Breaking News LIVE: ਭਾਰਤ 'ਚ ਹੁਣ ਤੀਜੀ ਲਹਿਰ ਦੀ ਦਹਿਸ਼ਤ, ਕੋਰੋਨਾ ਦੀ ਦੂਜੀ ਲਹਿਰ ਨੂੰ ਕਿਉਂ ਨਹੀਂ ਰੋਕ ਸਕੀ ਸਰਕਾਰ?
Punjab Breaking News, 6 MAY 2021 LIVE Updates: ਪਿਛਲੇ 15 ਮਹੀਨਿਆਂ ਤੋਂ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਨੂੰ ਰੋਕਣ ਲਈ ਪਹਿਲੇ ਦਿਨ ਤੋਂ ਲੈ ਕੇ ਹੁਣ ਤਕ ਦੀਆਂ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ। ਸਰਕਾਰ ਨੇ ਹਸਪਤਾਲਾਂ 'ਚ ਬੈੱਡਾਂ ਦੀ ਉਪਲੱਬਧਤਾ, ਆਕਸੀਜ਼ਨ, ਟੈਸਟਿੰਗ ਤੇ ਵਿਦੇਸ਼ ਤੋਂ ਆਉਣ ਵਾਲਿਆਂ ਦੀ ਨਿਗਰਾਨੀ ਬਾਰੇ ਕਈ ਦਾਅਵੇ ਕੀਤੇ।
LIVE

Background
ਦੁਰਗਿਆਣਾ ਮੰਦਰ ਕਮੇਟੀ ਅਧੀਨ ਚੱਲਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਦੇ ਹਾਲਾਤ ਇਸ ਕਦਰ ਬੇਕਾਬੂ ਹੋਏ ਹਨ ਕਿ ਇੱਥੇ ਅੰਤਿਮ ਸੰਸਕਾਰ ਕਰਨ ਲਈ ਥੜ੍ਹਿਆਂ ਦਾ ਘਾਟ ਹੋ ਗਈ ਹੈ। ਅਜਿਹੇ ਹੀ ਹਾਲਾਤ ਦਿੱਲੀ ਵਿੱਚ ਹਨ।
ਅੰਮ੍ਰਿਤਸਰ 'ਚ ਦਿੱਲੀ ਵਾਲੇ ਹਾਲਾਤ, ਸ਼ਮਸ਼ਾਨ ਘਾਟ 'ਚ ਮੁੱਕੀ ਸਸਕਾਰ ਲਈ ਜਗ੍ਹਾ

ਦੁਰਗਿਆਣਾ ਮੰਦਰ ਕਮੇਟੀ ਅਧੀਨ ਚੱਲਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਦੇ ਹਾਲਾਤ ਇਸ ਕਦਰ ਬੇਕਾਬੂ ਹੋਏ ਹਨ ਕਿ ਇੱਥੇ ਅੰਤਿਮ ਸੰਸਕਾਰ ਕਰਨ ਲਈ ਥੜ੍ਹਿਆਂ ਦਾ ਘਾਟ ਹੋ ਗਈ ਹੈ। ਅਜਿਹੇ ਹੀ ਹਾਲਾਤ ਦਿੱਲੀ ਵਿੱਚ ਹਨ।
ਦੇਸ਼ ਵਿੱਚ ਕੋਰੋਨਾਵਾਇਰਸ (Coronavirus) ਕਾਰਨ ਹਾਲਾਤ ਕਾਫੀ ਬੁਰੇ ਹਨ। ਇਸ ਮਹਾਂਮਾਰੀ ਦਾ ਮਨੋਰੰਜਨ ਜਗਤ 'ਤੇ ਵੀ ਬਹੁਤ ਬੁਰਾ ਪ੍ਰਭਾਵ ਪਿਆ ਹੈ। ਇਸ ਦੌਰਾਨ ਫਿਲਮ 'ਛਿਛੋਰੇ' (Film Chhichhore) ਦੀ ਅਦਾਕਾਰਾ ਅਭਿਲਾਸ਼ਾ ਪਾਟਿਲ (Abhilasha Patil) ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
Actress Abhilasha Patil Dies: ਕੋਰੋਨਾ ਦੇ ਕਹਿਰ 'ਚ ਦੋ ਬਾਲੀਵੁੱਡ ਅਦਾਕਾਰਾਂ ਦੀ ਮੌਤ

ਅਭਿਲਾਸ਼ਾ ਪਾਟਿਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਾਰਾਣਸੀ ਵਿੱਚ ਕਰ ਰਹੀ ਸੀ। ਜਦੋਂ ਉਹ ਵਾਰਾਣਸੀ ਤੋਂ ਮੁੰਬਈ ਵਾਪਸ ਪਰਤੀ, ਤਾਂ ਅਭਿਲਾਸ਼ਾ ਨੇ ਕੋਵਿਡ-19 ਕਰਕੇ ਦਮ ਤੋੜ ਦਿੱਤਾ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਵਿਚਾਲੇ ਪਾਬੰਦੀਆਂ ਲਾਈਆਂ ਗਈਆਂ ਸਨ। ਅਜਿਹੇ 'ਚ ਕਿਸਾਨਾਂ ਵੱਲੋਂ ਵਪਾਰੀਆਂ ਦੇ ਸਮਰਥਨ ਵਿੱਚ 8 ਮਈ ਨੂੰ ਦੁਕਾਨਾਂ ਖੁੱਲ੍ਹਵਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਵਪਾਰਕ ਸੰਗਠਨਾਂ ਨੇ ਵਿਰੋਧ ਕੀਤਾ ਹੈ।
ਕਿਸਾਨਾਂ ਦੇ ਸੱਦੇ 'ਤੇ ਵਪਾਰੀਆਂ ਵੱਲੋਂ ਦੁਕਾਨਾਂ ਖੋਲ੍ਹਣ ਤੋਂ ਇਨਕਾਰ, ਬੋਲੇ ਸਰਕਾਰ ਦੀ ਸਹਿਮਤੀ ਨਾਲ ਹੀ ਖੋਲ੍ਹਣਗੇ

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਵਪਾਰੀ ਸਰਕਾਰ ਦੀ ਸਹਿਮਤੀ ਨਾਲ ਆਪਣੀਆਂ ਦੁਕਾਨਾਂ ਖੋਲ੍ਹਣਗੇ। ਕਾਨੂੰਨ ਤੇ ਵਿਵਸਥਾ ਦੀ ਪਾਲਣਾ ਕਰਨਗੇ।
ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਨਹੀਂ ਬਲਕਿ ਮਨੁੱਖਾਂ ਤੋਂ ਫੈਲਦਾ ਹੈ। ਇਸ ਮਹਾਂਮਾਰੀ ਨਾਲ ਨਜਿੱਠਣ ਵਿੱਚ ਲੱਗੇ ਦੇਸ਼ ਦੇ ਚੋਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਲਹਿਰ ਦੌਰਾਨ ਘੱਟ ਸਾਵਧਾਨੀ ਦੇ ਉਪਾਅ ਤੇ ਘੱਟ ਪ੍ਰਤੀਰੋਧ ਦੇ ਮਿਸ਼ਰਤ ਕਾਰਨਾਂ ਕਰਕੇ ਦੂਜੀ ਲਹਿਰ ਫੈਲ ਰਹੀ ਹੈ।
ਜਾਨਵਰਾਂ 'ਚ ਵੀ ਫੈਲ ਰਿਹਾ ਕੋਰੋਨਾ ਵਾਇਰਸ? ਸਰਕਾਰ ਨੇ ਦੱਸੀ ਅਸਲੀਅਤ

ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਵਾਇਰਸ ਜਾਨਵਰਾਂ ਦੁਆਰਾ ਨਹੀਂ ਫੈਲਦਾ। ਇਹ ਮਨੁੱਖ ਤੋਂ ਮਨੁੱਖ ਵਿਚ ਫੈਲਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਟੀਕਾ ਲਾਇਆ ਗਿਆ ਹੈ, ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਦੇ ਸਰੀਰ ਵਿੱਚ ਦਰਦ ਤੇ ਬੁਖਾਰ ਵਰਗੇ ਲੱਛਣ ਮਹਿਸੂਸ ਹੋਣ।
ਪਿਛਲੇ 15 ਮਹੀਨਿਆਂ ਤੋਂ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਨੂੰ ਰੋਕਣ ਲਈ ਪਹਿਲੇ ਦਿਨ ਤੋਂ ਲੈ ਕੇ ਹੁਣ ਤਕ ਦੀਆਂ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ। ਸਰਕਾਰ ਨੇ ਹਸਪਤਾਲਾਂ 'ਚ ਬੈੱਡਾਂ ਦੀ ਉਪਲੱਬਧਤਾ, ਆਕਸੀਜ਼ਨ, ਟੈਸਟਿੰਗ ਤੇ ਵਿਦੇਸ਼ ਤੋਂ ਆਉਣ ਵਾਲਿਆਂ ਦੀ ਨਿਗਰਾਨੀ ਬਾਰੇ ਕਈ ਦਾਅਵੇ ਕੀਤੇ।

ਕੇਂਦਰ ਦੇ ਮਾਹਰਾਂ ਨੇ ਸਾਂਝੇ ਤੌਰ 'ਤੇ ਦਾਅਵਾ ਕੀਤਾ ਕਿ ਫ਼ਰਵਰੀ 2021 ਤਕ ਦੇਸ਼ 'ਚ ਐਕਟਿਵ ਕੇਸ 20 ਹਜ਼ਾਰ ਤੋਂ ਵੀ ਘੱਟ ਰਹਿ ਜਾਣਗੇ ਪਰ ਅਸਲ 'ਚ ਅਜਿਹਾ ਨਹੀਂ ਹੋਇਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
