Breaking News LIVE: ਕੋਰੋਨਾਵਾਇਰਸ ਦੀ ਦੂਜੀ ਲਹਿਰ ਨੂੰ ਬ੍ਰੇਕ, ਲਗਾਤਾਰ ਘਟ ਰਹੀ ਕੇਸਾਂ ਦੀ ਗਿਣਤੀ
Punjab Breaking News, 18 May 2021 LIVE Updates: ਕੋਰੋਨਾਵਾਇਰਸ ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।
LIVE
Background
Punjab Breaking News, 18 May 2021 LIVE Updates: ਕੋਰੋਨਾਵਾਇਰਸ ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।
ਰਾਹਤ ਦੀ ਗੱਲ ਇਹ ਹੈ ਕਿ ਕੱਲ੍ਹ ਚਾਰ ਲੱਖ 22 ਹਜ਼ਾਰ 436 ਲੋਕਾ ਸਿਹਤਯਾਬ ਵੀ ਹੋਏ ਹਨ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ 19 ਅਪਰੈਲ 2021 ਦੇ ਬਾਅਦ ਇੰਨੇ ਘੱਟ ਕੇਸ ਦਰਜ ਹੋਏ ਹਨ।19 ਅਪਰੈਲ 2021 ਨੂੰ ਦੇਸ਼ ਵਿੱਚ ਦੋ ਲੱਖ 59 ਹਜ਼ਾਰ ਨਵੇਂ ਕੇਸ ਦਰਜ ਹੋਏ ਸੀ।
ਵੇਖੇ ਦੇਸ਼ ਵਿੱਚ ਕੀ ਨੇ ਕੋਰੋਨਾ ਦੇ ਤਾਜ਼ਾ ਅੰਕੜੇ।
ਕੁੱਲ੍ਹ ਕੇਸ- 2 ਕਰੋੜ 52 ਲੱਖ 28 ਹਜ਼ਾਰ 996
ਕੁੱਲ੍ਹ ਡਿਸਚਾਰਜ- 2 ਕਰੋੜ 15 ਲੱਖ 96 ਹਜ਼ਾਰ 512
ਕੱਲ੍ਹ ਮੌਤਾਂ-2 ਲੱਖ 78 ਹਜ਼ਾਰ 719
ਕੁੱਲ੍ਹ ਐਕਟਿਵ ਕੇਸ-33 ਲੱਖ 53 ਹਜ਼ਾਰ 765
ਕੁੱਲ੍ਹ ਟੀਕਾਕਰਣ-18 ਕਰੋੜ 44 ਲੱਖ 53 ਹਜ਼ਾਰ 149
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 9 ਰਾਜਾਂ ਦੇ 46 ਜ਼ਿਲ੍ਹਿਆਂ ਦੇ ਕਲੈਕਟਰਾਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਲ ਗੱਲ ਕਰਨਗੇ।ਇਸ ਗੱਲਬਾਤ ਦੌਰਾਨ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਰਹਿਣਗੇ। ਪੀਐਮ ਵੀਡੀਓ ਕਾਨਫੰਰਸਿੰਗ ਰਾਹੀਂ ਕੋਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ।
ਅੱਜ ਸੰਵਾਦ ਵਿੱਚ ਤਾਮਿਲਨਾਡੂ, ਕਰਨਾਟਕ, ਅਸਾਮ, ਗੋਆ, ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ,ਮੱਧ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਇਸ ਦੇ ਨਾਲ ਹੀ, 20 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ 10 ਰਾਜਾਂ ਦੇ 54 ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕਰਨਗੇ।
ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ ਤੇ ਚਰਚਾ
ਜ਼ਿਲ੍ਹਾਵਾਰ ਕੋਰੋਨਾ ਦੀ ਕੀ ਸਥਿਤੀ ਹੈ ਤੇ ਇਸ ਦੀ ਰੋਕਥਾਮ ਕਿਵੇਂ ਹੋਵੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਵਿਸਥਾਰ ਨਾਲ ਚਰਚਾ ਕਰਨਗੇ। ਮੰਗਲਵਾਰ ਤਾਮਿਲਨਾਡੂ, ਪੰਜਾਬ, ਦਿੱਲੀ, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ 46 ਜ਼ਿਲ੍ਹਾ ਅਧਿਕਾਰੀ ਤੇ ਮੁੱਖ ਮੰਤਰੀ ਮੌਜੂਦ ਰਹਿਣਗੇ।
ਇਸ ਤੋਂ ਬਾਅਦ 20 ਮਈ ਯਾਨੀ ਬੁੱਧਵਾਰ ਨੂੰ ਪੱਛਮੀ ਬੰਗਾਲ ਸਮੇਤ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੁੱਦੁਚੇਰੀ, ਰਾਜਸਥਾਨ, ਮਹਾਰਾਸ਼ਟਰ, ਝਾਰਕੰਡ, ਓੜੀਸਾ, ਕੇਰਲ ਤੇ ਹਰਿਆਣਾ ਦੇ ਜ਼ਿਲ੍ਹਾ ਅਧਿਕਾਰੀ ਸ਼ਾਮਲ ਰਹਿਣਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਦੇਸ਼ ਭਰ ਦੇ ਡਾਕਟਰਾਂ ਤੋਂ ਕੋਵਿਡ-19 ਤੇ ਉਨ੍ਹਾਂ ਦੇ ਸੁਝਾਅ ਲਏ ਤੇ ਤਜ਼ਰਬੇ ਸੁਣੇ। ਪੀਐਮ ਮੋਦੀ ਨੇ ਕੋਵਿਡ ਕੇਅਰ 'ਚ ਲੱਗੇ ਡਾਕਟਰਾਂ ਦੇ ਸਮੂਹ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਦੌਰਾਨ ਜੰਮੂ-ਕਸ਼ਮੀਰ, ਨੌਰਥ ਈਸਟ ਸਮੇਤ ਦੇਸ਼ ਭਰ ਦੇ ਡਾਕਟਰ ਮੌਜੂਦ ਸਨ। ਡਾਕਟਰਾਂ ਨੇ ਇਸ ਖਤਰਨਾਕ ਮਹਾਮਾਰੀ ਨਾਲ ਨਜਿੱਠਣ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਸੁਝਾਅ ਦਿੱਤੇ।
ਕੋਰੋਨਾ ਦੀ ਲਾਗ (Coronavirus) ਨੂੰ ਕੰਟਰੋਲ ਕਰਨ ਲਈ ਲਾਈ ਜਾ ਰਹੀ ਲੌਕਡਾਊਨ (Lockdown) ਦਾ ਰੁਜ਼ਗਾਰ 'ਤੇ ਵੱਡਾ ਅਸਰ ਪਿਆ ਹੈ। ਦੇਸ਼ ਵਿਚ ਪਿਛਲੇ ਕੁਝ ਹਫ਼ਤਿਆਂ ਤੋਂ ਬੇਰੁਜ਼ਗਾਰੀ (Unemployment) ਨਿਰੰਤਰ ਵੱਧ ਰਹੀ ਹੈ ਤੇ 16 ਮਈ ਨੂੰ ਇਹ 14.45 ਪ੍ਰਤੀਸ਼ਤ ਹੋ ਗਈ ਹੈ। ਪਿਛਲੇ ਇਕ ਸਾਲ ਦੌਰਾਨ ਦੇਸ਼ ਵਿੱਚ ਬੇਰੁਜ਼ਗਾਰੀ (Unemployment Rate in India) ਦਾ ਇਹ ਚੋਟੀ ਦਾ ਪੱਧਰ ਹੈ।
Unemployment Rate in India: ਕੋਰੋਨਾ ਦੀ ਨੌਕਰੀਆਂ 'ਤੇ ਵੱਡੀ ਮਾਰ, ਰਿਕਾਰਡ ਪੱਧਰ ‘ਤੇ ਪੁੱਜੀ ਬੇਰੁਜ਼ਗਾਰੀ
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ, CMIE ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ, 16 ਮਈ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਪੇਂਡੂ ਬੇਰੁਜ਼ਗਾਰੀ ਦੀ ਦਰ ਵਧ ਕੇ 14.34 ਪ੍ਰਤੀਸ਼ਤ ਹੋ ਗਈ ਹੈ।
ਪੰਜਾਬ 'ਚ ਕੋਰੋਨਾਵਾਇਰਸ (Coronavirus in Punjab) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਪਰਵਾਸੀ ਮਜ਼ਦੂਰਾਂ (Migrant laborer) ਦੀ ਵਾਪਸੀ ਨੇ ਸਰਕਾਰ ਦੀਆਂ ਚਿੰਤਾਵਾਂ 'ਚ ਵਧਾ ਦਿੱਤੀਆਂ ਹਨ। ਪੰਜਾਬ ਦੇ ਕਿਸਾਨ ਝੋਨੇ ਦੀ ਬਿਜਾਈ (Sowing of paddy) ਲਈ ਪ੍ਰਵਾਸੀ ਮਜ਼ਦੂਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਦਕਿ ਸਿਹਤ ਮਾਹਿਰ ਇਨ੍ਹਾਂ ਨੂੰ ਟੈਸਟਿੰਗ ਤੇ ਟੀਕਾਕਰਨ ਦੀ ਚੇਤਾਵਨੀ ਦੇ ਰਹੇ ਹਨ। ਸੂਬੇ ਦੇ 25 ਪਿੰਡ ਪਹਿਲਾਂ ਹੀ ਕੰਟੇਨਮੈਂਟ ਜਾਂ ਮਾਈਕ੍ਰੇ-ਕੰਟੇਨਮੈਂਟ ਜ਼ੋਨ ਆਲਾਨੇ ਜਾ ਚੁੱਕੇ ਹਨ।
ਪੰਜਾਬ ਲਈ 'ਖ਼ਤਰਾ' ਬਣ ਸਕਦੇ ਝੋਨੇ ਦੇ ਸੀਜ਼ਨ 'ਚ ਆਉਣ ਵਾਲੇ ਪਰਵਾਸੀ ਮਜ਼ਦੂਰ, ਸਰਕਾਰ ਕਰ ਰਹੀ ਨਵੀਂ ਪਲਾਨਿੰਗ
ਸਿਹਤ ਵਿਭਾਗ ਦਾ ਦਾਅਵਾ ਹੈ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਵਾਪਸ ਪਰਤਣ ਵਾਲੇ ਮਜ਼ਦੂਰਾਂ ਦੀ ਬਾਕਾਇਦਾ ਜਾਂਚ ਤੇ ਟੈਸਟਿੰਗ ਕੀਤੀ ਜਾਵੇਗੀ। ਮਾਹਿਰਾਂ ਦਾ ਸੁਝਾਅ ਹੈ ਕਿ ਕਿਸੇ ਦੀ ਤਰ੍ਹਾਂ ਦੀ ਢਿੱਲ ਪਿੰਡ ਵਾਸੀਆਂ ਲਈ ਖ਼ਤਰਨਾਕ ਹੋ ਸਕਦੀ ਹੈ।
ਉੱਤਰ ਪ੍ਰਦੇਸ਼ 'ਚ ਪੰਚਾਇਤ ਚੋਣਾਂ ਦੀ ਡਿਊਟੀ 'ਚ ਲੱਗੇ ਕਰਮਚਾਰੀਆਂ ਦੀ ਕੋਰੋਨਾ ਦੀ ਮੌਤ ਦਾ ਮਾਮਲਾ ਅਜੇ ਤਕ ਹੱਲ ਨਹੀਂ ਹੋਇਆ ਹੈ। ਉੱਤਰ ਪ੍ਰਦੇਸ਼ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਡਿਊਟੀ ਦੌਰਾਨ 1600 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀਆਂ ਦੀ ਮੌਤ ਹੋਈ ਹੈ। ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 1-1 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੰਚਾਇਤੀ ਚੋਣਾਂ 'ਚ ਡਿਊਟੀ ਕਰਦਿਆਂ 1621 ਸਿੱਖਿਆ ਕਰਮਚਾਰੀਆਂ ਦੀ ਮੌਤ, ਅਧਿਆਪਕ ਯੂਨੀਅਨ ਨੇ ਮੰਗਿਆ 1-1 ਕਰੋੜ ਮੁਆਵਜ਼ਾ
ਉੱਤਰ ਪ੍ਰਦੇਸ਼ 'ਚ ਪੰਚਾਇਤ ਚੋਣਾਂ ਦੀ ਡਿਊਟੀ 'ਚ ਲੱਗੇ ਕਰਮਚਾਰੀਆਂ ਦੀ ਕੋਰੋਨਾ ਦੀ ਮੌਤ ਦਾ ਮਾਮਲਾ ਅਜੇ ਤਕ ਹੱਲ ਨਹੀਂ ਹੋਇਆ ਹੈ। ਉੱਤਰ ਪ੍ਰਦੇਸ਼ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਡਿਊਟੀ ਦੌਰਾਨ 1600 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀਆਂ ਦੀ ਮੌਤ ਹੋਈ ਹੈ।
ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਵਿੱਚ ਕੋਰੋਨਾ ਨੇ ਕਹਿਰ ਢਾਹਿਆ ਹੈ। ਇੱਥੇ ਲਗਪਗ 700 ਵਿਅਕਤੀਆਂ ਕਰੋਨਾ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 178 ਵਿਅਕਤੀ ਕਰੋਨਾ ਪੌਜ਼ੇਟਿਵ ਆਏ ਹਨ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।
ਪਿੰਡ ਭੂੰਦੜ 'ਚ ਕੋਰੋਨਾ ਦਾ ਕਹਿਰ, 178 ਵਿਅਕਤੀ ਕਰੋਨਾ ਪੌਜ਼ੇਟਿਵ
ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਵਿੱਚ ਕੋਰੋਨਾ ਨੇ ਕਹਿਰ ਢਾਹਿਆ ਹੈ। ਇੱਥੇ ਲਗਪਗ 700 ਵਿਅਕਤੀਆਂ ਕਰੋਨਾ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 178 ਵਿਅਕਤੀ ਕਰੋਨਾ ਪੌਜ਼ੇਟਿਵ ਆਏ ਹਨ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ 19 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਨ੍ਹਾਂ ਸੂਬਿਆਂ ਦੇ 100 ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਦੋ ਦਿਨਾਂ ਸੰਵਾਦ ਕਰਨਗੇ। ਮੋਦੀ ਦੋ ਵੱਖ-ਵੱਖ ਗਰੁੱਪਾਂ 'ਚ ਚਰਚਾ ਕਰਨਗੇ। ਮੰਗਲਵਾਰ 18 ਮਈ ਨੂੰ 9 ਸੂਬਿਆਂ ਦੇ 46 ਜ਼ਿਲ੍ਹਾ ਕਲੈਕਟਰਾਂ ਨਾਲ ਪੀਐਮ ਮੋਦੀ ਸੰਵਾਦ ਰਚਾਉਣਗੇ। ਇਸ ਦੌਰਾਨ ਉਨ੍ਹਾਂ ਸਬੰਧਤ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ, ਜਦਕਿ 20 ਮਈ ਨੂੰ ਦੇਸ਼ ਦੇ 10 ਸੂਬਿਆਂ ਤੇ 54 ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ।
ਕੋਰੋਨਾ ਪ੍ਰਭਾਵਿਤ ਦੇਸ਼ ਦੇ 9 ਸੂਬਿਆਂ ਦੇ 46 ਜ਼ਿਲ੍ਹਾ ਅਧਿਕਾਰੀਆਂ ਨਾਲ ਸੰਵਾਦ ਰਚਾਉਣਗੇ ਮੋਦੀ
ਜ਼ਿਲ੍ਹਾਵਾਰ ਕੋਰੋਨਾ ਦੀ ਕੀ ਸਥਿਤੀ ਹੈ ਤੇ ਇਸ ਦੀ ਰੋਕਥਾਮ ਕਿਵੇਂ ਹੋਵੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਵਿਸਥਾਰ ਨਾਲ ਚਰਚਾ ਕਰਨਗੇ।