Breaking News LIVE: ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਦਹਿਸ਼ਤ, ਹੋਰ ਸਖਤੀ ਦੇ ਆਦੇਸ਼
Punjab Breaking News, 21 May 2021 LIVE Updates: ਪੇਂਡੂ ਇਲਾਕਿਆਂ ’ਚ ਕਰੋਨਾ ਦੇ ਪੈਰ ਪਸਾਰਨ ਉਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਦੀਆਂ ਟੀਮਾਂ ਨੂੰ ਹਰੇਕ ਪਿੰਡ ਵਿਚ ਘਰ-ਘਰ ਨਿਗਰਾਨੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਟੀਕਾਕਰਨ ਵਿੱਚ ਉਨ੍ਹਾਂ ਸਮੇਤ ਪੰਚਾਂ ਦੇ ਨਾਲ-ਨਾਲ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਤਰਜੀਹ ਦੇਣ ਲਈ ਆਖਿਆ।
LIVE
Background
Punjab Breaking News, 21 May 2021 LIVE Updates: ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਤੇ ਮੌਤਾਂ ਦੀ ਸੰਖਿਆਂ 'ਚ ਠਹਿਰਾਅ ਆਉਂਦਾ ਨਹੀਂ ਦਿਖ ਰਿਹਾ। ਲਗਾਤਾਰ ਤੀਜੇ ਦਿਨ ਆਏ ਨਵੇਂ ਮਾਮਲਿਆਂ ਦੀ ਸੰਖਿਆ ਵਧੀ ਹੈ। ਹਾਲਾਂਕਿ, ਬੀਤੇ ਦਿਨੀਂ ਮਹਾਮਾਰੀ ਦੇ ਕੇਸਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ।
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 2,76,110 ਨਵੇਂ ਕੋਰੋਨਾ ਕੇਸ ਆਏ ਤੇ 3,874 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ। ਉੱਥੇ ਹੀ 3,69,077 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਯਾਨੀ 96, 841 ਐਕਟਿਵ ਕੇਸ ਘਟੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 2.67 ਲੱਖ, ਸੋਮਵਾਰ 2.63 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ।19 ਮਈ ਤਕ ਦੇਸ਼ਭਰ 'ਚ 18 ਕਰੋੜ, 70 ਲੱਖ, 9 ਹਜ਼ਾਰ, 792 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਲੰਘੇ ਦਿਨ 11 ਲੱਖ 66 ਹਜ਼ਾਰ 90 ਟੀਕੇ ਲਾਏ ਗਏ, ਜਦਕਿ ਹੁਣ ਤੱਕ 32 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਤਕਰੀਬਨ 20 ਲੱਖ ਕੋਰੋਨਾ ਲਾਗ ਦੇ ਨਮੂਨੇ ਲਏ ਗਏ, ਜਿਸ ਦੀ ਪਾਜ਼ਿਟਿਵਿਟੀ ਦਰ 13 ਫ਼ੀਸਦ ਤੋਂ ਵੱਧ ਹੈ।
ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ-
ਕੁੱਲ ਕੋਰੋਨਾ ਕੇਸ- 2,57,72,440
ਕੁੱਲ ਤੰਦਰੁਸਤ ਹੋਏ ਲੋਕ- 2,23,55,440
ਕੁੱਲ ਐਕਟਿਵ ਕੇਸ- 31,29,878
ਕੁੱਲ ਮੌਤਾਂ- 2,87,122
ਦੱਸਣਾ ਬਣਦਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦਰ 1.11 ਫ਼ੀਸਦ ਹੈ ਜਦਕਿ ਤੰਦਰੁਸਤ ਹੋਣ ਦੀ 86 ਫ਼ੀਸਦ ਹੈ। ਐਕਟਿਵ ਕੇਸ ਘੱਟ ਕੇ 13 ਫ਼ੀਸਦ ਹੋ ਗਏ। ਕੋਰੋਨਾ ਐਕਟਿਵ ਕੇਸ ਮਾਮਲੇ ਵਿੱਚ ਦੁਨੀਆ ਵਿੱਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆਂ 'ਚੋਂ ਭਾਰਤ ਦਾ ਦੂਜਾ ਸਥਾਨ ਹੈ। ਹਾਲਾਂਕਿ, ਵਿਸ਼ਵ ਵਿੱਚ ਅਮਰੀਕਾ ਤੇ ਬ੍ਰਾਜ਼ੀਲ ਮਗਰੋਂ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਦਰਜ ਕੀਤੀਆਂ ਗਈਆਂ ਹਨ।
ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਚੇਤਾਵਨੀ ਮਗਰੋਂ ਕੈਪਟਨ ਵੱਲੋਂ ਸਖਤ ਨਿਰਦੇਸ਼
ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਚੇਤਾਵਨੀ ਮਗਰੋਂ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਦੀ ਤੀਜੀ ਸੰਭਾਵੀ ਲਹਿਰ ਤੇ ਇਸ ਦੇ ਬੱਚਿਆਂ ਉੱਪਰ ਪੈਣ ਵਾਲੇ ਪ੍ਰਭਾਵ ਦੇ ਖਤਰੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨੇ ਇਸ ਦਾ ਟਾਕਰੇ ਲਈ ਸਿਹਤ ਵਿਭਾਗ ਨੂੰ ਤਿਆਰੀਆਂ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਡਾ. ਕੇਕੇ ਤਲਵਾੜ ਦੀ ਅਗਵਾਈ ਵਾਲੇ ਸੂਬਾ ਪੱਧਰੀ ਮਾਹਿਰ ਗਰੁੱਪ ਨੂੰ ਮੈਡੀਕਲ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਘੋਖਣ ਤੇ ਸਿਹਤ ਵਿਭਾਗ ਲਈ ਸਿਖਲਾਈ ਸਬੰਧੀ ਵੇਰਵੇ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੂਬੇ ’ਚ ਕੋਵਿਡ ਨਾਲ ਨਜਿੱਠਣ ਤੇ ਖਾਸ ਕਰਕੇ ਬੱਚਿਆਂ ਦੇ ਸੰਦਰਭ ’ਚ ਸੂਬੇ ’ਚ ਸਾਰੇ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਮਸ਼ਹੂਰ ਵਾਤਾਵਰਣ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਨੇਤਾ ਸੁੰਦਰ ਲਾਲ ਬਹੁਗੁਣਾ ਦੀ ਸ਼ੁੱਕਰਵਾਰ ਨੂੰ ਏਮਜ਼ ਰਿਸ਼ੀਕੇਸ਼ ਵਿੱਚ ਕੋਵਿਡ-19 ਨਾਲ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸੀ। ਉਨ੍ਹਾਂ ਪਿੱਛੇ ਉਨ੍ਹਾਂ ਦੀ ਪਤਨੀ ਵਿਮਲਾ, ਦੋ ਬੇਟੇ ਤੇ ਇੱਕ ਬੇਟੀ ਹੈ। ਏਮਜ਼ ਪ੍ਰਸ਼ਾਸਨ ਨੇ ਦੱਸਿਆ ਕਿ ਬਹੁਗੁਣਾ ਨੂੰ 8 ਮਈ ਨੂੰ ਕੋਰੋਨਾਵਾਇਰਸ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਆਕਸੀਜਨ ਦੇ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰਾਂ ਦੀਆਂ ਸਰਬੋਤਮ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
https://punjabi.abplive.com/news/india/sundarlal-bahuguna-death-chipko-movement-founder-dies-of-covid-622425
ਹੁਣ ਕੋਵਿਡ ਖਿਲਾਫ ਜੰਗ 'ਚ ਮੋਦੀ ਦਾ ਨਵਾਂ ਨਾਅਰਾ, 'ਜਿੱਥੇ ਬਿਮਾਰ ਉੱਥੇ ਇਲਾਜ'
ਉਨ੍ਹਾਂ ਅੱਗੇ ਕਿਹਾ,“ ਕੋਰੋਨਾ ਦੀ ਦੂਜੀ ਲਹਿਰ ਵਿੱਚ, ਸਾਨੂੰ ਕਈ ਮੋਰਚਿਆਂ ਤੇ ਇਕੱਠੇ ਲੜਨਾ ਪਏਗਾ। ਇਸ ਵਾਰ ਲਾਗ ਦੀ ਦਰ ਵੀ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਮਰੀਜ਼ਾਂ ਨੂੰ ਹਸਪਤਾਲ ਵਿਚ ਲੰਬੇ ਸਮੇਂ ਲਈ ਰਹਿਣਾ ਪੈਂਦਾ ਹੈ। ਇਸ ਨੇ ਸਾਡੀ ਸਿਹਤ ਪ੍ਰਣਾਲੀ 'ਤੇ ਦਬਾਅ ਪਾਇਆ ਹੈ।''
ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਤੇ ਹੋਰ ਫਰੰਟਲਾਈਨ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ, ਉਨ੍ਹਾਂ ਕਿਹਾ ਕਿ ਕਾਸ਼ੀ ਦੇ ਸੇਵਾਦਾਰ ਹੋਣ ਦੇ ਨਾਤੇ, ਮੈਂ ਹਰ ਕਾਸ਼ੀ ਨਿਵਾਸੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਖ਼ਾਸਕਰ ਸਾਡੇ ਡਾਕਟਰਾਂ, ਨਰਸਾਂ, ਵਾਰਡ ਲੜਕਿਆਂ ਤੇ ਐਂਬੂਲੈਂਸ ਡਰਾਈਵਰਾਂ ਵੱਲੋਂ ਕੀਤਾ ਕੰਮ ਸੱਚਮੁੱਚ ਸ਼ਲਾਘਾਯੋਗ ਹੈ। ਇਸ ਦੌਰਾਨ ਉਨ੍ਹਾਂ ਕੋਵਿਡ ਖਿਲਾਫ ਜੰਗ ਲਈ ਇੱਕ ਨਵਾਂ ਨਾਅਰਾ ਵੀ ਦਿੱਤਾ।
ਹੁਣ ਕੋਵਿਡ ਖਿਲਾਫ ਜੰਗ 'ਚ ਮੋਦੀ ਦਾ ਨਵਾਂ ਨਾਅਰਾ, 'ਜਿੱਥੇ ਬਿਮਾਰ ਉੱਥੇ ਇਲਾਜ'
ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਤੇ ਹੋਰ ਫਰੰਟਲਾਈਨ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ।
ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਦਾ ਪ੍ਰਭਾਵ ਥੋੜ੍ਹਾ ਘੱਟ ਹੋਇਆ ਹੈ, ਪਰ ਫਿਰ ਵੀ ਵੱਡੀ ਆਬਾਦੀ ਰੋਜ਼ਾਨਾ ਇਸ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਮਹਾਮਾਰੀ ਦੌਰਾਨ ਦੇਸ਼ ਦੀ ਸਿਹਤ ਦੇਖਭਾਲ ਬਾਰੇ ਵੀ ਕਈ ਪ੍ਰਸ਼ਨ ਉੱਠ ਰਹੇ ਹਨ। ਦੇਸ਼ ਪਹਿਲਾਂ ਹੀ ਕੋਰੋਨਾ ਟੀਕੇ ਦੀ ਘਾਟ ਨਾਲ ਜੂਝ ਰਿਹਾ ਹੈ।
ਵੈਕਸੀਨ ਮਗਰੋਂ ਹੁਣ ਦੇਸ਼ 'ਚ ਦਵਾਈਆਂ ਦੀ ਵੀ ਘਾਟ, ਪੇਂਡੂ ਖੇਤਰਾਂ 'ਚ ਹਲਾਤ ਬੇਹੱਦ ਖਰਾਬ
ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਦਾ ਪ੍ਰਭਾਵ ਥੋੜ੍ਹਾ ਘੱਟ ਹੋਇਆ ਹੈ, ਪਰ ਫਿਰ ਵੀ ਵੱਡੀ ਆਬਾਦੀ ਰੋਜ਼ਾਨਾ ਇਸ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਮਹਾਮਾਰੀ ਦੌਰਾਨ ਦੇਸ਼ ਦੀ ਸਿਹਤ ਦੇਖਭਾਲ ਬਾਰੇ ਵੀ ਕਈ ਪ੍ਰਸ਼ਨ ਉੱਠ ਰਹੇ ਹਨ। ਦੇਸ਼ ਪਹਿਲਾਂ ਹੀ ਕੋਰੋਨਾ ਟੀਕੇ ਦੀ ਘਾਟ ਨਾਲ ਜੂਝ ਰਿਹਾ ਹੈ।
ਕੋਰੋਨਾਵਾਇਰਸ ਦੀ ਤੀਜੀ ਲਹਿਰ ਨੇ ਦਹਿਸ਼ਤ ਮਚਾ ਦਿੱਤੀ ਹੈ। ਪ੍ਰਸਿੱਧ ਵਿਗਿਆਨੀ ਐਮ ਵਿਦਿਆਸਾਗਰ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਦੇ ਟਾਕਰੇ ਲਈ ਜੇਕਰ ਟੀਕਾਕਰਨ ਮੁਹਿੰਮ ਨੂੰ ਹੋਰ ਰਫ਼ਤਾਰ ਨਾ ਦਿੱਤੀ ਤੇ ਜੇ ਲੋਕਾਂ ਨੇ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਨਾ ਬਣਾਇਆ ਤਾਂ ਅਗਲੇ 6 ਤੋਂ 8 ਮਹੀਨਿਆਂ ਵਿੱਚ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ।
ਵਿਗਿਆਨੀਆਂ ਦੀ ਚੇਤਾਵਨੀ! ਜੇ ਇਹੀ ਹਾਲ ਰਿਹਾ ਤਾਂ ਕੋਰੋਨਾ ਦੀ ਤੀਜੀ ਲਹਿਰ ਮਚਾਏਗੀ ਤਬਾਹੀ
ਆਈਆਈਟੀ ਹੈਦਰਾਬਾਦ ’ਚ ਪ੍ਰੋਫੈਸਰ ਵਿਦਿਆਸਾਗਰ ‘ਸੂਤਰਾ’ ਮਾਡਲ ਵਿੱਚ ਸ਼ਾਮਲ ਵਿਗਿਆਨੀ ਹਨ। ਇਸ ਮਾਡਲ ਵਿੱਚ ਗਣਿਤ ਦੀ ਵਰਤੋਂ ਨਾਲ ਕੋਵਿਡ-19 ਕੇਸਾਂ ਦੇ ਵਧਣ/ਘਟਣ ਬਾਰੇ ਪੇਸ਼ੀਨਗੋਈ ਕੀਤੀ ਜਾਂਦੀ ਹੈ