀ ਰਾਤ ਤੱਕ 11.69 ਕਰੋੜ ਲੋਕਾਂ ਨੂੰ ਵੈਕਸੀਨ ਦੇ 13.84 ਕਰੋੜ ਡੋਜ਼ ਲੱਗ ਚੁੱਕੇ ਸਨ। ਦੋਵੇਂ ਡੋਜ਼ ਲਵਾਉਣ ਵਾਲਿਆਂ ਦੀ ਗਿਣਤੀ ਹਾਲੇ 2.15 ਕਰੋੜ ਹੈ। ਜਿਹੜੀ ਰਫ਼ਤਾਰ ਨਾਲ ਟੀਕੇ ਲੱਗ ਰਹੇ ਹਨ, ਉਸ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਐਤਵਾਰ ਰਾਤ ਤੱਕ 14.35 ਕਰੋੜ ਡੋਜ਼ ਲੱਗ ਜਾਣਗੀਆਂ। ਭਾਵ ਦੇਸ਼ ਦੀ ਲਗਪਗ 10% ਆਬਾਦੀ ਟੀਕੇ ਦੀ ਘੱਟੋ-ਘੱਟ ਇੱਕ ਡੋਜ਼ ਲਵਾ ਚੁੱਕੀ ਹੋਵੇਗੀ।
ਕੋਰੋਨਾ ਨੂੰ ਇੰਝ ਹਰਾਉਣਾ ਔਖਾ! ਹੁਣ ਤੱਕ ਸਿਰਫ 10% ਭਾਰਤੀਆਂ ਨੂੰ ਹੀ ਲੱਗ ਸਕੀ ਵੈਕਸੀਨ ਦੀ ਪਹਿਲੀ ਡੋਜ਼
ਦੇਸ਼ ’ਚ ਕੋਰੋਨਾ ਵਿਰੁੱਧ ਜਾਰੀ ਟੀਕਾਕਰਨ ਮੁਹਿੰਮ ਦੇ ਐਤਵਾਰ ਨੂੰ 100 ਦਿਨ ਪੂਰੇ ਹੋ ਜਾਣਗੇ। 23 ਅਪ੍ਰੈਲ ਦੀ ਰਾਤ ਤੱਕ 11.69 ਕਰੋੜ ਲੋਕਾਂ ਨੂੰ ਵੈਕਸੀਨ ਦੇ 13.84 ਕਰੋੜ ਡੋਜ਼ ਲੱਗ ਚੁੱਕੇ ਸਨ। ਦੋਵੇਂ ਡੋਜ਼ ਲਵਾਉਣ ਵਾਲਿਆਂ ਦੀ ਗਿਣਤੀ ਹਾਲੇ 2.15 ਕਰੋੜ ਹੈ। ਜਿਹੜੀ ਰਫ਼ਤਾਰ ਨਾਲ ਟੀਕੇ ਲੱਗ ਰਹੇ ਹਨ, ਉਸ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਐਤਵਾਰ ਰਾਤ ਤੱਕ 14.35 ਕਰੋੜ ਡੋਜ਼ ਲੱਗ ਜਾਣਗੀਆਂ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਹਫਤਾ ਪਹਿਲਾਂ ਲਾਏ ਗਏ ਪੂਰਨ ਲੌਕਡਾਊਨ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਜਿਹੇ 'ਚ ਦਿੱਲੀ ਸਰਕਾਰ ਨੇ ਇੱਕ ਹੌਰ ਹਫ਼ਤੇ ਲਈ ਲੌਕਡਾਊਨ ਨੂੰ ਵਧਾ ਦਿੱਤਾ ਹੈ। ਉੱਥੇ ਹੀ ਦਿੱਲੀ ਦੇ 70 ਫੀਸਦ ਕਾਰੋਬਾਰੀ ਲੌਕਡਾਊਨ ਨੂੰ 26 ਅਪ੍ਰੈਲ ਤੋਂ ਹੋਰ ਅੱਗੇ ਵਿਸਥਾਰ ਦਿੱਤੇ ਜਾਣ ਦੇ ਪੱਖ 'ਚ ਨਜ਼ਰ ਆਏ।
Delhi Lockdown: ਕੇਜਰੀਵਾਲ ਦਾ ਵੱਡਾ ਫੈਸਲਾ, ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ
ਇਕ ਸਰਵੇਖਣ ਦੇ ਮੁਤਾਬਕ, 700 ਵਪਾਰਕ ਸੰਗਠਨਾਂ 'ਚੋਂ ਕਰੀਬ 500 ਲੌਕਡਾਊਨ ਅੱਗੇ ਵਧਾਉਣ ਦੇ ਪੱਖ 'ਚ ਹਨ।